Main Viyah Nahi Karona Tere Naal: ‘ਮੈਂ ਵਿਆਹ ਨੀਂ ਕਰਾਉਣਾ ਤੇਰੇ ਨਾਲ’ ਦਾ ਟ੍ਰੇਲਰ ਰਿਲੀਜ਼, ਵੇਖੋ ਸੋਨਮ ਬਾਜਵਾ ਤੇ ਗੁਰਨਾਮ ਭੁੱਲਰ ਦੀ ਕੈਮਿਸਟ੍ਰੀ
ਫ਼ਿਲਮ ‘ਮੈਂ ਵਿਆਹ ਨੀਂ ਕਰਾਉਣਾ ਤੇਰੇ ਨਾਲ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਵਿੱਚ ਗੁਰਨਾਮ ਤੇ ਸੋਨਮ ਵਿੱਚ ਜ਼ਬਰਦਸਤ ਕੈਮਿਸਟ੍ਰੀ ਦੇਖਣ ਨੂੰ ਮਿਲ ਰਹੀ ਹੈ।
Trailer Release Of Punjabi Movie 'Main Viyah Nahi Karona Tere Naal' is out now, Watch Sonam Bajwa And Gurnam Bhullar's Chemistry in trailer
Main Viyah Nahi Karona Tere Naal: ਪੰਜਾਬੀ ਇੰਡਸਟਰੀ ਵਿੱਚ ਹੁਣ ਫਿਰ ਤੋਂ ਫਿਲਮਾਂ ਦੀ ਬਹਾਰ ਆ ਗਈ ਹੈ। ਸਿਨੇਮਾ ਘਰਾਂ ਵਿੱਚ ਵੀ ਰੌਣਕ ਦੇਖਣ ਨੂੰ ਮਿਲ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬੀ ਸਿਨੇਮਾ ਦਿਨੋਂ-ਦਿਨ ਅਲੱਗ ਅਲੱਗ ਵਿਸ਼ਿਆਂ ‘ਤੇ ਫ਼ਿਲਮਾਂ ਬਣਾ ਕੇ ਦਰਸ਼ਕਾਂ ਨੂੰ ਨਵਾਂ ਤੇ ਤਾਜ਼ਗੀ ਵਾਲਾ ਕੰਟੈਂਟ ਦੇ ਰਿਹਾ ਹੈ।
ਹਾਲ ਹੀ ਵਿੱਚ ਅਦਾਕਾਰਾ ਸੋਨਮ ਬਾਜਵਾ ਜੋ ਮੰਨਤ ਨਾਮ ਦਾ ਕਿਰਦਾਰ ਨਿਭਾਅ ਰਹੀ ਹੈ ਤੇ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਜੋ ਪੂਰਨ ਨਾਮ ਦਾ ਕਿਰਦਾਰ ਨਿਭਾਅ ਰਿਹਾ ਹੈ, ਦੀ ਫ਼ਿਲਮ ‘ਮੈਂ ਵਿਆਹ ਨੀਂ ਕਰਾਉਣਾ ਤੇਰੇ ਨਾਲ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਵਿੱਚ ਗੁਰਨਾਮ ਤੇ ਸੋਨਮ ਵਿੱਚ ਜ਼ਬਰਦਸਤ ਕੈਮਿਸਟ੍ਰੀ ਦੇਖਣ ਨੂੰ ਮਿਲ ਰਹੀ ਹੈ ਤੇ ਦਰਸ਼ਕ ਉਹਨਾਂ ਦੀ ਪਿਆਰੀ ਨੋਕ-ਝੋਕ ਦੇ ਨਾਲ ਨਾਲ ਉਨ੍ਹਾਂ ਵਿਚਲੇ ਦਰਸਾਏ ਗਏ ਪਿਆਰ ਦੇ ਰਿਸ਼ਤੇ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
ਵੇਖੋ ਫਿਲਮ ਦਾ ਟ੍ਰੇਲਰ:
ਇਸ ਤੋਂ ਪਹਿਲਾਂ ਵੀ ਲੋਕ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਜੋੜੀ ਨੂੰ ਪਸੰਦ ਕਰ ਚੁੱਕੇ ਹਨ, ਸਾਲ 2019 ਵਿੱਚ ਆਈ ਇਹਨਾਂ ਦੋਵਾਂ ਦੀ ਫ਼ਿਲਮ ‘ਗੁੱਡੀਆਂ ਪਟੋਲੇ’ ਵਿੱਚ ਵੀ ਇਨ੍ਹਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਤੇ ਠੀਕ ਦੋ ਸਾਲ ਬਾਅਦ ਫਿਰ ਤੋਂ ਇਹ ਦੋਵੇਂ ‘ਮੈਂ ਵਿਆਹ ਨੀਂ ਕਰਾਉਣਾ ਤੇਰੇ ਨਾਲ’ ਫ਼ਿਲਮ ਵਿੱਚ ਨਜ਼ਰ ਆਉਣਗੇ ਜੋ 4 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਰੁਪਿੰਦਰ ਇੰਦਰਜੀਤ ਹਨ।
ਹੁਣ ਤੱਕ ਫ਼ਿਲਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਇੱਕ ਟਾਈਟਲ ਟਰੈਕ ਹੈ ‘ਮੈਂ ਵਿਆਹ ਨੀ ਕਰਾਉਣਾ ਤੇਰੇ ਨਾਲ’ ਜੋ ਲਾਡੀ ਗਿੱਲ ਨੇ ਲਿਖਿਆ ਹੈ ਤੇ ਇਸ ਨੂੰ ਗਾਇਆ ਗੁਰਨਾਮ ਭੁੱਲਰ ਨੇ ਹੈ, ਇਸ ਤੋਂ ਇਲਾਵਾ ਇੱਕ ਰੋਮੈਂਟਿਕ ਗੀਤ ‘ਜਿੰਨਾ ਜਿੰਨਾ’ ਵੀ ਰਿਲੀਜ਼ ਹੋ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਲਿਖਿਆ, ਗਾਇਆ ਤੇ ਕੰਪੋਜ਼ ਖੁਦ ਗੁਰਨਾਮ ਭੁੱਲਰ ਨੇ ਕੀਤਾ ਹੈ।
ਵਿਆਹਾਂ ਦੇ ਸੀਜ਼ਨ ਵਿੱਚ ਆ ਰਹੀ ਇਹ ਫ਼ਿਲਮ ਹਰ ਉਸ ਸ਼ਖਸ ਦੀ ਜ਼ਿੰਦਗੀ ਨਾਲ ਮੇਲ ਖਾਂਦੀ ਹੈ ਜੋ ਵਿਆਹ ਤੋਂ ਪਹਿਲਾਂ ਪਿਆਰ ਕਰਦੇ ਹਨ ਤੇ ਫੇਰ ਵਿਆਹ ਵੱਲ ਨੂੰ ਵੱਧਦੇ ਹਨ ਤੇ ਉਸ ਸਮੇਂ ਦੌਰਾਨ ਦੋਨਾਂ ਵਿੱਚ ਕਿਸ ਕਿਸ ਤਰ੍ਹਾਂ ਦੀ ਨੋਕ ਝੋਕ ਤੇ ਛੋਟੀਆਂ ਛੋਟੀਆਂ ਲੜਾਈਆਂ ਹੁੰਦੀਆਂ ਹਨ, ਉਹ ਸਭ ਤੁਹਾਨੂੰ ਇਸ ਫ਼ਿਲਮ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਆਖਿਰਕਾਰ ਕਿਵੇਂ ਮੰਨਤ ਤੇ ਪੂਰਨ ਦਾ ਵਿਆਹ ਹੋ ਹੀ ਜਾਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904