Karan Aujla ਅਤੇ Bohemia ਦਾ ਗਾਣਾ 'ਏਕ ਦਿਨ' ਯੂਟਿਊਬ ਤੋਂ ਹਟਾਇਆ
ਕਾਪੀਰਾਈਟ ਦਾ ਦਾਅਵਾ ਦਿਨੇਸ਼ ਸ਼ਰਮਾ ਨੇ ਕੀਤਾ ਸੀ। ਸ਼ਿਕਾਇਤਕਰਤਾ ਦਾ ਪਤਾ-ਟਿਕਾਣਾ ਨਹੀਂ ਪਰ ਯੂਟਿਊਬ ਵੱਲ਼ੋਂ ਉਸ ਦੇ ਦਾਅਵੇ ਨੂੰ ਸਵੀਕਾਰ ਕਰ ਲਿਆ ਗਿਆ ਤੇ ਆਖਰਕਾਰ ਗੀਤ ਹਟਾ ਦਿੱਤਾ ਗਿਆ।
ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ (Karan Aujla), ਬੋਹੇਮੀਆ, ਜੇ. ਹਿੰਦ ਤੇ ਅਮਰੀਕਨ ਰੈਪਰ The Game ਦਾ ਗੀਤ 'song Ek Din' ਯੂਟਿਊਬ ਤੋਂ ਹਟਾ (removed from YouTube) ਦਿੱਤਾ ਗਿਆ ਹੈ। ਇਹ ਗੀਤ 7 ਮਹੀਨੇ ਪਹਿਲਾਂ ਅਧਿਕਾਰਤ ਤੌਰ 'ਤੇ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ। ਗੀਤ ਵਿਰੁੱਧ ਕਾਪੀਰਾਈਟ ਦੇ ਦਾਅਵੇ (copyright claim) ਕਾਰਨ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਕਾਪੀਰਾਈਟ ਦਾ ਦਾਅਵਾ ਦਿਨੇਸ਼ ਸ਼ਰਮਾ ਨੇ ਕੀਤਾ ਸੀ। ਸ਼ਿਕਾਇਤਕਰਤਾ ਦਾ ਪਤਾ-ਟਿਕਾਣਾ ਨਹੀਂ ਪਰ ਯੂਟਿਊਬ ਵੱਲ਼ੋਂ ਉਸ ਦੇ ਦਾਅਵੇ ਨੂੰ ਸਵੀਕਾਰ ਕਰ ਲਿਆ ਗਿਆ ਤੇ ਆਖਰਕਾਰ ਗੀਤ ਹਟਾ ਦਿੱਤਾ ਗਿਆ। ਹਾਲਾਂਕਿ ਇਸ ਦਾ ਆਡੀਓ ਵਰਜਨ ਅਜੇ ਵੀ ਬੋਹੇਮੀਆ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਉਪਲੱਬਧ ਹੈ।
ਇਹ ਗੀਤ ਜੇ. ਹਿੰਦ, ਬੋਹੇਮੀਆ (Bohemian), ਕਰਨ ਔਜਲਾ ਤੇ Rapper The Game ਦੇ ਵਿਚਕਾਰ ਅੰਤਰਰਾਸ਼ਟਰੀ ਕੋਲੈਬਰੇਸ਼ਨ ਸੀ। ਦੀ ਗੇਮ ਇੱਕ ਅਮਰੀਕੀ ਰੈਪਰ ਹਨ, ਜਿਨ੍ਹਾਂ ਨੇ ਹੁਣ ਤਕ ਦੇ ਸਭ ਤੋਂ ਮਹਾਨ ਰੈਪਰਾਂ ਜਿਵੇਂ ਕਿ ਲਿਲ ਵੇਨ, 50 ਸੇਂਟ, ਡਰੇਕ, ਨਿਪਸੀ ਹਸਲ ਤੇ ਹੋਰ ਬਹੁਤ ਸਾਰਿਆਂ ਨਾਲ ਕੰਮ ਕੀਤਾ ਹੈ।
'ਏਕ ਦਿਨ' ਸਮਾਜਿਕ ਮੁੱਦਿਆਂ ਨੂੰ ਸਮਰਪਿਤ ਟ੍ਰੈਕ ਸੀ। ਇਸ 'ਚ ਤਤਕਾਲੀਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਸੰਯੁਕਤ ਰਾਜ ਅਮਰੀਕਾ 'ਚ ਹੋ ਰਹੇ ਦੰਗਿਆਂ, ਭਾਰਤ 'ਚ ਕਿਸਾਨਾਂ ਦੇ ਵਿਰੋਧ ਤੇ ਹੋਰ ਬਹੁਤ ਸਾਰੇ ਸਮਾਜਿਕ ਮੁੱਦਿਆਂ ਬਾਰੇ ਗੱਲ ਕੀਤੀ ਗਈ, ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਸੀ।
ਹੁਣ ਗੀਤ ਦਾ ਅਧਿਕਾਰਤ ਸੰਗੀਤ ਵੀਡੀਓ ਯੂਟਿਬ 'ਤੇ ਉਪਲੱਬਧ ਨਹੀਂ। ਦਿਨੇਸ਼ ਸ਼ਰਮਾ ਦੁਆਰਾ ਕਾਪੀਰਾਈਟ ਦੇ ਦਾਅਵੇ ਕਾਰਨ ਗੀਤ ਨੂੰ ਹਟਾ ਦਿੱਤਾ ਗਿਆ ਹੈ। ਅਜੇ ਤਕ ਕਿਸੇ ਵੀ ਕਲਾਕਾਰ ਜਾਂ ਗੀਤ ਦੇ ਨਿਰਮਾਤਾ ਵੱਲੋਂ ਕੋਈ ਅਪਡੇਟ ਨਹੀਂ ਆਇਆ, ਪਰ ਸਾਨੂੰ ਉਮੀਦ ਹੈ ਕਿ ਜਲਦੀ ਹੀ ਇਸ ਬਾਰੇ ਇੱਕ ਅਪਡੇਟ ਮਿਲੇਗਾ ਕਿ ਗੀਤ ਕਿਉਂ ਹਟਾਇਆ ਗਿਆ ਸੀ ਤੇ ਕੀ ਇਹ ਵਾਪਸ ਆ ਰਿਹਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: Chandigarh Lake Club: ਅੰਡਰਵੀਅਰ 'ਤੇ ਮੋਹਰ ਤੇ ਲੱਤਾਂ ਸ਼ੇਵਿੰਗ ਮਗਰੋਂ ਕਲੱਬ 'ਚ ਮਿਲੇਗੀ ਐਂਟਰੀ? ਨੋਟਿਸ ਵਾਇਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904