Punjabi Singer Kaka: ਪੰਜਾਬੀ ਗਾਇਕ ਕਾਕਾ ਨੇ ਪਿੰਕੀ ਧਾਲੀਵਾਲ ਤੋਂ ਮੰਗੀ ਮੁਆਫੀ, ਫੈਨਜ਼ 'ਚ ਮੱਚੀ ਤਰਥੱਲੀ; ਬੋਲੇ- ਵੱਡੇ ਮਗਰਮੱਛਾਂ ਅੱਗੇ...
Punjabi Singer Kaka: ਪੰਜਾਬੀ ਸੰਗੀਤ ਜਗਤ ਵਿੱਚ ਪਿਛਲੇ ਕਾਫੀ ਸਮੇਂ ਤੋਂ ਨਿਰਮਾਤਾ ਅਤੇ ਕਲਾਕਾਰਾਂ ਵਿਚਾਲੇ ਕਈ ਤਰ੍ਹਾਂ ਦੇ ਵਿਵਾਦ ਚੱਲ ਰਹੇ ਹਨ। ਇਸੇ ਤਰ੍ਹਾਂ ਹੀ ਕਾਫੀ ਸਮੇਂ ਤੋਂ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਸੁਰਖੀਆਂ ਦਾ ਵਿਸ਼ਾ

Punjabi Singer Kaka: ਪੰਜਾਬੀ ਸੰਗੀਤ ਜਗਤ ਵਿੱਚ ਪਿਛਲੇ ਕਾਫੀ ਸਮੇਂ ਤੋਂ ਨਿਰਮਾਤਾ ਅਤੇ ਕਲਾਕਾਰਾਂ ਵਿਚਾਲੇ ਕਈ ਤਰ੍ਹਾਂ ਦੇ ਵਿਵਾਦ ਚੱਲ ਰਹੇ ਹਨ। ਇਸੇ ਤਰ੍ਹਾਂ ਹੀ ਕਾਫੀ ਸਮੇਂ ਤੋਂ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਉਨ੍ਹਾਂ ਉੱਪਰ ਪਹਿਲਾਂ ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਵੱਲੋਂ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ। ਸੁਨੰਦਾ ਤੋਂ ਬਾਅਦ ਗਾਇਕ ਕਾਕਾ ਨੇ ਵੀ ਪਿੰਕੀ ਧਾਲੀਵਾਲ ਖਿਲਾਫ ਆਪਣੀ ਆਵਾਜ਼ ਚੁੱਕੀ। ਜਿਸ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਵਿੱਚ ਤਰਥੱਲੀ ਮੱਚ ਗਈ। ਹਾਲਾਂਕਿ ਹੁਣ ਪਿੰਕੀ ਧਾਲੀਵਾਲ ਅਤੇ ਗਾਇਕ ਕਾਕਾ ਦੇ ਵਿਵਾਦ ਨੇ ਲਿਆ ਨਵਾਂ ਮੋੜ ਲਿਆ ਹੈ। ਇਸ ਖਬਰ ਰਾਹੀਂ ਜਾਣੋ ਪੂਰਾ ਮਾਮਲਾ...
ਦਰਅਸਲ, ਹਾਲ ਹੀ ਵਿੱਚ ਪੰਜਾਬੀ ਗਾਇਕ ਕਾਕਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਨੇ ਲਿਖਿਆ ਹੈ ਕਿ ਹੁਣ ਉਨ੍ਹਾਂ ਦਾ ਪਿੰਕੀ ਧਾਲੀਵਾਲ ਨਾਲ ਕੋਈ ਵੀ ਵਿਵਾਦ ਨਹੀਂ ਹੈ, ਕਿਉਂਕਿ ਉਹਨਾਂ ਵਿਚਕਾਰ ਜੋ ਮਸਲਾ ਸੀ, ਉਹ ਹੁਣ ਸੁਲਝ ਚੁੱਕਾ ਹੈ। ਗਾਇਕ ਨੇ ਅੱਗੇ ਕਿਹਾ, 'ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁੱਝ ਹਫ਼ਤਿਆਂ ਦੌਰਾਨ ਮੈਂ ਸਕਾਈ ਡਿਜੀਟਲ ਕੰਪਨੀ ਅਤੇ ਉਹਨਾਂ ਦੇ ਭਾਈਵਾਲਾਂ ਨਾਲ ਮਤਭੇਦ ਚੱਲ ਰਿਹਾ ਸੀ, ਕੁੱਝ ਪਤਵੰਤੇ ਸਿਆਣੇ ਸੱਜਣਾਂ ਕਰਕੇ ਉਹ ਮਾਮਲਾ ਸੁਲਝ ਗਿਆ ਹੈ, ਸਾਰੇ ਗਿਲੇ-ਸ਼ਿਕਵੇ ਦੂਰ ਕਰਵਾ ਦਿੱਤੇ ਗਏ ਹਨ।' ਇਸ ਤੋਂ ਬਾਅਦ ਗਾਇਕ ਨੇ ਕਿਹਾ, 'ਮੇਰੀ ਇਸ ਤਰ੍ਹਾਂ ਦੀ ਕੋਈ ਵੀ ਨੀਅਤ ਨਹੀਂ ਰਹੀ ਕਿ ਮੈਂ ਗੁਰਕਰਨ ਧਾਲੀਵਾਲ ਅਤੇ ਪਿੰਕੀ ਧਾਲੀਵਾਲ ਦਾ ਕਿਸੇ ਤਰ੍ਹਾਂ ਨਾਲ ਕੋਈ ਨੁਕਸਾਨ ਕਰਾਂ, ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ, ਮੈਨੂੰ ਉਸ ਚੀਜ਼ ਦਾ ਅਫ਼ਸੋਸ ਹੈ।'
View this post on Instagram
ਪਿੰਕੀ ਧਾਲੀਵਾਲ ਬਾਰੇ ਗੱਲ ਕਰਦੇ ਹੋਏ ਗਾਇਕ ਨੇ ਅੱਗੇ ਲਿਖਿਆ, 'ਪਿੰਕੀ ਧਾਲੀਵਾਲ ਇੰਡਸਟਰੀ ਵਿੱਚ ਸਾਡੇ ਕਾਫੀ ਸੀਨੀਅਰ ਹਨ, ਬਹੁਤ ਸਿਆਣੇ ਹਨ ਅਤੇ ਮੈਂ ਦੁਆ ਕਰਦਾ ਹਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰਨ।'
ਯੂਜ਼ਰਸ ਦੀ ਪ੍ਰਤੀਕਿਰਿਆ ਵਾਈਰਲ
ਪੰਜਾਬੀ ਗਾਇਕ ਕਾਕਾ ਦੇ ਆਪਣੇ ਬਿਆਨ ਵਾਪਸ ਲੈਣ ਤੋਂ ਬਾਅਦ ਇੰਟਰਨੈੱਟ ਉੱਪਰ ਤਰਥੱਲੀ ਮੱਚ ਗਈ ਹੈ। ਜਿਸ ਤੋਂ ਬਾਅਦ ਗਾਇਕ ਨੂੰ ਉਲਟਾ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਕਿਤੇ ਧਾਲੀਵਾਲ ਹੁਣੀ ਤਾਂ ਨੀ ਬੁਲਵਾ ਰਹੇ ਤੇਰੇ ਤੋਂ ਏਹੇ.. ਪਤੰਦਰਾ ਵਿਕ ਨਾ ਜਾਈਂ...ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਿਹਾ ਲੱਗਦਾ ਕਿੱਧਰੋਂ ਧਮਕੀ ਮਿਲ ਗਈ, ਤੇਰੇ ਬੁੱਲ੍ਹਾਂ ਦੀ ਖੁਸ਼ਕੀ ਦੱਸ ਰਹੀ ਹੈ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਹਨਾਂ ਵੱਡੇ ਮਗਰਮੱਛਾਂ ਅੱਗੇ ਝੁਕਣਾ ਈ ਪੈਂਦਾ ਭਰਾ ਜੇ ਪਾਣੀ ਵਿੱਚ ਰਹਿਣਾ ਤਾਂ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















