Kuldeep Manak: ਕੁਲਦੀਪ ਮਾਣਕ ਦੀ ਪੁੱਤਰ ਯੁੱਧਵੀਰ ਨਾਲ ਸੁਨਿਹਰੀ ਯਾਦ ਵਾਇਰਲ, ਫੈਨਜ਼ ਦੀਆਂ ਅੱਖਾਂ ਨਮ ਕਰ ਗਏ ਇਹ ਪਲ
Kuldeep Manak-Yudhveer Manak Video: ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਆਪਣੇ ਸਮੇਂ ਵਿੱਚ ਖੂਬ ਨਾਂਅ ਕਮਾਇਆ। ਉਨ੍ਹਾਂ ਪੇਸ਼ੇਵਰ ਜ਼ਿੰਦਗੀ ਵਿੱਚ ਖੂਬ ਨਾਂਅ ਕਮਾਇਆ।
Kuldeep Manak-Yudhveer Manak Video: ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਆਪਣੇ ਸਮੇਂ ਵਿੱਚ ਖੂਬ ਨਾਂਅ ਕਮਾਇਆ। ਉਨ੍ਹਾਂ ਪੇਸ਼ੇਵਰ ਜ਼ਿੰਦਗੀ ਵਿੱਚ ਖੂਬ ਨਾਂਅ ਕਮਾਇਆ। ਖਾਸ ਗੱਲ ਇਹ ਹੈ ਕਿ ਕੁਲਦੀਪ ਮਾਣਕ ਦੇ ਗੀਤਾਂ ਨੂੰ ਅੱਜ ਦੇ ਸਮੇਂ ਵਿੱਚ ਵੀ ਲੋਕਾਂ ਵੱਲੋਂ ਬੇਹੱਦ ਉਤਸ਼ਾਹ ਅਤੇ ਪਿਆਰ ਨਾਲ ਸੁਣਿਆ ਜਾਂਦਾ ਹੈ। ਉਨ੍ਹਾਂ ਦੇ ਗਾਣੇ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਵਿੱਚ ਸ਼ਾਮਲ ਹਨ। ਭਲੇ ਹੀ ਉਹ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਕਲਾਕਾਰ ਨਾਲ ਜੁੜੀਆਂ ਯਾਦਾਂ ਅੱਜ ਵੀ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ। ਇਸ ਵਿਚਾਲੇ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਇਸ ਵੀਡੀਓ ਨੂੰ Punjabi Oye ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਨੂੰ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਕੁਲਦੀਪ ਮਾਣਕ ਸਾਬ੍ਹ ਲਿਖਿਆ ਗਿਆ ਹੈ। ਇਸ ਵਿੱਚ ਯੁੱਧਵੀਰ ਮਾਣਕ ਆਪਣੇ ਪਿਤਾ ਨਾਲ ਸਟੇਜ ਉੱਪਰ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਪਿਓ ਅਤੇ ਪੁੱਤਰ ਦੀ ਇਹ ਸੁਨਿਹਰੀ ਯਾਦ ਅੱਜ ਵੀ ਪ੍ਰਸ਼ੰਸਕਾਂ ਦਾ ਮਨ ਮੋਹ ਰਹੀ ਹੈ। ਦੱਸ ਦੇਈਏ ਕਿ ਯੁੱਧਵੀਰ ਆਪਣੇ ਪਿਤਾ ਕੁਲਦੀਪ ਮਾਣਕ ਦੇ ਬੇਹੱਦ ਕਰੀਬ ਸੀ। ਉਨ੍ਹਾਂ ਨੂੰ ਅਕਸਰ ਕਈ ਸ਼ੋਅਜ਼ ਦੌਰਾਨ ਇਕੱਠੇ ਵੇਖਿਆ ਜਾਂਦਾ ਸੀ।
ਲਿਵਰ-ਹੈਪੇਟਾਈਟਸਦੀ ਬੀਮਾਰੀ ਤੋਂ ਬਾਅਦ ਉਲਟੀ ਕਿਸਮਤ
ਜਾਣਕਾਰੀ ਲਈ ਦੱਸ ਦੇਈਏ ਕਿ ਯੁੱਧਵੀਰ ਮਾਣਕ ਦਾ ਜਨਮ ਲੁਧਿਆਣਾ ਦੇ ਪਿੰਡ ਥਰੀਕੇ ਵਿਖੇ ਹੋਇਆ ਸੀ। ਸਾਲ 2006 'ਚ ਉਹ ਲਿਵਰ ਦੀ ਬੀਮਾਰੀ ਦੇ ਨਾਲ-ਨਾਲ ਹੈਪੇਟਾਈਟਸ ਵੀ ਹੋ ਗਿਆ ਸੀ। ਇਸ ਦੇ ਕਾਰਨ ਉਸਨੂੰ ਕਈ ਦਿਨ ਹਸਪਤਾਲ ਵਿੱਚ ਭਰਤੀ ਰਹਿਣਾ ਪਿਆ। ਹਾਲਾਂਕਿ ਇਸ ਔਖੇ ਸਮੇਂ ਵਿੱਚ ਪੰਜਾਬੀ ਗਾਇਕ ਜ਼ੈਜੀ ਬੀ ਨੇ ਉਨ੍ਹਾਂ ਦੇ ਪਰਿਵਾਰ ਦਾ ਖੂਬ ਸਾਥ ਦਿੱਤਾ। ਦਰਅਸਲ, ਜ਼ੈਜੀ ਬੀ ਕੁਲਦੀਪ ਮਾਣਕ ਨੂੰ ਆਪਣਾ ਗੁਰੂ ਮੰਨਦੇ ਸੀ, ਉਸ ਦੌਰਾਨ ਉਨ੍ਹਾਂ ਕਲੀਆਂ ਦੇ ਬਾਦਸ਼ਾਹ ਕੋਲੋਂ ਗਾਇਕੀ ਦੇ ਗੁਰ ਸਿੱਖੇ।
ਵਰਕਫਰੰਟ ਦੀ ਗੱਲ ਕਰੀਏ ਤਾਂ ਯੁੱਧਵੀਰ ਮਾਣਕ ਨੇ ਆਪਣੇ ਸ਼ੁਰੂਆਤੀ ਕਰੀਅਰ 'ਚ ਇੰਡਸਟਰੀ ਨੂੰ ਕਈ ਗਾਣੇ ਤਾਂ ਦਿੱਤੇ। ਹਾਲਾਂਕਿ ਬੀਮਾਰ ਹੋਣ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਬੁਰੀ ਤਰ੍ਹਾਂ ਪਲਟ ਗਈ। ਪਰ ਉਹ ਸੰਗੀਤ ਇੰਡਸਟਰੀ ਵਿੱਚ ਮੁੜ ਖੜ੍ਹੇ ਹੋਏ, ਹਾਲਾਂਕਿ ਆਪਣੇ ਪਿਤਾ ਕੁਲਦੀਪ ਮਾਣਕ ਵਾਂਗ ਕਾਮਯਾਬੀ ਹਾਸਲ ਨਹੀਂ ਕਰ ਸਕੇ। ਪਰ ਉਨ੍ਹਾਂ ਦੀਆਂ ਪਿਤਾ ਨਾਲ ਸਾਂਝੀਆਂ ਕੀਤੀਆਂ ਯਾਦਾਂ ਅਕਸਰ ਸੋਸ਼ਲ ਮੀਡੀਆ ਤੇ ਛਾਈਆਂ ਰਹਿੰਦੀਆਂ ਹਨ।