(Source: ECI/ABP News)
Jyoti Nooran: ਜੋਤੀ ਨੂਰਾਂ ਨਾਲ ਉਸਮਾਨ ਨੂਰ ਦਾ ਰਿਸ਼ਤਾ Confirm! ਇੱਕ-ਦੂਜੇ ਨਾਲ ਰੋਮਾਂਟਿਕ ਗੀਤ 'ਤੇ ਸਾਂਝੀ ਕੀਤੀ ਤਸਵੀਰ
Jyoti Nooran-Usman Noor Relationship: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਗਾਇਕੀ ਦੇ ਖੇਤਰ ਵਿੱਚ ਪੰਜਾਬੀ ਅਤੇ
![Jyoti Nooran: ਜੋਤੀ ਨੂਰਾਂ ਨਾਲ ਉਸਮਾਨ ਨੂਰ ਦਾ ਰਿਸ਼ਤਾ Confirm! ਇੱਕ-ਦੂਜੇ ਨਾਲ ਰੋਮਾਂਟਿਕ ਗੀਤ 'ਤੇ ਸਾਂਝੀ ਕੀਤੀ ਤਸਵੀਰ Usman Noor relationship with Jyoti Nooran Confirm A picture shared on a romantic song with each other Jyoti Nooran: ਜੋਤੀ ਨੂਰਾਂ ਨਾਲ ਉਸਮਾਨ ਨੂਰ ਦਾ ਰਿਸ਼ਤਾ Confirm! ਇੱਕ-ਦੂਜੇ ਨਾਲ ਰੋਮਾਂਟਿਕ ਗੀਤ 'ਤੇ ਸਾਂਝੀ ਕੀਤੀ ਤਸਵੀਰ](https://feeds.abplive.com/onecms/images/uploaded-images/2023/08/27/d2c5d853170036dde4552722eaedf9d31693123464981709_original.jpg?impolicy=abp_cdn&imwidth=1200&height=675)
Jyoti Nooran-Usman Noor Relationship: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਗਾਇਕੀ ਦੇ ਖੇਤਰ ਵਿੱਚ ਪੰਜਾਬੀ ਅਤੇ ਹਿੰਦੀ ਸੰਗੀਤ ਜਗਤ ਨੂੰ ਜੋਤੀ ਨੂਰਾਂ ਨੇ ਆਪਣੇ ਕਈ ਗੀਤਾਂ ਨਾਲ ਸ਼ਿੰਗਾਰਿਆ ਹੈ। ਉਸ ਦੀ ਗਾਇਕੀ ਦੇ ਬਾਲੀਵੁੱਡ ਸਿਤਾਰੇ ਵੀ ਦੀਵਾਨੇ ਹਨ। ਫਿਲਹਾਲ ਗਾਇਕਾ ਜੋਤੀ ਨੂਰਾਂ ਉਸਮਾਨ ਨੂਰ ਨਾਲ ਆਪਣੇ ਰਿਸ਼ਤੇ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਦੋਵਾਂ ਨੂੰ ਕਈ ਸਟੇਜ ਸ਼ੋਅਜ ਦੌਰਾਨ ਅਤੇ ਕਈ ਵਾਰ ਪਬਲਿਕ ਪਲੇਸ ਵਿੱਚ ਵੀ ਇਕੱਠੇ ਦੇਖਿਆ ਜਾਂਦਾ ਹੈ। ਇਸ ਵਿਚਾਲੇ ਜੋਤੀ ਨੂਰਾਂ ਨੇ ਉਸਮਾਨ ਨੂੰ ਇੰਸਟਾਗ੍ਰਾਮ ਅਕਾਊਂਟ ਉੱਪਰ ਵੀ ਫਾਲੋ ਕਰ ਲਿਆ ਹੈ।
ਦਰਅਸਲ, ਉਸਮਾਨ ਨੂਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਜੋਤੀ ਨੂਰਾਂ ਨਾਲ ਆਪਣੀ ਖਾਸ ਤਸਵੀਰ ਸ਼ੇਅਰ ਕਰਦੇ ਹੋਏ ਰੋਮਾਂਟਿਕ ਗੀਤ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਇਹ ਜੋੜੀ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਤਸਵੀਰ ਦੇ ਬੈਕਗ੍ਰਾਊਂਡ ਵਿੱਚ ਦੌਲਤ-ਸ਼ੌਹਰਤ ਗੀਤ ਚੱਲ ਰਿਹਾ ਹੈ।
View this post on Instagram
ਇਸ ਤੋਂ ਇਲਾਵਾ ਗਾਇਕਾ ਵੱਲੋਂ ਵੀ ਆਪਣੇ ਸੋਸ਼ਲ ਅਕਾਊਂਟ ਉੱਪਰ ਤਸਵੀਰ ਸ਼ੇਅਰ ਕਰ ਬੈਕਗ੍ਰਾਊਂਡ ਵਿੱਚ ਖਾਸ ਗੀਤ ਲਗਾਇਆ ਗਿਆ ਹੈ। ਤੁਸੀ ਵੀ ਵੇਖੋ ਦੋਵਾਂ ਦੀਆਂ ਸੋਸ਼ਲ ਪੋਸਟਾਂ...
View this post on Instagram
ਦੱਸ ਦੇਈਏ ਕਿ ਉਸਮਾਨ ਨੂਰ ਵੱਲੋਂ ਜੋਤੀ ਨੂਰਾਂ ਨਾਲ ਆਪਣੇ ਇੰਸਟਾਗ੍ਰਾਮ ਦੀ ਪ੍ਰੋਫਾਇਲ ਤਸਵੀਰ ਵੀ ਲਗਾਈ ਗਈ ਹੈ। ਇਸ ਤੋਂ ਸਾਫ ਹੋ ਗਿਆ ਹੈ ਕਿ ਉਹ ਇੱਕ-ਦੂਜੇ ਨਾਲ ਰਿਸ਼ਤੇ ਵਿੱਚ ਹਨ। ਹਾਲਾਂਕਿ ਦੋਵਾਂ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਜਦਕਿ ਦੋਵਾਂ ਦੀਆਂ ਸੋਸ਼ਲ ਮੀਡੀਆ ਉੱਪਰ ਇਕੱਠੇ ਰੋਮਾਂਟਿਕ ਤਸਵੀਰਾਂ ਦੇਖ ਜਿੱਥੇ ਕੁਝ ਪ੍ਰਸ਼ੰਸਕ ਇਸ ਜੋੜੀ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਕੁਝ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਜੋਤੀ ਨੂਰਾਂ ਲਗਾਤਾਰ ਸਟੇਜ ਸ਼ੋਅ ਲਗਾਉਂਦੇ ਹੋਏ ਦਿਖਾਈ ਦੇ ਰਹੀ ਹੈ। ਗਾਇਕਾ ਵੱਲੋਂ ਆਪਣੇ ਪਲ-ਪਲ ਦੀ ਅਪਡੇਟ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਪਤੀ ਕੁਨਾਲ ਪਾਸੀ ਨੂੰ ਛੱਡ ਜੋਤੀ ਨੂੰ ਉਸਮਾਨ ਨੂਰ ਨਾਲ ਨਜ਼ਰ ਆ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)