Jaswinder Bhalla: ਜਸਵਿੰਦਰ ਭੱਲਾ ਨਿਰਦੇਸ਼ਕ ਸਮੀਪ ਕੰਗ ਦੀ ਤਸਵੀਰ ਸਾਂਝੀ ਕਰ ਬੋਲੇ- ਹਿੰਦੀ ਫਿਲਮਾਂ 'ਚ ਅੰਗ 'ਤੇ ਪੰਜਾਬੀ 'ਚ ਚੱਲਦਾ ਹੈ......
Jaswinder Bhalla Shared Smeep Kang Pic: ਪੰਜਾਬੀ ਸਿਨੇਮਾ ਜਗਤ ਵਿੱਚ ਅਦਾਕਾਰ ਜਸਵਿੰਦਰ ਭੱਲਾ ਦੀ ਆਪਣੀ ਵੱਖਰੀ ਪਛਾਣ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਆਪਣੀ ਅਦਾਕਾਰੀ ਨਾਲ ਸਜੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ...
Jaswinder Bhalla Shared Smeep Kang Pic: ਪੰਜਾਬੀ ਸਿਨੇਮਾ ਜਗਤ ਵਿੱਚ ਅਦਾਕਾਰ ਜਸਵਿੰਦਰ ਭੱਲਾ ਦੀ ਆਪਣੀ ਵੱਖਰੀ ਪਛਾਣ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਆਪਣੀ ਅਦਾਕਾਰੀ ਨਾਲ ਸਜੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਜਸਵਿੰਦਰ ਭੱਲਾਂ ਆਪਣੀਆਂ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਆਪਣੀਆਂ ਮਜ਼ਾਕੀਆ ਪੋਸਟਾਂ ਰਾਹੀਂ ਸਭ ਦਾ ਧਿਆਨ ਖਿੱਚਦੇ ਹਨ ਅਤੇ ਹੱਸਾ-ਹੱਸਾ ਲੋਟ ਪੋਟ ਕਰ ਦਿੰਦੇ ਹਨ। ਹਾਲ ਹੀ ਵਿੱਚ ਜਸਵਿੰਦਰ ਭੱਲਾ ਵੱਲੋਂ ਇੱਕ ਪੋਸਟ ਸ਼ੇਂਅਰ ਕੀਤੀ ਗਈ ਹੈ। ਜਿਸ ਵਿੱਚ ਉਹ ਪੰਜਾਬੀ ਫਿਲਮ ਨਿਰਦੇਸ਼ਕ ਸਮੀਪ ਕੰਗ ਨਾਲ ਕਲੋਲ ਕਰਦੇ ਹੋਏ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਕਾਮੇਡੀ ਕਲਾਕਾਰ ਜਸਵਿੰਦਰ ਭੱਲਾ ਦੀ ਇਹ ਖਾਸ ਪੋਸਟ...
View this post on Instagram
ਕਾਮੇਡੀਅਨ ਜਸਵਿੰਦਰ ਭੱਲਾ ਨੇ ਤਸਵੀਰ ਸਾਂਝੀ ਕਰ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ, ਹਿੰਦੀ ਫਿਲਮਾਂ 'ਚ ਚੱਲਦਾ ਅੰਗ ਪ੍ਰਦਰਸ਼ਨ ਪਰ ਪੰਜਾਬੀ ਫਿਲਮਾਂ 'ਚ ਚੱਲਦਾ ਕੰਗ ਪ੍ਰਦਰਸ਼ਨ... ਸੈਲੂਟ ਸਾਡੇ ਸਮੀਪ ਕੰਗ ਨੂੰ ( Carry On Jattan -3 ) 🙏... ਇਸ ਤਸਵੀਰ ਉੱਪਰ ਪ੍ਰਸ਼ੰਸ਼ਕ ਹੱਸ- ਹੱਸ ਲੋਟ ਪੋਟ ਹੋ ਰਹੇ ਹਨ। ਜਸਵਿੰਦਰ ਭੱਲਾ ਤੋਂ ਇਲਾਵਾ ਪੰਜਾਬੀ ਫਿਲਮ ਨਿਰਦੇਸ਼ਕ ਸਮੀਪ ਕੰਗ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਆਪਣੀ ਤਸਵੀਰ ਸਾਂਝੀ ਕੀਤੀ। ਉਨ੍ਹਾਂ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਜੱਟ ਲੱਗਿਆ ਹੋਇਆ...
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਜਸਵਿੰਦਰ ਭੱਲਾ ਜਲਦ ਹੀ ਫਿਲਮ ਕੈਰੀ ਆਨ ਜੱਟਾ 3 ਵਿੱਚ ਦਿਖਾਈ ਦੇਣਗੇ। ਉਨ੍ਹਾਂ ਦੀਆਂ ਫਿਲਮਾਂ 'ਯਾਰਾਂ ਦੀਆਂ ਪੌ ਬਾਰਾਂ' ਤੇ 'ਉਡੀਕਾਂ ਤੇਰੀਆਂ' ਹਾਲ ਹੀ 'ਚ ਰਿਲੀਜ਼ ਹੋਈਆਂ ਹਨ। ਇਸ ਦੇ ਨਾਲ ਨਾਲ ਉਹ ਜਲਦ ਹੀ 'ਕੈਰੀ ਆਨ ਜੱਟਾ 3' 'ਚ ਵੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਟੀਜ਼ਰ 11 ਅਪ੍ਰੈਲ ਨੂੰ ਰਿਲੀਜ਼ ਹੋਇਆ ਸੀ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।