ਫਿਲਮ Honeymoon ਦੇ ਦੂਜੇ ਸ਼ੈਡਿਊਲ ਲਈ Gippy Grewal ਅਤੇ Jasmin Bhasin ਨੇ ਮਾਰੀ ਲੰਡਨ ਉਡਾਰੀ
ਐਕਟਰ ਗਿੱਪੀ ਗਰੇਵਾਲ ਨੇ ਲੰਡਨ ਦੇ ਸੈੱਟ ਤੋਂ ਕੁਝ ਮਜ਼ੇਦਾਰ ਪਲ ਸ਼ੇਅਰ ਕੀਤੇ ਹਨ ਜਿੱਥੇ ਫਿਲਮ ਦੀ ਪੂਰੀ ਕਾਸਟ ਇਕੱਠੇ ਮਜ਼ੇ ਕਰਦੀ ਨਜ਼ਰ ਆ ਰਹੀ ਹੈ। ਗਿੱਪੀ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦੀ ਟੀਮ ਨਾਲ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ।
Gippy Grewal and Jasmin Bhasin fly to London for the second schedule of their upcoming film Honeymoon
ਚੰਡੀਗੜ੍ਹ: ਗਿੱਪੀ ਗਰੇਵਾਲ ਆਪਣੀ ਸਿਨੇਮਾ ਜ਼ਿੰਦਗੀ ਦਾ ਪੂਰਾ ਆਨੰਦ ਲੈ ਰਹੇ ਹਨ ਅਤੇ 2021 ਇਸਦੀ ਵੱਡੀ ਉਦਾਹਰਣ ਹੈ। ਉਸਨੇ ਆਪਣੀਆਂ ਆਉਣ ਵਾਲੀਆਂ ਕਈ ਫਿਲਮਾਂ ਨੂੰ ਰਿਲੀਜ਼ ਕੀਤਾ ਅਤੇ ਕਈ ਫਿਲਮਾਂ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਸ ਨੇ ਸਾਲ 2022 ਲਈ ਆਪਣਾ ਕੈਲੰਡਰ ਪਹਿਲਾਂ ਹੀ ਬੁੱਕ ਕਰ ਦਿੱਤਾ। ਗਿੱਪੀ ਵਲੋਂ ਐਲਾਨ ਕੀਤੀ ਉਸ ਦੀ ਲਿਸਟ ਚੋਂ ਉਸ ਦੀ ਆਉਣ ਵਾਲੀ ਪੰਜਾਬੀ ਫਿਲਮ ਹਨੀਮੂਨ ਵੀ ਹੈ। ਦੱਸ ਦਈਏ ਕਿ ਇਸ ਫਿਲਮ ਵਿੱਚ ਉਹ ਅਤੇ ਜੈਸਮੀਨ ਭਸੀਨ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ।
ਇਸ ਦੇ ਨਾਲ ਹੀ ਹੁਣ ਇਸ ਫਿਲਮ ਦੇ ਸ਼ੂਟਿੰਗ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਗਿੱਪੀ ਅਤੇ ਜੈਸਮੀਨ ਸਟਾਰਰ 'ਹਨੀਮੂਨ' ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦਾ ਪਹਿਲਾ ਸ਼ੈਡਿਊਲ ਇਸ ਸਾਲ ਜਨਵਰੀ 'ਚ ਪੂਰਾ ਹੋ ਗਿਆ। ਹੁਣ ਹਨੀਮੂਨ ਦੀ ਟੀਮ ਦੂਜੇ ਸ਼ੈਡਿਊਲ ਅਤੇ ਫਿਲਮ ਦੇ ਵੱਡੇ ਹਿੱਸੇ ਦੀ ਸ਼ੂਟਿੰਗ ਲਈ ਲੰਡਨ ਪਹੁੰਚ ਗਈ ਹੈ।
View this post on Instagram
View this post on Instagram
ਐਕਟਰ ਗਿੱਪੀ ਗਰੇਵਾਲ ਨੇ ਲੰਡਨ ਦੇ ਸੈੱਟ ਤੋਂ ਕੁਝ ਮਜ਼ੇਦਾਰ ਪਲ ਸ਼ੇਅਰ ਕੀਤੇ ਹਨ ਜਿੱਥੇ ਫਿਲਮ ਦੀ ਪੂਰੀ ਕਾਸਟ ਇਕੱਠੇ ਮਜ਼ੇ ਕਰਦੀ ਨਜ਼ਰ ਆ ਰਹੀ ਹੈ। ਗਿੱਪੀ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦੀ ਟੀਮ ਨਾਲ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਦੱਸ ਦਈਏ ਕਿ ਜਿਵੇਂ ਸਾਨੂੰ ਭਾਰਤੀ ਅਤੇ ਪਹਿਲੀ ਸ਼ਡਿਊਲ ਤੋਂ ਪਰਦੇ ਦੇ ਪਿੱਛੇ ਦੀਆਂ ਕਈ ਵੀਡੀਓ ਅਤੇ ਤਸਵੀਰਾਂ ਦੇਖਣ ਨੂੰ ਮਿਲੀਆਂ ਅਤੇ ਹੁਣ ਸਾਨੂੰ ਫਿਲਮ-ਕਾਸਟ ਤੋਂ ਉਸੇ ਤਰ੍ਹਾਂ ਦੇ ਵੀਡੀਓ ਮਿਲ ਰਹੇ ਹਨ। ਫਿਲਮ ਹਨੀਮੂਨ 'ਚ ਗਿੱਪੀ ਅਤੇ ਜੈਸਮੀਨ ਤੋਂ ਇਲਾਵਾ, ਨਾਸਿਰ ਚਿਨਯੋਤੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਨਰੇਸ਼ ਕਥੂਰੀਆ, ਨਿਰਮਲ ਰਿਸ਼ੀ ਅਤੇ ਹੋਰ ਸਹਾਇਕ ਭੂਮਿਕਾਵਾਂ ਵਿੱਚ ਹਨ।
View this post on Instagram
ਦੱਸ ਦਈਏ ਕਿ ਫਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਨੇ ਕੀਤਾ ਹੈ, ਜੋ ਕਿ ਇੱਕ ਮਸ਼ਹੂਰ ਟੀਵੀ ਸੀਰੀਅਲ ਅਤੇ ਪੰਜਾਬੀ ਫਿਲਮ ਨਿਰਦੇਸ਼ਕ ਹੈ। ਪੰਜਾਬੀ ਕਾਮੇਡੀ ਡਰਾਮਾ ਫਿਲਮ ਹਨੀਮੂਨ ਨੂੰ ਟੀ-ਸੀਰੀਜ਼ ਅਤੇ ਬਵੇਜਾ ਸਟੂਡੀਓਜ਼ ਪੇਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: Ravindra Jadeja Reaction: ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਹੱਥ ਆਉਣ ਮਗਰੋਂ ਸਾਹਮਣੇ ਆਈ ਰਵਿੰਦਰ ਜਡੇਜਾ ਦੀ ਪਹਿਲੀ ਪ੍ਰਤੀਕਿਰਿਆ