(Source: ECI/ABP News)
ਬੱਬੂ ਮਾਨ ਤੇ ਪੰਜਾਬੀ ਕਵੀਨ ਸ਼ਿਪਰਾ ਗੋਇਲ ਦੇ ਪਹਿਲੇ ਡਿਊਟ ਗੀਤ ਦਾ ਪੋਸਟਰ ਰਿਲੀਜ਼
ਬਲੂ ਬੀਟਸ ਸਟੂਡੀਓਜ਼ ਨੇ ਸ਼ਿਪਰਾ ਗੋਇਲ ਅਤੇ ਬੱਬੂ ਮਾਨ ਨੂੰ ਟਰੈਕ 'ਇਤਨਾ ਪਿਆਰ ਕਰੂੰਗਾ' ਦੇ ਨਾਲ ਆਪਣੇ ਅਗਲੇ ਪ੍ਰੋਜੈਕਟ ਦਾ ਪੋਸਟਰ ਰਿਲੀਜ਼ ਕੀਤਾ ਹੈ।
![ਬੱਬੂ ਮਾਨ ਤੇ ਪੰਜਾਬੀ ਕਵੀਨ ਸ਼ਿਪਰਾ ਗੋਇਲ ਦੇ ਪਹਿਲੇ ਡਿਊਟ ਗੀਤ ਦਾ ਪੋਸਟਰ ਰਿਲੀਜ਼ Poster release of first duet song of Babbu Mann and Punjabi Queen Shipra Goyal ਬੱਬੂ ਮਾਨ ਤੇ ਪੰਜਾਬੀ ਕਵੀਨ ਸ਼ਿਪਰਾ ਗੋਇਲ ਦੇ ਪਹਿਲੇ ਡਿਊਟ ਗੀਤ ਦਾ ਪੋਸਟਰ ਰਿਲੀਜ਼](https://feeds.abplive.com/onecms/images/uploaded-images/2022/05/16/e65486234e8f27cff35f0e6ffa20b170_original.jpeg?impolicy=abp_cdn&imwidth=1200&height=675)
ਚੰਡੀਗੜ੍ਹ: ਬਲੂ ਬੀਟਸ ਸਟੂਡੀਓਜ਼ ਨੇ ਸ਼ਿਪਰਾ ਗੋਇਲ ਅਤੇ ਬੱਬੂ ਮਾਨ ਨੂੰ ਟਰੈਕ 'ਇਤਨਾ ਪਿਆਰ ਕਰੂੰਗਾ' ਦੇ ਨਾਲ ਆਪਣੇ ਅਗਲੇ ਪ੍ਰੋਜੈਕਟ ਦਾ ਪੋਸਟਰ ਰਿਲੀਜ਼ ਕੀਤਾ ਹੈ। ਗੀਤ ਦੇ ਬੋਲ ਕੁਨਾਲ ਵਰਮਾ ਵੱਲੋਂ ਲਿਖੇ ਗਏ ਹਨ ਅਤੇ ਟ੍ਰੈਕ ਦਾ ਸੰਗੀਤ ਵੀਡੀਓ ਆਰ ਸਵਾਮੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਸੰਗੀਤ ਨਿਰਮਾਤਾ ਵਜੋਂ ਅਭਿਜੀਤ ਵਾਘਾਨੀ ਹਨ ਜਦੋਂ ਤੋਂ ਗੀਤ ਦਾ ਪੋਸਟਰ ਰਿਲੀਜ਼ ਹੋਇਆ ਹੈ, ਪ੍ਰਸ਼ੰਸਕ ਇਸ ਗੀਤ ਦੇ ਜਲਦੀ ਹੀ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਸ਼ਿਪਰਾ ਗੋਇਲ ਨੇ ਟਰੈਕ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ, ਸਗੋਂ ਇਸਦੇ ਨਾਲ ਹੀ ਉਸਨੇ ਗੀਤ ਲਈ ਸੰਗੀਤਕਾਰ ਵਜੋਂ ਵੀ ਕੰਮ ਕੀਤਾ ਹੈ।ਕਲਾਕਾਰਾਂ ਵੱਲੋਂ ਗੀਤ ਦੀ ਰਿਲੀਜ਼ ਡੇਟ ਵੀ ਜਲਦ ਹੀ ਦੱਸ ਦਿੱਤੀ ਜਾਵੇਗੀ।ਇਤਨਾ ਪਿਆਰ ਕਰੂੰਗਾ, ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ ਕਿ ਇਹ ਟਰੈਕ ਇੱਕ ਰੋਮਾਂਟਿਕ ਗੀਤ ਹੋਣ ਜਾ ਰਿਹਾ ਹੈ ਜਿਸ ਵਿੱਚ ਸ਼ਿਪਰਾ ਗੋਇਲ ਅਤੇ ਬੱਬੂ ਮਾਨ ਵੀ ਸੰਗੀਤ ਵੀਡੀਓ ਵਿੱਚ ਅਭਿਨੈ ਕਰਨਗੇ।
ਸ਼ਿਪਰਾ ਗੋਇਲ ਬੱਬੂ ਮਾਨ ਨਾਲ ਆਪਣੇ ਸਹਿਯੋਗ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।ਉਹ ਕਹਿੰਦੀ ਹੈ, “ਮੈਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਸਤਾਦ ਬੱਬੂ ਮਾਨ ਜੀ ਨਾਲ ਕੰਮ ਕਰਕੇ ਖੁਸ਼ ਹਾਂ। ਮੈਨੂੰ ਉਮੀਦ ਹੈ ਕਿ ਸਰੋਤੇ ਮੈਨੂੰ ਮਾਨ ਜੀ ਨਾਲ ਦੇਖ ਕੇ ਖੁਸ਼ ਹੋਣਗੇ ਅਤੇ ਗੀਤ 'ਤੇ ਆਪਣਾ ਪੂਰਾ ਪਿਆਰ ਦਿਖਾਉਣਗੇ।ਮੈਂ ਸੰਗੀਤ ਵੀਡੀਓ ਦੇ ਜਲਦੀ ਰਿਲੀਜ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ।”
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)