(Source: ECI/ABP News)
Fathers Day: ਸਿੱਧੂ ਮੂਸੇਵਾਲਾ ਦੇ ਭਤੀਜੇ ਸਣੇ Qubool A ਗੀਤ ਫੇਮ ਹਸ਼ਮਤ 'ਤੇ ਸੁਲਤਾਨਾ ਦੀ ਪਿਤਾ ਨਾਲ ਦੇਖੋ ਤਸਵੀਰ
Pollywood Celebs On Father's Day: ਫਾਦਰਸ ਡੇ 18 ਜੂਨ 2023 ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਮ ਜਨਤਾ ਦੇ ਨਾਲ-ਨਾਲ ਫਿਲਮ ਜਗਤ ਦੇ ਸਿਤਾਰੇ ਵੀ ਆਪਣੇ ਪਿਤਾ ਨਾਲ ਤਸਵੀਰਾਂ ਸ਼ੇਅਰ ਕਰ ਇਸ ਖਾਸ ਮੌਕੇ ਦੀਆਂ

Pollywood Celebs On Father's Day: ਫਾਦਰਸ ਡੇ 18 ਜੂਨ 2023 ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਮ ਜਨਤਾ ਦੇ ਨਾਲ-ਨਾਲ ਫਿਲਮ ਜਗਤ ਦੇ ਸਿਤਾਰੇ ਵੀ ਆਪਣੇ ਪਿਤਾ ਨਾਲ ਤਸਵੀਰਾਂ ਸ਼ੇਅਰ ਕਰ ਇਸ ਖਾਸ ਮੌਕੇ ਦੀਆਂ ਵਧਾਈਆਂ ਦੇ ਰਹੇ ਹਨ। ਫਾਦਰਸ ਡੇ ਪਿਤਾ ਦੇ ਪਿਆਰ, ਸਮਰਪਣ ਅਤੇ ਤਿਆਗ ਲਈ ਉਨ੍ਹਾਂ ਨੂੰ ਸਨਮਾਨ ਦੇਣ ਦਾ ਦਿਨ ਹੈ। ਇਸ ਮੌਕੇ ਪੰਜਾਬੀ ਗਾਇਕਾ ਸੁਲਤਾਨਾ ਖਾਨ ਅਤੇ ਹਸ਼ਮਤ ਸੁਲਤਾਨਾ ਵੱਲੋਂ ਵੀ ਆਪਣੇ ਪਿਤਾ ਨਾਲ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਭਤੀਜੇ ਸਾਹਿਬ ਪ੍ਰਤਾਪ ਸਿੰਘ ਵੱਲੋਂ ਬੇਹੱਦ ਪਿਆਰਾ ਵੀਡੀਓ ਸਾਂਝਾ ਕੀਤਾ ਗਿਆ ਹੈ। ਤੁਸੀ ਵੀ ਵੇਖੋ ਸਾਹਿਬ ਪ੍ਰਤਾਪ ਦਾ ਇਹ ਖਾਸ ਵੀਡੀਓ...
ਇਸ ਵੀਡੀਓ ਨੂੰ ਸਾਹਿਬ ਪ੍ਰਤਾਪ ਸਿੰਘ ਦੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਹਰ ਮੁਸ਼ਕਿਲ ਆਸਾਨ ਹੁੰਦੀ ਜਦ ਬਾਪੂ ਨਾਲ ਹੋਵੇ।❤️ #justiceforsidhumoosewala #sidhumoosewala... ਸਾਹਿਬ ਦੇ ਇਸ ਪਿਆਰ ਵੀਡੀਓ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਕਿਊਟ... ਇਸ ਤੋਂ ਇਲਾਵਾ ਪ੍ਰਸ਼ੰਸਕ ਇਸ ਵੀਡੀਓ ਉੱਪਰ ਲਗਾਤਾਰ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। ਦੱਸ ਦੇਈਏ ਕਿ ਇਸ ਵੀਡੀਓ ਦੀ ਪੋਸਟ ਹਟਾ ਕੇ ਇੰਸਟਾਗ੍ਰਾਮ ਸਟੋਰੀ ਵਿੱਚ ਸਾਂਝੀ ਕੀਤੀ ਗਈ ਹੈ।
View this post on Instagram
ਇਸ ਤੋਂ ਇਲਾਵਾ ਫਿਲਮ ਸੁਫਨਾ ਦੇ ਗੀਤ ਕਬੂਲ ਏ ਨੂੰ ਆਪਣੀ ਆਵਾਜ਼ ਦੇਣ ਵਾਲੀ ਸੁਲਤਾਨਾ ਖਾਨ ਅਤੇ ਹਸ਼ਮਤ ਸੁਲਤਾਨਾ ਵੱਲੋਂ ਆਪਣੇ ਪਿਤਾ ਨਾਲ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਦੱਸ ਦੇਈਏ ਕਿ ਫਾਦਰਸ ਡੇ ਮੌਕੇ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਬੇਹੱਦ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਤੁਸੀ ਵੀ ਵੇਖੋ ਕਬੂਲ ਏ ਫੇਮ ਦੀ ਇਹ ਖਾਸ ਤਸਵੀਰ... ਇਸ ਤੋਂ ਇਲ਼ਾਵਾ ਪਰਮੀਸ਼ ਵਰਮਾ ਅਤੇ ਪ੍ਰਭ ਗਿੱਲ ਵੀ ਅਕਸਰ ਆਪਣੇ ਪਿਤਾ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
Read More:- Rana Ranbir: ਰਾਣਾ ਰਣਬੀਰ ਦੀ ਧੀ Seerat ਨੇ ਖਿੱਚਿਆ ਧਿਆਨ, ਹੋਣ ਵਾਲੇ ਘਰਵਾਲੇ ਨਾਲ ਦੇਖੋ ਪ੍ਰੀ-ਵੈਡਿੰਗ ਅੰਦਾਜ਼
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
