Punjabi Singer: ਮਸ਼ਹੂਰ ਪੰਜਾਬੀ ਗਾਇਕ ਨੇ ਪੰਜਾਬ ਦੇ ਹਾਲਾਤਾਂ 'ਤੇ ਜਤਾਈ ਚਿੰਤਾ, ਬੋਲੇ- 'ਕੁਝ ਸਮੇਂ ਲਈ ਹਿਮਾਚਲ ਨਾ ਜਾਓ...'
Punjabi Singer: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਥੱਪੜ ਕਾਂਡ ਤੋਂ ਬਾਅਦ ਹਿਮਾਚਲ ਪਹੁੰਚਦੇ ਪੰਜਾਬੀਆਂ ਨਾਲ ਬੁਰੇ ਵਿਵਹਾਰ ਨੂੰ ਲੈ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ NRI ਜੋੜੇ ਦੀ ਕੁੱਟਮਾਰ
Punjabi Singer: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਥੱਪੜ ਕਾਂਡ ਤੋਂ ਬਾਅਦ ਹਿਮਾਚਲ ਪਹੁੰਚਦੇ ਪੰਜਾਬੀਆਂ ਨਾਲ ਬੁਰੇ ਵਿਵਹਾਰ ਨੂੰ ਲੈ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ NRI ਜੋੜੇ ਦੀ ਕੁੱਟਮਾਰ ਤੋਂ ਬਾਅਦ ਇੱਕ ਪੰਜਾਬ ਦੇ ਟੈਕਸੀ ਡਰਾਈਵਰਾਂ ਅਤੇ ਸੈਲਾਨੀਆਂ ਦੀ ਕੁੱਟਮਾਰ ਦਾ ਮਾਮਲਾ ਵੀ ਹਰ ਪਾਸੇ ਭੱਖਿਆ ਹੋਇਆ ਹੈ। ਇਸ ਵਿਚਾਲੇ ਹੁਣ ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕਰ ਪੰਜਾਬ ਦੇ ਹਾਲਾਤਾਂ ਨੂੰ ਲੈ ਚਿੰਤਾ ਜਤਾਈ ਹੈ। ਇਸਦੇ ਨਾਲ ਹੀ ਗਾਇਕ ਵੱਲੋਂ ਪੰਜਾਬੀਆਂ ਨੂੰ ਖਾਸ ਅਪੀਲ ਵੀ ਕੀਤੀ ਗਈ ਹੈ।
ਦਰਅਸਲ, ਪੰਜਾਬੀ ਗਾਇਕ ਨੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਐਂਡ ਤੱਕ ਵੀਡੀਓ ਦੇਖੋ ਅਤੇ ਪੰਜਾਬ ਦੇ ਕੱਲੇ-ਕੱਲੇ ਵੀਰ ਤੱਕ ਪਹੁੰਚਾਓ... ਮਾੜਾ ਟਾਈਮ ਆਉਣ ਤੋਂ ਪਹਿਲਾਂ ਚੰਗਾ ਹੈ ਕਿ ਸਿਆਣੇ ਬਣੀਏ...ਵਾਹਿਗੁਰੂ ਜੀ....ਤੁਸੀ ਵੀ ਸੁਣੋ ਪੰਜਾਬੀ ਗਾਇਕ ਨੇ ਕੀ-ਕੀ ਕਿਹਾ।
View this post on Instagram
ਇਸ ਵੀਡੀਓ ਰਾਹੀਂ ਕਲਾਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਕਿ ਪੰਜਾਬ ਦੇ ਹਾਲਾਤਾਂ ਨੂੰ ਜਾਣ ਬੁੱਝ ਕੇ ਅਜਿਹਾ ਬਣਾਇਆ ਜਾ ਰਿਹਾ ਹੈ। ਇਸ ਲਈ ਸਾਰੇ ਪੰਜਾਬੀਆਂ ਨੂੰ ਸਮਝਦਾਰੀ ਨਾਲ ਕੋਈ ਵੀ ਕਦਮ ਚੁੱਕਣਾ ਚਾਹੀਦਾ ਹੈ। ਪੰਜਾਬੀ ਗਾਇਕ ਸ਼੍ਰੀ ਬਰਾੜ (SHREE BRAR) ਨੇ ਕੰਗਨਾ ਰਣੌਤ ਦੇ ਥੱਪੜ ਕਾਂਡ ਸਣੇ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ 'influencer ਅਰਚਨਾ ਮਕਵਾਨਾ (Archana Makwana) ਬਾਰੇ ਗੱਲ ਕਰਦਿਆਂ ਪੰਜਾਬ ਦੇ ਹਾਲਾਤਾਂ ਉੱਪਰ ਚਿੰਤਾ ਜ਼ਾਹਿਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਹਿੰਦੂ, ਸਿੱਖ, ਮੁਸਲਿਮ ਅਸੀ ਸਾਰੀਆਂ ਨੂੰ ਉਨਾ ਹੀ ਸਤਿਕਾਰ ਦਿੰਦੇ ਹਾਂ। ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਵੱਖਰੀਆਂ-ਵੱਖਰੀਆਂ ਟ੍ਰਿੱਕਾ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਿਮਾਚਲ ਵਿੱਚ ਜਾਣ ਤੋਂ ਰੁੱਕ ਸਕਦੇ ਹੋ ਤਾਂ ਨਾ ਜਾਓ। ਕੁਝ ਭਾੜੇ ਦੇ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।