Diljit Dosanjh: ਦਿਲਜੀਤ ਦੋਸਾਂਝ ਵੱਲੋਂ ਸਰਕਾਰ ਨੂੰ ਖੁੱਲ੍ਹੀ ਚੁਣੌਤੀ, ਬੋਲੇ- ਤੁਸੀਂ ਠੇਕੇ ਬੰਦ ਕਰਵਾਓ, ਮੈਂ ਸ਼ਰਾਬ ਦੇ ਗੀਤ...
Diljit Dosanjh Challenge To Government: ਪੰਜਾਬੀ ਗਾਇਕ ਅਤੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਲਾਈਵ ਕੰਸਰਟ 'ਦਿਲ-ਲੁਮਿਨਾਟੀ ਟੂਰ' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ। ਇਸ ਕੰਸਰਟ ਰਾਹੀਂ ਕਈ ਰਾਜਾਂ
Diljit Dosanjh Challenge To Government: ਪੰਜਾਬੀ ਗਾਇਕ ਅਤੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਲਾਈਵ ਕੰਸਰਟ 'ਦਿਲ-ਲੁਮਿਨਾਟੀ ਟੂਰ' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ। ਇਸ ਕੰਸਰਟ ਰਾਹੀਂ ਕਈ ਰਾਜਾਂ ਵਿੱਚ ਆਪਣੀ ਗਾਇਕੀ ਦਾ ਜਾਦੂ ਚਲਾ ਰਿਹਾ ਹੈ। ਪਿਛਲੇ ਮਹੀਨੇ ਜੈਪੁਰ ਤੋਂ ਬਾਅਦ ਦਿਲਜੀਤ ਦਾ ਕੰਸਰਟ 15 ਨਵੰਬਰ ਨੂੰ ਹੈਦਰਾਬਾਦ 'ਚ ਸੀ, ਜਿਸ ਕਾਰਨ ਤੇਲੰਗਾਨਾ ਸਰਕਾਰ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਸੀ। ਨੋਟਿਸ ਵਿੱਚ ਕਿਹਾ ਗਿਆ ਸੀ ਕਿ ਗਾਇਕ ਆਪਣੇ ਸਮਾਗਮ ਦੌਰਾਨ ਕੋਈ ਵੀ ਗੀਤ ਨਹੀਂ ਗਾਉਣਗੇ ਜੋ ਸ਼ਰਾਬ ਨੂੰ ਉਤਸ਼ਾਹਿਤ ਕਰਦਾ ਹੋਵੇ। ਹੁਣ ਦਿਲਜੀਤ ਨੇ ਸਰਕਾਰ ਦੇ ਇਸ ਨੋਟਿਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।
ਦਿਲਜੀਤ ਦੋਸਾਂਝ ਦਾ ਵੀਡੀਓ ਵਾਇਰਲ
ਬੀਤੀ ਰਾਤ ਗੁਜਰਾਤ ਕੰਸਰਟ ਤੋਂ ਗਾਇਕ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਉਹ ਕਹਿੰਦੇ ਹਨ, 'ਖੁਸ਼ਖਬਰੀ ਇਹ ਹੈ ਕਿ ਮੈਨੂੰ ਅੱਜ ਕੋਈ ਨੋਟਿਸ ਨਹੀਂ ਮਿਲਿਆ ਹੈ। ਇਸ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਅੱਜ ਮੈਂ ਸ਼ਰਾਬ 'ਤੇ ਕੋਈ ਗੀਤ ਨਹੀਂ ਗਾਉਣ ਜਾ ਰਿਹਾ। ਪੁੱਛੋ ਕਿਉਂ ਨਹੀਂ? ਇਸ ਲਈ ਨਹੀਂ ਗਾਵਾਂਗਾ ਕਿਉਂਕਿ ਗੁਜਰਾਤ ਇੱਕ ਡ੍ਰਾਈ ਰਾਜ ਹੈ।
“मैं शराब पर गाने बंद कर दूँगा, आप पूरे देश में ठेके बंद करवा दो.”
— Prashant Kumar (@scribe_prashant) November 17, 2024
pic.twitter.com/36JEp4mF82
ਦਿਲਜੀਤ ਨੇ ਕਿਹਾ, 'ਮੈਂ ਦਰਜਨਾਂ ਤੋਂ ਵੱਧ ਭਗਤੀ ਗੀਤ ਗਾਏ ਹਨ। ਪਿਛਲੇ 10 ਦਿਨਾਂ ਵਿੱਚ, ਮੈਂ ਦੋ ਭਗਤੀ ਗੀਤ ਰਿਲੀਜ਼ ਕੀਤੇ ਹਨ, ਜਿਸ ਵਿੱਚ ਇੱਕ ਗੁਰੂ ਨਾਨਕ ਬਾਬਾ ਜੀ 'ਤੇ ਅਤੇ ਦੂਜਾ ਸ਼ਿਵ ਬਾਬਾ 'ਤੇ। ਪਰ ਉਨ੍ਹਾਂ ਗੀਤਾਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਹਰ ਕੋਈ ਟੀਵੀ 'ਤੇ ਬੈਠ ਕੇ ਪਟਿਆਲੇ ਪੈੱਗ ਦੀਆਂ ਗੱਲਾਂ ਕਰ ਰਿਹਾ ਹੈ। ਬਾਲੀਵੁੱਡ ਵਿੱਚ ਅਜਿਹੇ ਦਰਜਨਾਂ, ਹਜ਼ਾਰਾਂ ਗੀਤ ਹਨ ਜੋ ਸ਼ਰਾਬ 'ਤੇ ਆਧਾਰਿਤ ਹਨ। ਮੇਰੇ ਕੋਲ ਇੱਕ ਜਾਂ ਵੱਧ ਤੋਂ ਵੱਧ 2 ਤੋਂ 4 ਹੋ ਸਕਦੇ ਹਨ।
ਦਿਲਜੀਤ ਦੋਸਾਂਝ ਨੇ ਦਿੱਤੀ ਚੁਣੌਤੀ
ਗਾਇਕ ਨੇ ਅੱਗੇ ਕਿਹਾ, 'ਮੈਂ ਉਹ ਗੀਤ ਨਹੀਂ ਗਾਉਣ ਵਾਲਾ। ਮੈਂ ਅੱਜ ਵੀ ਨਹੀਂ ਗਾਵਾਂਗਾ, ਕੋਈ ਟੈਨਸ਼ਨ ਨਹੀਂ ਹੈ। ਮੈਂ ਖੁਦ ਸ਼ਰਾਬ ਨਹੀਂ ਪੀਂਦਾ ਪਰ ਬਾਲੀਵੁੱਡ ਸਿਤਾਰੇ ਜੋ ਸ਼ਰਾਬ ਦੀ ਮਸ਼ਹੂਰੀ ਕਰਦੇ ਹਨ, ਦਿਲਜੀਤ ਦੋਸਾਂਝ ਅਜਿਹਾ ਕੰਮ ਨਹੀਂ ਕਰਦਾ ਹੈ। ਤੁਸੀ ਮੈਨੂੰ ਛੱਡੋ ਨਾ। ਮੈਂ ਜਿੱਥੇ ਵੀ ਜਾਂਦਾ ਹਾਂ, ਆਪਣੇ ਕੰਸਰਟ ਕਰਦਾ ਹਾਂ।' ਸਰਕਾਰ ਦੇ ਨੋਟਿਸ ਨੂੰ ਚੁਣੌਤੀ ਦਿੰਦੇ ਹੋਏ ਦਿਲਜੀਤ ਨੇ ਅੱਗੇ ਕਿਹਾ, 'ਮੈਂ ਸ਼ਰਾਬ 'ਤੇ ਗਾਉਣਾ ਬੰਦ ਕਰ ਦੇਵਾਂਗਾ, ਤੁਸੀਂ ਪੂਰੇ ਦੇਸ਼ 'ਚ ਠੇਕੇ ਬੰਦ ਕਰਵਾ ਦਿਓ।