Sharry Mann: ਸ਼ੈਰੀ ਮਾਨ ਪਤਨੀ ਪਰੀਜ਼ਾਦ ਦਾ ਮਨਾ ਰਹੇ ਜਨਮਦਿਨ, ਵੀਡੀਓ ਸਾਂਝੀ ਕਰ ਬੋਲੇ- 'Very Very ਹੈਪੀ ਬਰਥ੍ਡੇ ਬੈਗਮ'
Sharry Mann celebrating wife Parizaad Birthday: ਪੰਜਾਬੀ ਗਾਇਕ ਸ਼ੈਰੀ ਮਾਨ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਹ ਆਪਣੀ ਪ੍ਰੋਫੈਸ਼ਨ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ
Sharry Mann celebrating wife Parizaad Birthday: ਪੰਜਾਬੀ ਗਾਇਕ ਸ਼ੈਰੀ ਮਾਨ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਹ ਆਪਣੀ ਪ੍ਰੋਫੈਸ਼ਨ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਦੱਸ ਦੇਈਏ ਕਿ ਕਲਾਕਾਰ ਅੱਜ ਆਪਣੀ ਪਤਨੀ ਪਰੀਜ਼ਾਦ ਦਾ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਸ਼ੈਰੀ ਵੱਲੋਂ ਪਤਨੀ ਨਾਲ ਬੇਹੱਦ ਖੂਬਸੂਰਤ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਦੀ ਬੇਹੱਦ ਖੂਬਸੂਰਤ ਕੈਮਿਸਟ੍ਰੀ ਨਜ਼ਰ ਆ ਰਹੀ ਹੈ। ਤੁਸੀ ਵੀ ਵੇਖੋ ਸ਼ੈਰੀ ਮਾਨ ਦੀ ਪਤਨੀ ਪਰੀਜ਼ਾਦ ਨਾਲ ਇਹ ਖਾਸ ਵੀਡੀਓ...
View this post on Instagram
ਗਾਇਕ ਸ਼ੈਰੀ ਮਾਨ ਵੱਲੋਂ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਬੈਗਮ... ਮੇਰੀ ਜ਼ਿੰਦਗੀ ਵਿੱਚ ਆਉਣ ਲਈ ਧੰਨਵਾਦ ❤️❤️...
ਸ਼ੈਰੀ ਮਾਨ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਕਮੈਂਟ ਕਰ ਵਧਾਈ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਜਨਮਦਿਨ ਬਹੁਤ ਬਹੁਤ ਮੁਬਾਰਕ ਜੀ 🎉🎉🎂🎉... ਇੱਕ ਹੋਰ ਯੂਜ਼ਰ ਨੇ ਕਿਹਾ ਵਾਹਿਗੂਰੁ ਜੀ ਖੁਸ਼ ਰੱਖਣ...ਇਸ ਤਰ੍ਹਾਂ ਕਮੈਂਟ ਕਰ ਪ੍ਰਸ਼ੰਸਕ ਸ਼ੈਰੀ ਦੀ ਇਸ ਵੀਡੀਓ ਉੱਪਰ ਆਪਣਾ ਪਿਆਰ ਲੁਟਾ ਰਹੇ ਹਨ।
View this post on Instagram
ਕਾਬਿਲੇਗੌਰ ਹੈ ਕਿ ਦ ਲਾਸਟ ਗੁੱਡ ਐਲਬਮ ਸ਼ੈਰੀ ਮਾਨ ਦੇ ਸੰਗੀਤ ਕਰੀਅਰ ਦੀ ਆਖਰੀ ਗੀਤ ਐਲਬਮ ਹੋਵੇਗੀ। ਦਰਅਸਲ, ਕਲਾਕਾਰ ਵੱਲ਼ੋਂ ਇਸਦੀ ਰਿਲੀਜ਼ ਤੋਂ ਪਹਿਲਾਂ ਮਿਊਂਜ਼ਿਕ ਇੰਡਸਟਰੀ ਨੂੰ ਛੱਡਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਧੱਕਾ ਲੱਗਾ ਸੀ। ਫਿਲਹਾਲ ਪ੍ਰਸ਼ੰਸਕ ਸ਼ੈਰੀ ਮਾਨ ਦੀ ਆਖਰੀ ਐਲਬਮ ਦਾ ਆਨੰਦ ਲੈ ਰਹੇ ਹਨ। ਹਾਲਾਂਕਿ ਕਲਾਕਾਰ ਵੱਲੋਂ ਇੱਕ ਹੋਰ ਪੋਸਟ ਸ਼ੇਅਰ ਕੀਤੀ ਗਈ, ਜਿਸ ਨੂੰ ਸ਼ੇਅਰ ਕਰ ਸ਼ੈਰੀ ਮਾਨ ਨੇ ਕੈਪਸ਼ਨ ਵਿੱਚ ਲਿਖਿਆ, ਪਰ ਯਕੀਨਨ ਲੋਕਾਂ ਲਈ ਇਹ ਆਖਰੀ ਅਲਵਿਦਾ ਨਹੀਂ ਹੈ...
ਗਾਇਕ ਸ਼ੈਰੀ ਮਾਨ ਵੱਲੋਂ ਮਿਊਜ਼ਿਕ ਇੰਡਸਟਰੀ ਨੂੰ ਛੱਡਣ ਦੇ ਐਲਾਨ ਤੋਂ ਬਾਅਦ ਪ੍ਰਸ਼ੰਸਕ ਬੇਹੱਦ ਪਰੇਸ਼ਾਨ ਹੋਏ ਸੀ। ਫਿਲਹਾਲ ਗਾਇਕ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿੱਚ ਲਗਾਤਾਰ ਐਕਟਿਵ ਹਨ। ਉਹ ਆਪਣੀਆਂ ਵੀਡੀਓ ਅਤੇ ਪੋਸਟਾਂ ਰਾਹੀ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਰਹੇ ਹਨ।