Prabhas: 'ਬਾਹੂਬਲੀ' ਸਟਾਰ ਪ੍ਰਭਾਸ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ, ਵਾਇਰਲ ਵੀਡੀਓ ਕੀਤੇ ਗਏ ਪੋਸਟ, ਐਕਟਰ ਨੇ ਫੈਨਜ਼ ਨੂੰ ਦਿੱਤੀ ਜਾਣਕਾਰੀ
South Actor Prabhas: ਸਾਊਥ ਦੇ ਸੁਪਰਸਟਾਰ ਪ੍ਰਭਾਸ ਦਾ ਫੇਸਬੁੱਕ ਅਕਾਊਂਟ ਹੈਕ ਹੋ ਗਿਆ ਹੈ। ਅਦਾਕਾਰ ਨੇ ਖੁਦ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ।
Prabhas Facebook Page Hacked: ਪ੍ਰਭਾਸ ਸਾਊਥ ਦੇ ਸੁਪਰਸਟਾਰ ਹਨ। ਦੇਸ਼-ਵਿਦੇਸ਼ 'ਚ ਅਦਾਕਾਰ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦੇ ਨਾਲ ਹੀ ਪ੍ਰਭਾਸ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੇ ਹਨ। ਉਹ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਦੀ ਵਰਤੋਂ ਸਿਰਫ ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਅਪਡੇਟਸ ਸ਼ੇਅਰ ਕਰਨ ਲਈ ਕਰਦੇ ਹਨ। ਉਹ ਆਪਣੀ ਨਿੱਜੀ ਜ਼ਿੰਦਗੀ ਦੀ ਕੋਈ ਵੀ ਅਪਡੇਟ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕਰਦੇ ਹਨ। ਇਸ ਸਭ ਦੇ ਵਿਚਕਾਰ ਵੱਡੀ ਖਬਰ ਆ ਰਹੀ ਹੈ ਕਿ ਪ੍ਰਭਾਸ ਦਾ ਫੇਸਬੁੱਕ ਪੇਜ ਹੈਕ ਹੋ ਗਿਆ ਹੈ। ਇਸ ਦੀ ਜਾਣਕਾਰੀ ਖੁਦ ਅਦਾਕਾਰ ਨੇ ਦਿੱਤੀ ਹੈ।
ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਸਾਦਗੀ ਨੇ ਜਿੱਤਿਆ ਦਿਲ, ਤਸਵੀਰਾਂ ਦੇਖ ਫੈਨਜ਼ ਬੋਲੇ- 'ਇੰਡੀਅਨ ਬਾਰਬੀ'
ਪ੍ਰਭਾਸ ਦੇ ਫੇਸਬੁੱਕ ਤੋਂ ਵਾਇਰਲ ਵੀਡੀਓ ਕੀਤੇ ਗਏ ਪੋਸਟ
ਅਭਿਨੇਤਾ ਦਾ ਫੇਸਬੁੱਕ ਪੇਜ ਵੀਰਵਾਰ, 27 ਜੁਲਾਈ ਦੀ ਰਾਤ ਨੂੰ ਹੈਕ ਕੀਤਾ ਗਿਆ ਸੀ। ਹੈਕਰਾਂ ਵੱਲੋਂ ਉਨ੍ਹਾਂ ਦੇ ਫੇਸਬੁੱਕ ਤੋਂ ਦੋ ਵਾਇਰਲ ਵੀਡੀਓਜ਼ ਪੋਸਟ ਕੀਤੇ ਗਏ ਸੀ। ਇਨ੍ਹਾਂ ਵੀਡੀਓਜ਼ ਨੂੰ ''ਅਨਲਕੀ ਹਿਊਮਨ'' ਅਤੇ ''ਬਾਲ ਫੇਲ ਅਰਾਉਡ ਦਾ ਵਰਲਡ'' ਦੇ ਸਿਰਲੇਖਾਂ ਨਾਲ ਸਾਂਝਾ ਕੀਤਾ ਸੀ। ਬਾਅਦ ਵਿੱਚ ਪ੍ਰਭਾਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਪੇਜ ਨਾਲ ''ਕੰਪਰੋਮਾਈਜ਼ਡ'' ਕੀਤਾ ਗਿਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, "ਸਭ ਨੂੰ ਹੈਲੋ, ਮੇਰੇ ਫੇਸਬੁੱਕ ਪੇਜ 'ਤੇ ਹੈਕਰਾਂ ਦਾ ਹਮਲਾ ਹੋਇਆ ਹੈ। ਟੀਮ ਇਸ ਨੂੰ ਰਿਕਵਰ ਕਰ ਰਹੀ ਹੈ।"
ਪ੍ਰਭਾਸ ਟੀਮ 'ਚ ਅਕਾਊਂਟ ਮੁੜ ਕੀਤਾ ਗਿਆ ਰੀਸਟੋਰ
ਦੱਸ ਦੇਈਏ ਕਿ ਪ੍ਰਭਾਸ ਦੇ ਪ੍ਰਸ਼ੰਸਕਾਂ ਨੂੰ ਕੁਝ ਗਲਤ ਹੋਣ ਦਾ ਸ਼ੱਕ ਸੀ ਅਤੇ ਉਨ੍ਹਾਂ ਨੇ ਤੁਰੰਤ ਇਹ ਮਾਮਲਾ ਪ੍ਰਭਾਸ ਦੀ ਸੋਸ਼ਲ ਮੀਡੀਆ ਟੀਮ ਦੇ ਸਾਹਮਣੇ ਉਠਾਇਆ। ਹੈਕਿੰਗ ਬਾਰੇ ਪਤਾ ਲੱਗਣ 'ਤੇ ਪ੍ਰਭਾਸ ਦੀ ਟੀਮ ਹਰਕਤ 'ਚ ਆ ਗਈ ਅਤੇ ਅਧਿਕਾਰਤ ਅਕਾਊਂਟ ਨੂੰ ਵਾਪਸ ਲੈਣ ਲਈ ਕਾਰਵਾਈ ਕੀਤੀ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ। ਪ੍ਰਭਾਸ ਦੇ ਐਫਬੀ ਪੇਜ 'ਤੇ 24 ਮਿਲੀਅਨ ਤੋਂ ਵੱਧ ਫਾਲੋਅਰਜ਼ ਦੇ ਨਾਲ ਬਹੁਤ ਵੱਡਾ ਫੈਨ ਬੇਸ ਹੈ। ਜਦੋਂ ਕਿ ਪ੍ਰਭਾਸ ਸਿਰਫ਼ ਅਤੇ ਸਿਰਫ਼ ਐਸਐਸ ਰਾਜਾਮੌਲੀ ਨੂੰ ਹੀ ਫਾਲੋ ਕਰਦੇ ਹਨ।
Hello Everyone,
— Hail Prabhas (@HailPrabhas007) July 27, 2023
My Facebook Page Has Been Hacked. The Team is Sorting this Out.
~ #Prabhas Via Instagram pic.twitter.com/8n1yeABIDT
ਪ੍ਰਭਾਸ ਦੀਆਂ ਤਿੰਨ ਬੈਕ ਟੂ ਬੈਕ ਫਿਲਮਾਂ ਰਹੀਆਂ ਫਲਾਪ
ਤੁਹਾਨੂੰ ਦੱਸ ਦੇਈਏ ਕਿ ਬਾਕਸ ਆਫਿਸ 'ਤੇ 'ਸਾਹੋ', 'ਰਾਧੇ ਸ਼ਿਆਮ' ਅਤੇ 'ਆਦਿਪੁਰਸ਼' ਦੇ ਫਲਾਪ ਹੋਣ ਤੋਂ ਬਾਅਦ ਪ੍ਰਭਾਸ ਨੂੰ 'ਸੁਪਰਸਟਾਰ' ਦੀ ਗੱਦੀ 'ਤੇ ਮੁੜ ਕਾਬਜ਼ ਹੋਣ ਲਈ ਬਾਕਸ ਆਫਿਸ 'ਤੇ ਵੱਡੀ ਸਫਲਤਾ ਦੀ ਸਖ਼ਤ ਲੋੜ ਹੈ। ਵੈਸੇ ਪ੍ਰਭਾਸ ਦੀਆਂ ਦੋ ਵੱਡੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ, ਜਿਨ੍ਹਾਂ ਤੋਂ ਉਨ੍ਹਾਂ ਦੇ ਕਰੀਅਰ ਨੂੰ ਨਵੀਂ ਉਚਾਈ 'ਤੇ ਲੈ ਜਾਣ ਦੀ ਉਮੀਦ ਹੈ।
ਪ੍ਰਭਾਸ ਨੂੰ 'ਸਲਾਰ' ਤੋਂ ਹਨ ਬਹੁਤ ਉਮੀਦਾਂ
ਪ੍ਰਭਾਸ ਪਹਿਲੀ ਵਾਰ ਐਕਸ਼ਨ-ਥ੍ਰਿਲਰ ਫਿਲਮ 'ਸਲਾਰ ਪਾਰਟ 1: ਸੀਜ਼ਫਾਇਰ' ਵਿੱਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਕੀਤਾ ਹੈ। ਪ੍ਰਸ਼ਾਂਤ ਨੀਲ ਇਸ ਤੋਂ ਪਹਿਲਾਂ ਯਸ਼ ਸਟਾਰਰ ਬਲਾਕਬਸਟਰ 'ਕੇਜੀਐਫ ਸੀਰੀਜ਼' ਦਾ ਨਿਰਦੇਸ਼ਨ ਕਰ ਚੁੱਕੇ ਹਨ। ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ 'ਸਲਾਰ' ਵੀ 'ਕੇਜੀਐਫ ਯੂਨੀਵਰਸ' ਦਾ ਹਿੱਸਾ ਹੈ। ਸ਼ਰੂਤੀ ਹਾਸਨ ਅਤੇ ਪ੍ਰਿਥਵੀਰਾਜ ਸੁਕੁਮਾਰਨ ਸਟਾਰਰ ਇਹ ਐਕਸ਼ਨ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।