Rajvir Jawanda Dead: ਪੰਜਾਬੀ ਸਿਨੇਮਾ 'ਚ ਛਾਇਆ ਮਾਤਮ, ਰਾਜਵੀਰ ਜਵੰਦਾ ਦੇ ਦੇਹਾਂਤ 'ਤੇ ਨਮ ਅੱਖਾਂ ਨਾਲ ਬੋਲੇ ਗੁਰਪ੍ਰੀਤ ਘੁੱਗੀ- ਮੌਤ ਕੁਲਿਹਣੀ ਜਿੱਤ ਗਈ, ਜਵੰਦਾ ਹਾਰ...
Rajvir Jawanda Dead: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਚਾਨਕ ਨਾਜ਼ੁਕ ਹੋ ਗਈ। ਉਨ੍ਹਾਂ ਨੂੰ 27 ਸਤੰਬਰ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਲਗਾਤਾਰ ਵੈਂਟੀਲੇਟਰ 'ਤੇ ਸਨ...

Rajvir Jawanda Dead: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਚਾਨਕ ਨਾਜ਼ੁਕ ਹੋ ਗਈ। ਉਨ੍ਹਾਂ ਨੂੰ 27 ਸਤੰਬਰ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਲਗਾਤਾਰ ਵੈਂਟੀਲੇਟਰ 'ਤੇ ਸਨ। ਅੱਜ ਉਨ੍ਹਾਂ ਦਾ ਲਾਈਫ ਸਪੋਰਟ 'ਤੇ 12ਵਾਂ ਦਿਨ ਸੀ। ਜਵੰਦਾ ਦੀ ਸਿਹਤ ਲਈ ਲਗਾਤਾਰ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਸਨ। ਹਾਲਾਂਕਿ, ਪਰਿਵਾਰਕ ਮੈਂਬਰਾਂ ਦੀ ਅਚਾਨਕ ਹਰਕਤ ਅਤੇ ਫੋਰਟਿਸ ਹਸਪਤਾਲ ਵਿੱਚ ਵਧੀ ਹੋਈ ਸੁਰੱਖਿਆ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਦੀ ਸਿਹਤ ਬਾਰੇ ਕੋਈ ਰਸਮੀ ਜਾਣਕਾਰੀ ਜਾਰੀ ਨਹੀਂ ਕੀਤੀ ਦਿੱਤੀ ਗਈ।
ਇਸ ਵਿਚਾਲੇ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਦੀ ਪੋਸਟ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ ਮੌਤ ਕੁਲਿਹਣੀ ਜਿੱਤ ਗਈ, ਜਵੰਦਾ ਹਾਰ ਗਿਆ, ਕਿਵੇਂ ਭੁਲਾਂਗੇ ਤੈਨੂੰ ਨਿੱਕੇ ਵੀਰ 🥲...ਦੱਸ ਦੇਈਏ ਕਿ ਕਲਾਕਾਰ ਦੀ ਪੋਸਟ ਉੱਪਰ ਪ੍ਰਸ਼ੰਸਕਾਂ ਦੇ ਕਮੈਂਟਾਂ ਦਾ ਹੜ੍ਹ ਆ ਗਿਆ ਹੈ।
ਲੋਕ ਕਰ ਰਹੇ ਕਮੈਂਟ...
ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਘੁੱਗੀ ਭਾਜੀ ਇਸ ਵੀਰ ਨੇ ਹੀ ਗਾਇਆ ਸੀ, ( ਬੰੰਦੇ ਟਾਂਵੇਂ - ਟਾਂਵੇਂ ਲੇਖਾਂ ਨੂੰ ਹਰਾਉਂਦੇ ਹੁੰਦੇ ਆ) ਪਰ ਅੱਜ ਮੌਤ ਇਹਨੂੰ ਹਰਾ ਕੇ ਚਲੀ ਗਈ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ...ਬਹੁਤ ਮੰਦਭਾਗਾ ਹੋਇਆ, ਮੌਤ ਓਸੇ ਦਿਨ ਜਿੱਤ ਗਈ ਸੀ ਜਿਸ ਦਿਨ ਹਸਪਤਾਲ ਲੈਕੇ ਗਏ ਜਦੋਂ ਪਹਿਲੀ ਰਿਪੋਰਟ ਆਈ ਸੀ ਕਿ ਬ੍ਰੇਨ ਡੈਡ ਹੋ ਗਿਆ। ਬ੍ਰੇਨ ਡੈਡ ਦੀ ਕੋਈ ਰਿਕਵਰੀ ਨਹੀਂ ਹੁੰਦੀ ਬਣਦਾ 100% ਡੈਡ ਹੀ ਹੁੰਦਾ। ਵੇਂਟੀਲੇਟਰ ਤੋਂ ਆਕਸੀਜਨ ਦੇ ਕੇ ਫੇਫੜੇ ਤੇ ਦਿਲ ਨੂੰ ਪੰਪਿੰਗ ਕਰਾਈ ਗਏ। ਪੈਸਾ ਬਣਾਈ ਗਏ ਇਹ ਮੌਤ ਦੇ ਸੌਦਾਗਰ ਡਾਕਟਰ। ਜਿਨ੍ਹਾਂ ਨੂੰ ਅਸੀਂ ਭਗਵਾਨ ਦਾ ਰੂਪ ਮੰਨਦੇ ਆ। ਹੁਣ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ, ਪਰਿਵਾਰ ਨੂੰ ਪਹਾੜ ਜਿੱਡਾ ਦੁੱਖ ਸਹਿਣ ਕਰਨ ਲਈ ਓਨੀ ਵਡੀ ਹਿੰਮਤ ਸ਼ਕਤੀ ਦਵੇ। ਮਿਸ ਯੂ ਰਾਜਵੀਰ ਵੀਰ...

ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਮੁਤਾਬਕ ਰਾਜਵੀਰ ਜਵੰਦਾ ਆਪਣੇ 4 ਹੋਰ ਦੋਸਤਾਂ ਦੇ ਨਾਲ ਬਾਈਕ ਰਾਈਡ ’ਤੇ ਜਾ ਰਹੇ ਸਨ। ਇਸ ਦੌਰਾਨ ਅਚਾਨਕ ਰਾਹ ਵਿੱਚ ਆਪਸ ਵਿੱਚ ਭਿੜਦੇ ਹੋਏ ਪਸ਼ੂ ਆ ਗਏ, ਜਿਸ ਕਾਰਨ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਗਈ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਸੜਕ ਨਾਲ ਸਿਰ ਲੱਗਣ ਕਾਰਨ ਉਨ੍ਹਾਂ ਨੂੰ ਗੰਭੀਰ ਸੱਟ ਲੱਗ ਗਈ। ਮੋਹਾਲੀ ਲਿਆਂਦੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਾਰਡਿਕ ਅਰੈਸਟ ਵੀ ਆਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।



















