ਗਿੱਪੀ ਗਰੇਵਾਲ ਦੀ ਫ਼ਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਦੇ ਟ੍ਰੇਲਰ ਨੇ ਕੀਤਾ ਕਮਾਲ, ਹੁਣ ਫ਼ਿਲਮ 'ਤੇ ਨਜ਼ਰਾਂ
ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ 'ਯਾਰ ਮੇਰਾ ਤਿਤਲੀਆਂ ਵਰਗਾ' ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜੋ ਆਪਣੀ ਜ਼ਿੰਦਗੀ ਦੇ 3 ਪੜਾਵਾਂ - 'ਪਿਆਰ', 'ਵਿਆਹ' ਅਤੇ 'ਬੱਚਾ ਹੋਣਾ' ਤੋਂ ਲੰਘਿਆ ਹੈ ਅਤੇ ਹੁਣ ਉਹ ਚੌਥੇ ਪੜਾਅ ਵੱਲ ਵੱਧ ਰਿਹਾ ਹੈ।
Yaar Mera Titliyan Varga: ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਦੱਸ ਦੇਈਏ ਕਿ ਇਹ ਪੰਜਾਬੀ ਫ਼ਿਲਮ ਦਾ ਪਹਿਲਾ ਟ੍ਰੇਲਰ ਹੈ, ਜਿਸ ਨੂੰ 34 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਫ਼ਿਲਮ ਦੇ ਟ੍ਰੇਲਰ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਲੋਕ ਬਹੁਤ ਵਧੀਆ ਪ੍ਰਤੀਕਿਰਿਆ ਦੇ ਰਹੇ ਹਨ।
ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ 'ਯਾਰ ਮੇਰਾ ਤਿਤਲੀਆਂ ਵਰਗਾ' ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜੋ ਆਪਣੀ ਜ਼ਿੰਦਗੀ ਦੇ 3 ਪੜਾਵਾਂ - 'ਪਿਆਰ', 'ਵਿਆਹ' ਅਤੇ 'ਬੱਚਾ ਹੋਣਾ' ਤੋਂ ਲੰਘਿਆ ਹੈ ਅਤੇ ਹੁਣ ਉਹ ਚੌਥੇ ਪੜਾਅ ਵੱਲ ਵੱਧ ਰਿਹਾ ਹੈ - 'ਡਿੱਗਣਾ' ਤੇ 'ਦੁਬਾਰਾ ਪਿਆਰ ਕਰਨਾ'।
ਹਾਲਾਂਕਿ ਆਪਣੇ ਵਿਆਹ 'ਚ ਪਿਆਰ ਪਾਉਣ ਦੀ ਉਸ ਦੀ ਹਰ ਕੋਸ਼ਿਸ਼ ਅਸਫਲ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਉਹ ਆਪਣੇ ਦੋਸਤਾਂ ਦੇ ਸੁਝਾਅ 'ਤੇ ਇਕ ਭਰੋਸੇਮੰਦ ਪ੍ਰੇਮਿਕਾ ਨੂੰ ਲੱਭਣ ਲਈ ਸੋਸ਼ਲ ਮੀਡੀਆ ਦਾ ਰੁਖ ਕਰਦਾ ਹੈ। ਉਹ ਇੱਕ ਜਾਅਲੀ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਉਂਦਾ ਹੈ ਅਤੇ ਆਪਣੀ ਖੋਜ ਸ਼ੁਰੂ ਕਰਦਾ ਹੈ।
ਦੂਜੇ ਪਾਸੇ ਜਦੋਂ ਪਤਨੀ ਆਪਣੇ ਪਤੀ ਦੇ ਵਿਵਹਾਰ 'ਚ ਤਬਦੀਲੀ ਦੇਖਦੀ ਹੈ ਤਾਂ ਉਸ ਨੂੰ ਸ਼ੱਕ ਹੁੰਦਾ ਹੈ ਕਿ ਕੁਝ ਗਲਤ ਹੈ। ਇਸ ਲਈ ਉਹ ਉਸ ਦੇ ਨਕਸ਼ੇ-ਕਦਮਾਂ 'ਤੇ ਚੱਲਦੀ ਹੈ ਅਤੇ ਆਪਣਾ ਵੀ ਜਾਅਲੀ ਪ੍ਰੋਫਾਈਲ ਬਣਾਉਂਦੀ ਹੈ ਅਤੇ ਫਿਰ ਅਣਜਾਣੇ 'ਚ ਦੋਵੇਂ ਇਕ-ਦੂਜੇ ਦੇ ਫੇਕ ਪ੍ਰੋਫਾਈਲ 'ਤੇ ਚੈਟਿੰਗ ਸ਼ੁਰੂ ਕਰ ਦਿੰਦੇ ਹਨ। ਇਸ ਸਾਰੇ ਡਰਾਮੇ ਅਤੇ ਉਲਝਣ ਦੇ ਵਿਚਕਾਰ ਉਨ੍ਹਾਂ ਦਾ ਅਸਲ ਵਿਆਹ ਕੁਝ ਮਾੜੇ ਸਮੇਂ 'ਚੋਂ ਲੰਘਦਾ ਹੈ।
ਗਿੱਪੀ ਗਰੇਵਾਲ, ਤਨੂ ਗਰੇਵਾਲ, ਕਰਮਜੀਤ ਅਨਮੋਲ ਅਤੇ ਰਾਜ ਧਾਲੀਵਾਲ ਸਟਾਰਰ ਇਹ ਫ਼ਿਲਮ 2 ਸਤੰਬਰ ਨੂੰ ਰਿਲੀਜ਼ ਹੋਵੇਗੀ। ਨਾਲ ਹੀ ਵਿਕਾਸ ਵਸ਼ਿਸ਼ਟ ਵੱਲੋਂ ਨਿਰਦੇਸ਼ਤ ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਵੱਲੋਂ ਲਿਖੀ ਗਈ ਹੈ। ਇਹ ਫ਼ਿਲਮ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ।