Garry Sandhu: ਗੈਰੀ ਸੰਧੂ ਨੇ ਸਟੇਜ 'ਤੇ ਲੜਾਈ ਦੀ ਦੱਸੀ ਵਜ੍ਹਾ, ਹਮਲਾ ਕਰਨ ਵਾਲੇ ਨੂੰ ਜਵਾਬ ਦੇ ਬੋਲੇ- ਪੱਧਰੀ ਗਰਾਊਂਡ 'ਤੇ ਲੜਿਆ ਕਰੋ...
Garry Sandhu Talk About Attacked on Stage: ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੀ ਗਾਇਕੀ ਦਾ ਜਲਵਾ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵਿਚਾਲੇ ਵੇਖਣ ਨੂੰ ਮਿਲਦਾ ਹੈ। ਹਾਲ
Garry Sandhu Talk About Attacked on Stage: ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੀ ਗਾਇਕੀ ਦਾ ਜਲਵਾ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵਿਚਾਲੇ ਵੇਖਣ ਨੂੰ ਮਿਲਦਾ ਹੈ। ਹਾਲ ਹੀ ਵਿੱਚ ਇੱਕ ਸਟੇਜ ਸ਼ੋਅ ਦੌਰਾਨ ਗਾਇਕ ਉੱਪਰ ਇੱਕ ਸ਼ਖਸ਼ ਵੱਲੋਂ ਹਮਲਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਸਦੇ ਕਈ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਈਰਲ ਹੋਏ। ਹੁਣ ਗੈਰੀ ਵੱਲੋਂ ਇਸ ਹਮਲੇ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। ਜਿਸਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਹਮਲੇ ਤੋਂ ਬਾਅਦ ਕੀ ਬੋਲੇ ਗੈਰੀ ਸੰਧੂ...
ਦਰਅਸਲ, ਵਾਈਰਲ ਵੀਡੀਓ ਵਿੱਚ ਗੈਰੀ ਸੰਧੂ ਘਟਨਾ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਗਾਇਕ ਨੇ ਦੱਸਿਆ ਕਿ ਉਹ (ਹਮਲਾਵਾਰ) ਤਾਂ ਬੁਰੀ ਤਰ੍ਹਾਂ ਕੁੱਟਿਆ ਗਿਆ। ਇੱਕ ਸ਼ਰਾਬੀ ਸਾਈਡ ‘ਤੇ ਖੜ੍ਹਿਆ ਸੀ ਅਤੇ ਸਾਡੇ ਕਰੂ ਦਾ ਮੁੰਡਾ ਵੀ ਉੱਥੇ ਹੀ ਖੜ੍ਹਿਆ ਸੀ, ਉਹ ਉਸ ਨੂੰ ਗਾਲ੍ਹਾਂ ਕੱਢ ਰਿਹਾ ਸੀ। ਇਹ ਕਹਿਣ ਤੋਂ ਬਾਅਦ ਗਾਇਕ ਲੋਕਾਂ ਨੂੰ ਮਿਡਲ ਫਿੰਗਰ ਦਿਖਾਉਂਦੇ ਹਨ ਅਤੇ ਕਹਿੰਦੇ ਹਨ ਕਿ ਨਿਊਜ਼ ਵਾਲਿਆਂ ਨੇ ਤੋੜ-ਮਰੋੜ ਕੇ ਪੇਸ਼ ਕਰ ਦਿੱਤਾ। ਗਾਇਕ ਨੇ ਅੱਗੇ ਕਿਹਾ ਜੇਕਰ ਲੜਨਾ ਹੀ ਹੈ ਤਾਂ ਪੱਧਰੀ ਗਰਾਊਂਡ ਤੇ ਲੜਿਆ ਕਰੋ, ਮੇਲਿਆਂ ‘ਚ ਆ ਕੇ ਨਾ ਲੜਿਆ ਕਰੋ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
View this post on Instagram
ਸ਼ਖਸ਼ ਨੇ ਗਾਇਕ ਦਾ ਗਲਾ ਫੜ੍ਹਿਆ ਸੀ
ਦੱਸ ਦੇਈਏ ਕਿ ਪਰਫਾਰਮੈਂਸ ਦੌਰਾਨ ਗਾਇਕ ਵਿਅਕਤੀ ਨੂੰ ਮਿਡਲ ਫਿਗਰ ਦਿਖਾਉਂਦਾ ਹੈ। ਜਿਸ ਤੋਂ ਬਾਅਦ ਵਿਵਾਦ ਸ਼ੂਰੁ ਹੋ ਜਾਂਦਾ ਹੈ। ਇਸ ‘ਤੇ ਇਹ ਵਿਅਕਤੀ ਗੁੱਸੇ ‘ਚ ਆ ਜਾਂਦਾ ਹੈ ਅਤੇ ਅਚਾਨਕ ਸਟੇਜ ‘ਤੇ ਚੜ੍ਹ ਜਾਂਦਾ ਹੈ, ਜਿਸ ਤੋਂ ਬਾਅਦ ਉਹ ਗਾਇਕ ਦਾ ਗਲਾ ਫੜ ਲੈਂਦਾ ਹੈ। ਇੰਨਾ ਹੀ ਨਹੀਂ ਉਸ ਨੇ ਗਾਇਕ ਨਾਲ ਬਹਿਸ ਵੀ ਕੀਤੀ ਅਤੇ ਗਾਲ੍ਹਾਂ ਵੀ ਕੱਢੀਆਂ। ਇਸ ਤੋਂ ਬਾਅਦ ਸਟੇਜ ‘ਤੇ ਮੌਜੂਦ ਸੁਰੱਖਿਆ ਅਤੇ ਪੁਲਿਸ ਤੁਰੰਤ ਹਰਕਤ ‘ਚ ਆ ਗਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਇੰਟਰਨੈੱਟ ਉੱਪਰ ਕਈ ਵੀਡੀਓ ਵਾਈਰਲ ਹੋਏ।