ਪੜਚੋਲ ਕਰੋ
Advertisement
Singer AP Dhillon : ਮਸ਼ਹੂਰ ਪੰਜਾਬੀ ਗਾਇਕ ਤੇ ਰੈਪਰ ਏਪੀ ਢਿੱਲੋਂ ਨੂੰ ਲੱਗੀਆਂ ਗੰਭੀਰ ਸੱਟਾਂ , ਹਸਪਤਾਲ 'ਚ ਭਰਤੀ
Singer AP Dhillon : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਰੈਪਰ ਏਪੀ ਢਿੱਲੋਂ (AP Dhillon) ਦੇ ਫ਼ੈਨਜ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਏਪੀ ਢਿੱਲੋਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Singer AP Dhillon : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਰੈਪਰ ਏਪੀ ਢਿੱਲੋਂ (AP Dhillon) ਦੇ ਫ਼ੈਨਜ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਏਪੀ ਢਿੱਲੋਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਏਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ।
ਗਾਇਕ ਏਪੀ ਢਿੱਲੋਂ ਨੇ ਇੰਸਟਾ ਸਟੋਰੀ 'ਤੇ ਹਸਪਤਾਲ ਦੇ ਬੈੱਡ ਤੋਂ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਦੱਸਿਆ ਹੈ ਕਿ ਉਸ ਨੂੰ ਸੱਟ ਲੱਗੀ ਹੈ ਅਤੇ ਉਸ ਨੇ ਆਪਣਾ ਆਉਣ ਵਾਲਾ ਸ਼ੂਟ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ। ਗਾਇਕ ਨੇ ਲਿਖਿਆ , ਕੈਲੀਫੋਰਨੀਆ ਵਿੱਚ ਮੇਰੇ ਸਾਰੇ ਫ਼ੈਨਜ ਨੂੰ ਸੂਚਿਤ ਕਰ ਰਿਹਾ ਹਾਂ ਕਿ SF ਅਤੇ LA ਵਿੱਚ ਮੇਰੇ ਸ਼ੋਅ ਮੁਲਤਵੀ ਕੀਤੇ ਜਾ ਰਹੇ ਹਨ ਕਿਉਂਕਿ ਮੈਨੂੰ ਦੌਰੇ ਦੌਰਾਨ ਅਚਾਨਕ ਸੱਟ ਲੱਗ ਗਈ ਸੀ… ਮੈਂ ਠੀਕ ਹਾਂ ਅਤੇ ਜਲਦੀ ਹੀ ਪੂਰੀ ਤਰ੍ਹਾਂ ਠੀਕ ਹੋ ਜਾਵਾਂਗਾ।
ਇਹ ਵੀ ਪੜ੍ਹੋ : Pulwama Attack : ਪੁਲਵਾਮਾ ਹਮਲੇ ਤੋਂ ਬਾਅਦ ਜਸ਼ਨ ਮਨਾਉਣ ਵਾਲੇ ਨੌਜਵਾਨ ਨੂੰ ਅਦਾਲਤ ਨੇ ਸੁਣਾਈ 5 ਸਾਲ ਦੀ ਕੈਦ, ਜਾਣੋ ਪੂਰਾ ਮਾਮਲਾ
ਹਾਲਾਂਕਿ ਮੈਂ ਇਸ ਸਮੇਂ ਸ਼ੋਅਜ਼ ਨਹੀਂ ਕਰ ਸਕਾਂਗਾ। ਮੈਂ ਤੁਹਾਨੂੰ ਸਾਰਿਆਂ ਨੂੰ ਜਲਦੀ ਮਿਲਣ ਦੀ ਉਮੀਦ ਕਰਦਾ ਹਾਂ ਅਤੇ ਮੈਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਲਈ ਮੁਆਫੀ ਚਾਹੁੰਦਾ ਹਾਂ। ਮੈਂ ਤੁਹਾਨੂੰ ਕੁਝ ਹਫ਼ਤਿਆਂ ਵਿੱਚ ਮਿਲਾਂਗਾ। ਆਪਣੀਆਂ ਟਿਕਟਾਂ ਸੁਰੱਖਿਅਤ ਰੱਖੋ, ਉਹ ਨਵੇਂ ਸ਼ਡਿਊਲ ਸ਼ੋਅ ਲਈ ਵੈਧ ਹੋਣਗੀਆਂ। ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।
ਦੱਸ ਦੇਈਏ ਕਿ ਏਪੀ ਢਿੱਲੋਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2019 ਵਿੱਚ ਸਿੰਗਲ ਫੇਕ ਐਂਡ ਫਰਾਰ ਨਾਲ ਕੀਤੀ ਸੀ। ਸਾਲ 2020 ਵਿੱਚ ਉਨ੍ਹਾਂ ਦਾ ਗੀਤ ਡੈਡਲੀ ਸੁਪਰ ਡੁਪਰ ਹਿੱਟ ਰਿਹਾ ਸੀ। ਉਨ੍ਹਾਂ ਦੇ ਗੀਤ ਇਨ੍ਹੀਂ ਦਿਨੀਂ ਨੌਜਵਾਨਾਂ 'ਚ ਕਾਫੀ ਮਸ਼ਹੂਰ ਹੋ ਰਹੇ ਹਨ। ਬਾਲੀਵੁੱਡ ਸਿਤਾਰੇ ਵੀ ਸਿੰਗਰ ਨੂੰ ਬਹੁਤ ਪਸੰਦ ਕਰਦੇ ਹਨ। ਸਾਲ 2021 'ਚ ਉਨ੍ਹਾਂ ਦਾ ਮੁੰਬਈ 'ਚ ਇਕ ਕੰਸਰਟ ਸੀ, ਜਿਸ 'ਚ ਸਾਰਾ ਅਲੀ ਖਾਨ ਅਤੇ ਜਾਹਨਵੀ ਕਪੂਰ ਵਰਗੇ ਸਿਤਾਰੇ ਪਹੁੰਚੇ ਸਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement