(Source: ECI/ABP News)
ਲੈਜਾ-ਲੈਜਾ ਗੀਤ ਨਾਲ ਕੌਰ ਬੀ ਦੀ ਵਾਪਸੀ
ਨਵੇਂ ਪੋਸਟਰ ਦੇ ਨਾਲ ਕੌਰ ਬੀ ਨੇ ਆਪਣੇ ਫੈਨਜ਼ ਦੀ ਐਕਸਾਈਟਮੈਂਟ ਨੂੰ ਹੋਰ ਵਧਾਇਆ ਹੈ। ਪੋਸਟਰ ਵਿਚ ਕੌਰ ਬੀ ਇਕ ਖੂਬਸੂਰਤ ਹਰੇ ਰੰਗ ਦੇ ਸੂਟ ਵਿਚ ਨਜ਼ਰ ਆਈ।
![ਲੈਜਾ-ਲੈਜਾ ਗੀਤ ਨਾਲ ਕੌਰ ਬੀ ਦੀ ਵਾਪਸੀ Kaur B returned with song Laija Laija ਲੈਜਾ-ਲੈਜਾ ਗੀਤ ਨਾਲ ਕੌਰ ਬੀ ਦੀ ਵਾਪਸੀ](https://feeds.abplive.com/onecms/images/uploaded-images/2021/07/12/b0d2a1fba624d47d1a6ef49e755c9967_original.jpg?impolicy=abp_cdn&imwidth=1200&height=675)
ਪੌਲੀਵੁੱਡ ਇੰਡਸਟਰੀ ਬਹੁਤ ਸਾਰੀਆਂ ਟੈਲੇਂਟਿਡ ਫੀਮੇਲ ਆਰਟਿਸਟਸ ਨਾਲ ਭਰੀ ਹੋਈ ਹੈ ਅਤੇ ਉਨ੍ਹਾਂ ਵਿੱਚੋਂ ਹੀ ਇਕ ਹੈ ਕੌਰ ਬੀ। ਸਿੰਗਰ ਕੌਰ ਬੀ ਆਪਣੀ ਦਮਦਾਰ ਅਵਾਜ਼ ਤੇ ਬਾਕਮਾਲ ਪਰਫੌਰਮੈਂਸ ਲਈ ਜਾਣੀ ਜਾਂਦੀ ਹੈ। ਆਪਣੇ ਗੀਤ 'ਜਿਓਂਦਿਆ ਚ' ਦੇ ਨਾਲ ਫੈਨਜ਼ ਨੂੰ ਇਮਪ੍ਰੈੱਸ ਕਰਨ ਤੋਂ ਬਾਅਦ, ਕੌਰ ਬੀ ਇਕ ਹੋਰ ਨਵੇਂ ਗੀਤ 'ਲੈਜਾ ਲੈਜਾ' ਨਾਲ ਵਾਪਸੀ ਕਰ ਰਹੀ ਹੈ। ਕੌਰ ਬੀ ਨੇ ਹਾਲ ਹੀ ਦੇ ਵਿੱਚ ਇਸ ਗਾਣੇ ਦਾ ਫਸਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ।
ਇਸ ਨਵੇਂ ਪੋਸਟਰ ਦੇ ਨਾਲ ਕੌਰ ਬੀ ਨੇ ਆਪਣੇ ਫੈਨਜ਼ ਦੀ ਐਕਸਾਈਟਮੈਂਟ ਨੂੰ ਹੋਰ ਵਧਾਇਆ ਹੈ। ਪੋਸਟਰ ਵਿਚ ਕੌਰ ਬੀ ਇਕ ਖੂਬਸੂਰਤ ਹਰੇ ਰੰਗ ਦੇ ਸੂਟ ਵਿਚ ਨਜ਼ਰ ਆਈ। ਫਿਲਹਾਲ ਗਾਣੇ ਦੇ ਬਾਰੇ ਬਾਕੀ ਸਾਰੀ ਡਿਟੇਲ ਸਾਂਝੀ ਕੀਤੀ ਗਈ ਹੈ ਪਰ ਫਿਲਹਾਲ ਗਾਣੇ ਦੀ ਰਿਲੀਜ਼ਿੰਗ ਡੇਟ ਦੀ ਅਨਾਊਸਮੈਂਟ ਨਹੀਂ ਕੀਤੀ ਗਈ।
View this post on Instagram
ਇਸ ਗਾਣੇ ਨੂੰ ਸੁਰਿੰਦਰ ਬਾਬਾ ਨੇ ਲਿਖਿਆ ਹੈ ਤੇ ਗੀਤ ਦਾ ਮਿਊਜ਼ਿਕ black virus ਨੇ ਤਿਆਰ ਕੀਤਾ ਹੈ। 'ਲੈਜਾ ਲੈਜਾ' ਗੀਤ ਦਾ ਵੀਡੀਓ ਜੱਸੀ ਲੋਹਕਾ ਨੇ ਤਿਆਰ ਕੀਤਾ ਹੈ। ਹਾਲ ਹੀ ਦੇ ਵਿਚ ਕੌਰ ਬੀ ਨੇ ਆਪਣਾ ਜਨਮਦਿਨ ਮਨਾਇਆ ਸੀ ਜਿਸਦੀਆਂ ਤਸਵੀਰਾਂ ਤੇ ਵੀਡਿਓਜ਼ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਸੀ ਹੁਣ ਬਸ ਫੈਨਜ਼ ਨੂੰ ਇੰਤਜ਼ਾਰ ਹੈ ਤਾਂ ਕੌਰ ਬੀ ਦੇ ਇਸ ਨਵੇਂ ਗੀਤ 'ਲੈਜਾ ਲੈਜਾ' ਦਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)