Billi Billi Song BTS: ਸ਼ਹਿਨਾਜ਼ -ਜੱਸੀ ਗਿੱਲ ਨਾਲ ਰਾਘਵ ਜੁਆਲ ਦਾ ਵੀਡੀਓ ਵਾਇਰਲ, ਦੇਖੋ ਕਿਵੇਂ ਕੀਤੀ ਪਰਦੇ ਪਿੱਛੇ ਮਸਤੀ
Raghav Juyal- Shehnaaz gill and jassie gill Video: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਟ੍ਰੇਲਰ ਨੇ ਰਿਲੀਜ਼ ਹੋਣ ਤੋਂ ਬਾਅਦ ਹੀ ਪੂਰੇ ਦੇਸ਼ ਵਿੱਚ ਹਲਚਲ ਮਚਾ ਦਿੱਤੀ ਹੈ। ਹਰ ਪਾਸੇ ਪ੍ਰਸ਼ੰਸਕ...
Raghav Juyal- Shehnaaz gill and jassie gill Video: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਟ੍ਰੇਲਰ ਨੇ ਰਿਲੀਜ਼ ਹੋਣ ਤੋਂ ਬਾਅਦ ਹੀ ਪੂਰੇ ਦੇਸ਼ ਵਿੱਚ ਹਲਚਲ ਮਚਾ ਦਿੱਤੀ ਹੈ। ਹਰ ਪਾਸੇ ਪ੍ਰਸ਼ੰਸਕ ਫਿਲਮ ਦੇ ਟ੍ਰੇਲਰ ਦੀ ਚਰਚਾ ਕਰਦੇ ਨਜ਼ਰ ਆ ਰਹੇ ਹਨ। ਹੁਣ ਫਿਲਮ ਦੀ ਰਿਲੀਜ਼ ਨੂੰ ਲੈ ਕੇ ਲੋਕਾਂ ਦੇ ਉਤਸ਼ਾਹ ਨੂੰ ਦੁੱਗਣਾ ਕਰਦੇ ਹੋਏ, ਫਿਲਮ ਦੇ ਨਿਰਮਾਤਾਵਾਂ ਨੇ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਕਲਾਕਾਰਾਂ ਦੇ ਮਜ਼ੇਦਾਰ ਪਲਾਂ ਨੂੰ ਕੈਪਚਰ ਕਰਦਾ ਇੱਕ ਪਰਦੇ ਦੇ ਪਿੱਛੇ ਦਾ ਵੀਡੀਓ ਜਾਰੀ ਕੀਤਾ ਹੈ। ਵੀਡੀਓ ਵਿੱਚ ਰਾਘਵ ਜੁਆਲ ਦੇ ਨਾਲ ਸ਼ਹਿਨਾਜ਼ ਗਿੱਲ ਅਤੇ ਜੱਸੀ ਗਿੱਲ ਅਤੇ 'ਬਿੱਲੀ ਬਿੱਲੀ' ਗੀਤ ਦੀ ਸ਼ੂਟਿੰਗ ਦੌਰਾਨ ਉਹ ਕਿਵੇਂ ਮਸਤੀ ਕਰ ਰਹੇ ਹਨ, ਉਸਨੂੰ ਦਿਖਾਇਆ ਗਿਆ।
View this post on Instagram
ਪਰਦੇ ਦੇ ਪਿੱਛੇ ਦੇ ਇਸ ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਅਤੇ ਜੱਸੀ ਗਿੱਲ ਫੋਰਗਰਾਉਂਡ ਵਿੱਚ ਘੁੰਮਦੇ ਹੋਏ ਦਿਖਾਈ ਦਿੰਦੇ ਹਨ। ਜਦੋਂ ਕਿ ਫਿਲਮ ਦਾ ਬਹੁਤ ਮਸ਼ਹੂਰ ਗੀਤ ਬਿੱਲੀ- ਬਿੱਲੀ ਬੈਕਗ੍ਰਾਉਂਡ ਵਿੱਚ ਚੱਲ ਰਿਹਾ ਹੈ। ਵੀਡੀਓ 'ਚ ਰਾਘਵ ਜੁਆਲ ਨੂੰ ਵੀ ਮਸਤੀ 'ਚ ਸ਼ਾਮਲ ਹੁੰਦੇ ਦੇਖਿਆ ਜਾ ਸਕਦਾ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਤਿੰਨੋਂ ਸ਼ੂਟ ਦੇ ਵਿਚਕਾਰ ਬ੍ਰੇਕ ਦਾ ਆਨੰਦ ਲੈ ਰਹੇ ਹਨ। ਜਿੱਥੇ ਇਹ ਗੀਤ ਇਸ ਸਮੇਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ, ਉੱਥੇ ਹੀ ਇਸ ਗੀਤ ਦੇ ਮਜ਼ੇਦਾਰ ਬੀਟੀਐਸ ਵੀਡੀਓ ਨੂੰ ਦੇਖਣ ਤੋਂ ਬਾਅਦ ਫਿਲਮ ਦੀ ਰਿਲੀਜ਼ ਨੂੰ ਲੈ ਕੇ ਉਤਸ਼ਾਹ ਹੋਰ ਵਧ ਗਿਆ ਹੈ।
ਸਲਮਾਨ ਖਾਨ ਪ੍ਰੋਡਕਸ਼ਨ ਹੇਠ ਬਣੀ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਨੂੰ ਫਰਹਾਦ ਸਾਮਜੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਫਿਲਮ ਵਿੱਚ ਸਲਮਾਨ ਖਾਨ, ਵੈਂਕਟੇਸ਼ ਦੱਗੂਬਾਤੀ, ਪੂਜਾ ਹੇਗੜੇ, ਜਗਪਤੀ ਬਾਬੂ, ਭੂਮਿਕਾ ਚਾਵਲਾ, ਵਿਜੇਂਦਰ ਸਿੰਘ, ਅਭਿਮਨਿਊ ਸਿੰਘ, ਰਾਘਵ ਜੁਆਲ, ਸਿਧਾਰਥ ਨਿਗਮ, ਜੱਸੀ ਗਿੱਲ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ ਅਤੇ ਵਿਨਾਲੀ ਭਟਨਾਗਰ ਹਨ। ਸਲਮਾਨ ਖਾਨ ਦੀ ਫਿਲਮ ਵਿੱਚ ਤੁਹਾਨੂੰ ਐਕਸ਼ਨ, ਕਾਮੇਡੀ, ਡਰਾਮਾ ਅਤੇ ਰੋਮਾਂਸ ਦੇਖਣ ਨੂੰ ਮਿਲੇਗਾ। ਇਹ ਫਿਲਮ ਇਸ ਈਦ 2023 ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਇਹ ਜ਼ੀ ਸਟੂਡੀਓਜ਼ ਦੁਆਰਾ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਇਹ ਫਿਲਮ 21 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ, ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।