Punjabi Actor: ਪੰਜਾਬੀ ਅਦਾਕਾਰ ਦੀ ਸ਼ਰੇਆਮ ਹੋਈ ਬੇਇੱਜ਼ਤੀ, ਜਾਣੋ ਲੋਕਾਂ ਨੇ ਵੀ ਕਿਉਂ ਕੱਢੀਆਂ ਗਾਲ੍ਹਾਂ ?
Hobby Dhaliwal Fight With Anchor: ਪੰਜਾਬੀ ਸਿਨੇਮਾ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਹੋਬੀ ਧਾਲੀਵਾਲ ਇਸ ਸਮੇਂ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੇ ਇੰਟਰਨੈੱਟ ਉੱਪਰ ਇੱਕ ਅਜਿਹਾ
Hobby Dhaliwal Fight With Anchor: ਪੰਜਾਬੀ ਸਿਨੇਮਾ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਹੋਬੀ ਧਾਲੀਵਾਲ ਇਸ ਸਮੇਂ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੇ ਇੰਟਰਨੈੱਟ ਉੱਪਰ ਇੱਕ ਅਜਿਹਾ ਵੀਡੀਓ ਵਾਈਰਲ ਹੋ ਰਿਹਾ ਹੈ, ਜਿਸ ਉੱਪਰ ਪੰਜਾਬੀਆਂ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਦਰਅਸਲ, ਅੰਮ੍ਰਿਤਸਰ ਦੇ ਉਮਰਾ ਨੰਗਲ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਹੋਇਆ। ਇਸ ਦੌਰਾਨ ਸਟੇਜ ਉੱਪਰ ਐਂਕਰ ਵੱਲੋਂ ਕਲਾਕਾਰ ਨੂੰ ਖੂਬ ਕਰਾਰੀਆਂ ਗੱਲਾਂ ਸੁਣਾਈਆਂ ਗਈਆਂ। ਆਖਿਰ ਦੋਵਾਂ ਵਿਚਾਲੇ ਇਹ ਵਿਵਾਦ ਕਿਉਂ ਸ਼ੁਰੂ ਹੋਇਆ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...
ਐਂਕਰ ਨੇ ਸ਼ਰੇਆਮ ਕਲਾਕਾਰ ‘ਤੇ ਲਗਾਏ ਅਜਿਹੇ ਦੋਸ਼
ਦੱਸ ਦੇਈਏ ਕਿ ਅੰਮ੍ਰਿਤਸਰ ਦੇ ਉਮਰਾ ਨੰਗਲ ਵਿੱਚ ਕਬੱਡੀ ਟੂਰਨਾਮੈਂਟ ਹੋਇਆ, ਜਿੱਥੇ ਗਾਇਕ ਹਰਜੀਤ ਹਰਮਨ ਅਤੇ ਅਦਾਕਾਰ ਹੌਬੀ ਧਾਲੀਵਾਲ ਨੂੰ ਗੈਸਟ ਵਜੋਂ ਬੁਲਾਇਆ ਗਿਆ। ਟੂਰਨਾਮੈਂਟ ਦੇ ਦੌਰਾਨ ਐਂਕਰ ਨੇ ਚੱਲਦੇ ਪ੍ਰੋਗਰਾਮ ‘ਤੇ ਹੌਬੀ ਧਾਲੀਵਾਲ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ। ਐਂਕਰ ਨੇ ਕਿਹਾ ਕਿ ‘ਮੈਂ ਹਰ ਸਾਲ ਇਸ ਪ੍ਰੋਗਰਾਮ ‘ਤੇ ਆਉਂਦੀ ਹਾਂ ਅਤੇ ਸਾਰੇ ਮੈਨੂੰ ਬਹੁਤ ਮਾਣ ਅਤੇ ਇੱਜ਼ਤ ਦਿੰਦੇ ਹਨ। ਮੈਂ ਅੱਗੋਂ ਤੋਂ ਇਸ ਮੇਲੇ ਦਾ ਹਿੱਸਾ ਨਹੀਂ ਬਣਾਂਗੀ ਅਤੇ ਇਸ ਦਾ ਕਾਰਨ ਅਦਾਕਾਰ ਹੌਬੀ ਧਾਲੀਵਾਲ ਹੈ।
View this post on Instagram
ਐਂਕਰ ਨੇ ਅੱਗੇ ਕਿਹਾ ਕਿ ‘ਉਹ ਮੇਰੇ ਕੰਮ ਦੇ ਵਿੱਚ ਨੁਕਸ ਕੱਢ ਰਹੇ ਹਨ। ਉਨ੍ਹਾਂ ਨੂੰ ਇੰਨਾ ਨਹੀਂ ਪਤਾ ਕਿ ਕੁੜੀ ਨੂੰ ਇੱਜ਼ਤ ਕਿਵੇਂ ਦੇਣੀ ਹੈ।’ ਇਸ ਦੇ ਨਾਲ ਐਂਕਰ ਨੇ ਕਿਹਾ ਕਿ ‘ਤੁਸੀਂ ਲੱਖ ਫ਼ਿਲਮਾਂ ਕਰ ਲਓ ਪਰ ਜੇਕਰ ਤੁਸੀਂ ਇੱਕ ਕੁੜੀ, ਇੱਕ ਧੀ, ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤਾਂ ਤੁਸੀਂ ਅਦਾਕਾਰ ਕਹਾਉਣ ਦੇ ਲਾਇਕ ਨਹੀਂ।’ ਜਿਸ ਤੋਂ ਬਾਅਦ ਇਹ ਵੀਡੀਓ ਇੰਟਰਨੈੱਟ ਉੱਪਰ ਛਾਇਆ ਹੋਇਆ ਹੈ। ਇਸਦੇ ਨਾਲ ਹੀ ਪੰਜਾਬੀ ਕਲਾਕਾਰ ਨੂੰ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕਾਂ ਨੇ ਵੀਡੀਓ 'ਤੇ ਦਿੱਤੀ ਪ੍ਰਤੀਕਿਰਿਆ
ਦੱਸ ਦੇਈਏ ਕਿ ਇਸ ਵੀਡੀਓ ਉੱਪਰ ਪੰਜਾਬੀਆਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਤੇਰੀ ਬਹੁਤ ਲੱਸੀ ਹੋਈ ਕੱਲ੍ਹ ਸਟੇਜ ਤੇ ਫੂੱ@ਦੂਆ🤣 , ਡੁੱਬ ਕੇ ਮਰਜਾ ਡੁੱਬ ਕੇ ਮਰ ਜਾ ਕਤੀੜੇ ਕੱਲ ਤੂੰ ਬਹੁਤ ਦਾਰੂ ਪੀਤੀ ਹੋਈ ਸੀ, ਬਹੁਤ ਇੱਜਤ ਹੋਈ ਤੇਰੀ ਸਟੇਜ ਤੇ ਅਸੀਂ ਦੇਖ ਲਈ ਕੱਲ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਸੈਲਿਊਟ ਆ ਉਸ ਕੁੜੀ ਨੂੰ ਜਿਹੜੀ ਸਟੇਜ ਤੇ ਤੇਰੇ ਮੂੰਹ ਉੱਪਰ ਜੁੱਤੀ ਫੇਰ ਗਈ...ਇਸਦੇ ਨਾਲ ਹੀ ਇੱਕ ਹੋਰ ਨੇ ਲਿਖਦੇ ਹੋਏ ਕਿਹਾ ਹੁਣ ਸੌਖਾ ਫਿਰ ਬੇਇੱਜ਼ਤੀ ਕਰਵਾ ਕੇ...