ਸਿੱਪੀ ਗਿੱਲ ਦੇ ਨਵੇਂ ਗੀਤ 'Mahoul' ਦੇ ਟੀਜ਼ਰ ਨੇ ਉਡਾਏ ਹੋਸ਼, ਲੁੱਕ ਦੇਖ ਬੋਲੇ ਫੈਨਜ਼- 'End Jatta'
Sippy Gill New Song Mahoul Teaser: ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਇਸ ਵਾਰ ਪ੍ਰਸ਼ੰਸਕਾਂ ਲਈ ਕੁਝ ਖਾਸ ਲੈ ਕੇ ਪੇਸ਼ ਹੋ ਰਹੇ ਹਨ। ਇਸ ਵਾਰ ਪੰਜਾਬੀ ਸਿਨੇਮਾ ਜਗਤ ਵਿੱਚ ਸ਼ਾਨਦਾਰ ਐਕਸ਼ਨ ਦੇਖਣ ਨੂੰ ਮਿਲ ਰਹੇ ਹਨ

Sippy Gill New Song Mahoul Teaser: ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਇਸ ਵਾਰ ਪ੍ਰਸ਼ੰਸਕਾਂ ਲਈ ਕੁਝ ਖਾਸ ਲੈ ਕੇ ਪੇਸ਼ ਹੋ ਰਹੇ ਹਨ। ਇਸ ਵਾਰ ਪੰਜਾਬੀ ਸਿਨੇਮਾ ਜਗਤ ਵਿੱਚ ਸ਼ਾਨਦਾਰ ਐਕਸ਼ਨ ਦੇਖਣ ਨੂੰ ਮਿਲ ਰਹੇ ਹਨ। ਦੱਸ ਦੇਈਏ ਕਿ ਗਾਇਕ ਸਿੰਗਾ ਦੀ ਫਿਲਮ ਮਾਈਨਿੰਗ ਰੇਤੇ ਤੇ ਕਬਜ਼ਾ ਤੋਂ ਬਾਅਦ ਸਿੱਪੀ ਗਿੱਲ ਦੇ ਨਵੇਂ ਗੀਤ ਮਹੋਲ ਵਿੱਚ ਤੁਹਾਨੂੰ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ। ਖਾਸ ਗੱਲ ਤਾਂ ਇਹ ਹੈ ਕਿ ਇਸ ਗੀਤ ਵਿੱਚ ਤੁਹਾਨੂੰ ਸਿੱਪੀ ਗਿੱਲ ਦਾ ਵੱਖਰਾ ਅੰਦਾਜ਼ ਆਪਣਾ ਦੀਵਾਨਾ ਬਣਾ ਲਵੇਗਾ। ਤੁਸੀ ਵੀ ਵੇਖੋ ਸਿੱਪੀ ਗਿੱਲ ਦੇ ਨਵੇਂ ਗੀਤ ਮਹੋਲ ਦਾ ਧਮਾਕੇਦਾਰ ਟੀਜ਼ਰ...
View this post on Instagram
ਗਾਇਕ ਸਿੱਪੀ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਗੀਤ ਦਾ ਟੀਜ਼ਰ ਸ਼ੇਅਰ ਕੀਤਾ ਹੈ। ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ, ਮਹੋਲ ਕਰੋ ਚੈੱਕ ਅਤੇ ਸਪੋਰਟ... ਟੀਜ਼ਰ ਆਊਟ...
ਹਾਲਾਂਕਿ ਤੁਸੀ ਸਿੱਪੀ ਗਿੱਲ ਦੇ ਨਵੇਂ ਗੀਤ ਦਾ ਟੀਜ਼ਰ ਵਿੱਚ ਲੁੱਕ ਨੂੰ ਦੇਖ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵਾਰ ਪੰਜਾਬੀ ਸਿਨੇਮਾ ਜਗਤ ਵਿੱਚ ਤੁਹਾਨੂੰ ਕੁਝ ਵੱਖਰਾ ਅਤੇ ਨਵਾਂ ਵੇਖਣ ਨੂੰ ਮਿਲੇਗਾ। ਸਿੱਪੀ ਗਿੱਲ ਦੀ ਲੁੱਕ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਗੀਤ ਦੇਖਣ ਲਈ ਉਤਸ਼ਾਹ ਵੀ ਵੱਧ ਗਿਆ ਹੈ। ਇਸ ਉੱਪਰ ਪ੍ਰਸ਼ੰਸਕ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਐਂਡ ਜੱਟਾ...ਘੈਂਟ ਗੱਲਬਾਤ ਆ ਸਿੱਪੀ ਗਿੱਲ ਬਾਈ...
ਸਿੱਪੀ ਗਿੱਲ ਦੇ ਨਵੇਂ ਗੀਤ ਮਹੋਲ ਦੇ ਟੀਜ਼ਰ ਦੀ ਸ਼ੂਰੁਆਤ ਹਿੰਦੀ ਡਾਇਲਾਗ ਤੋਂ ਹੁੰਦੀ ਹੈ। ਜਿਸ ਵਿੱਚ ਉਹ ਕਹਿ ਰਹੇ ਹਨ ਕਿ ਬਾਦਸ਼ਾਹ ਕੇ ਸ਼ਹਿਰ ਮੈ ਆਕਰ ਬਾਦਸ਼ਾਹ ਕਾ ਪਤਾ ਨਹੀਂ ਪੁਛਤੇ... ਗੁਲਾਮੋਂ ਕੇ ਝੁਕੇ ਹੁਏ ਚਿਹਰੇ ਖੁਦ-ਮ-ਖੁਦ ਰਾਸਤਾ ਬਿਆਨ ਕਰ ਦੇਤੇ ਹਨ। ਇਸ ਤੋਂ ਬਾਅਦ ਸਿੱਪੀ ਗਿੱਲ ਦੀ ਖਤਰਨਾਕ ਐਂਟਰੀ ਹੁੰਦੀ ਹੈ। ਜਿਸ ਨੂੰ ਦੇਖ ਪ੍ਰਸ਼ੰਸਕਾਂ ਦੇ ਵੀ ਹੋਸ਼ ਉੱਡ ਗਏ।
ਦੱਸ ਦੇਈਏ ਕਿ ਇਹ ਪੂਰਾ ਗੀਤ 19 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।






















