ਇੱਕ ਵਾਰ ਫਿਰ ਧਮਾਲ ਮਚਾਏਗੀ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਜੋੜੀ, ਨਵੀਂ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦੀ ਰਿਲੀਜ਼ ਡੇਟ ਦਾ ਐਲਾਨ
Sahureyan da pind aa gya: ਪੰਜਾਬੀ ਇੰਡਸਟਰੀ ਹਮੇਸ਼ਾ ਵਿਲੱਖਣ ਕਨਸੈਪਟ, ਮਜ਼ੇਦਾਰ ਅਤੇ ਕਾਮੇਡੀ ਨਾਲ ਭਰਪੂਰ ਫਿਲਮਾਂ ਲੈ ਕੇ ਆਉਂਦੀ ਹੈ। ਸਰਗੁਣ ਮਹਿਤਾ ਅਤੇ ਗੁਰਨਾਮ ਭੱਲਰ ਬਹੁਤ ਜਲਦ ਨਵੀਂ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਨਾਲ ਆ ਰਹੇ ਹਨ
Sahureyan da pind aa gya: ਪੰਜਾਬੀ ਇੰਡਸਟਰੀ ਹਮੇਸ਼ਾ ਵਿਲੱਖਣ ਕਨਸੈਪਟ, ਮਜ਼ੇਦਾਰ ਅਤੇ ਕਾਮੇਡੀ ਨਾਲ ਭਰਪੂਰ ਫਿਲਮਾਂ ਲੈ ਕੇ ਆਉਂਦੀ ਹੈ। ਸਰਗੁਣ ਮਹਿਤਾ ਅਤੇ ਗੁਰਨਾਮ ਭੱਲਰ ਬਹੁਤ ਜਲਦ ਨਵੀਂ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਨਾਲ ਆ ਰਹੇ ਹਨ ਜਿਸ ਦੀ ਰਿਲੀਜ਼ ਡੇਟ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈੈ । ਕਹਾਣੀ ਦੇ ਲਿਹਾਜ਼ ਨਾਲ ਫਿਲਮ ਬੇਹੱਦ ਮਜ਼ੇਦਾਰ ਹੋਣ ਵਾਲੀ ਹੈ। ਬਹੁਤ ਸਾਰੀਆਂ ਫਿਲਮਾਂ ਹਨ ਜੋ ਜਵਾਈ, ਨਵੇਂ ਵਿਆਹੇ ਜੋੜੇ ਨੂੰ ਦਰਸਾਉਂਦੀਆਂ ਹਨ ਪਰ ਇਸ ਫਿਲਮ ਵਿੱਚ ਜੋੜੇ, ਵਿਆਹ ਦੇ ਆਲੇ ਦੁਆਲੇ ਇੰਨਾ ਹਫੜਾ-ਦਫੜੀ ਹੈ ਜੋ ਦੇਖ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪੈਣਾ ਲਾਜ਼ਮੀ ਹੈ। ਉਥੇ ਹੀ ਦਰਸ਼ਕ ਲੜਾਈ ਤੋਂ ਬਾਅਦ ਦਾ ਪਿਆਰ ਦੇਖ ਕੇ ਭਾਵੁਕ ਵੀ ਹੋਣਗੇ।
ਫਿਲਮ ਦਰਸ਼ਕਾਂ ਨੂੰ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਵਿਚਕਾਰ ਪਿਆਰ, ਰੋਮਾਂਚ ਅਤੇ ਬਹੁਤ ਸਾਰੀਆਂ ਮਜ਼ੇਦਾਰ ਉਲਝਣਾਂ ਦੀਆਂ ਮਿਸ਼ਰਿਤ ਭਾਵਨਾਵਾਂ ਵਿੱਚ ਵਹਾਏਗੀ। ਕਹਾਣੀ 90 ਦੇ ਦਹਾਕੇ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ ਜਦੋਂ ਮਾਪਿਆਂ ਨਾਲ ਰਿਸ਼ਤੇ ਬਾਰੇ ਦੱਸਣਾ ਇੰਨਾ ਆਸਾਨ ਨਹੀਂ ਹੁੰਦਾ। ਇਹ ਉਲਝਣ ਅਤੇ ਪ੍ਰੇਮ ਕਹਾਣੀ ਦੇਖਣਾ ਦਿਲਚਸਪ ਹੋਵੇਗਾ ਅਤੇ ਇਸ ਤੋਂ ਇਲਾਵਾ ਇਹ ਦੇਖਣਾ ਕਿ ਇਸ ਉਲਝਣ ਨਾਲ ਭਰੀ ਪ੍ਰੇਮ ਕਹਾਣੀ ਕਿਵੇਂ ਖਤਮ ਹੁੰਦੀ ਹੈ ਅਤੇ ਦੋਵੇਂ ਕਿਵੇਂ ਇਕੱਠੇ ਹੋਣਗੇ।
ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਦੋਵੇਂ ਪੰਜਾਬੀ ਸਿਨੇਮਾ ਦੇ ਚਮਕਦੇ ਸਿਤਾਰੇ ਹਨ, ਜੋ ਲਗਾਤਾਰ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਹੁਣ, ਪ੍ਰਸ਼ੰਸਕ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਨੂੰ ਇਕੱਠੇ ਦੇਖਣ ਲਈ ਉਤਸ਼ਾਹਿਤ ਹਨ।
View this post on Instagram
'ਸਹੁਰਿਆਂ ਦਾ ਪਿੰਡ ਆ ਗਿਆ' 'ਚ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਮੁੱਖ ਭੂਮਿਕਾ ਵਿੱਚ ਹਨ। ਇਹ ਫਿਲਮ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਤ ਹੈ, ਜੋ ਕਿ ਸ਼੍ਰੀ ਨਰੋਤਮ ਜੀ ਫਿਲਮ ਪ੍ਰੋਡਕਸ਼ਨ, ਨਿਊ ਏਰਾ ਫਿਲਮਸ ਅਤੇ ਬਾਲੀਵੁੱਡ ਹਾਈਟਸ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਦੁਆਰਾ ਪੇਸ਼ ਕੀਤੀ ਗਈ ਹੈ।
ਫਿਲਮ 8 ਜੁਲਾਈ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।