Priyanka Chopra: ਪ੍ਰਿਯੰਕਾ ਚੋਪੜਾ ਦੇ ਜੇਠ-ਜੇਠਾਣੀ ਵਿਆਹ ਤੋਂ ਚਾਰ ਸਾਲ ਬਾਅਦ ਲੈਣ ਜਾ ਰਹੇ ਤਲਾਕ, ਸੋਫੀ ਟਰਨਰ-ਜੋਅ ਜੋਨਸ ਦਾ ਤਲਾਕ ਕਨਫਰਮ
Sophie Turner And Joe Jonas Divorce: ਹਾਲੀਵੁੱਡ ਗਾਇਕ ਜੋਅ ਜੋਨਸ ਅਤੇ ਅਦਾਕਾਰਾ ਸੋਫੀ ਟਰਨਰ ਵਿਆਹ ਦੇ ਚਾਰ ਸਾਲ ਬਾਅਦ ਇੱਕ ਦੂਜੇ ਤੋਂ ਵੱਖ ਹੋਣ ਜਾ ਰਹੇ ਹਨ। ਜਿਸ ਦਾ ਐਲਾਨ ਹੁਣ ਸੋਫੀ ਨੇ ਕੀਤਾ ਹੈ।
Sophie Turner And Joe Jonas Announce Divorce: ਦੇਸੀ ਗਰਲ ਪ੍ਰਿਯੰਕਾ ਚੋਪੜਾ ਦੇ ਜੇਠ-ਜੇਠਾਣੀ ਜੋਅ ਜੋਨਸ ਅਤੇ ਅਦਾਕਾਰਾ ਸੋਫੀ ਟਰਨਰ ਪਿਛਲੇ ਕਈ ਦਿਨਾਂ ਤੋਂ ਆਪਣੇ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹੁਣ ਇਨ੍ਹਾਂ ਖਬਰਾਂ 'ਤੇ ਚੁੱਪੀ ਤੋੜਦੇ ਹੋਏ ਸੋਫੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਐਲਾਨ ਕੀਤਾ ਕਿ ਉਹ ਵੱਖ ਹੋ ਰਹੇ ਹਨ।
ਸੋਫੀ ਟਰਨਰ ਨੇ ਤਲਾਕ ਦੀ ਕੀਤੀ ਪੁਸ਼ਟੀ
ਸੋਫੀ ਟਰਨਰ ਨੇ ਇਹ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਸੋਫੀ ਨੇ ਤਲਾਕ ਨੂੰ ਲੈ ਕੇ ਇੱਕ ਬਿਆਨ ਜਾਰੀ ਕਰਦੇ ਹੋਏ ਲਿਖਿਆ, "ਸਾਡੇ ਦੋਵਾਂ ਦਾ ਬਿਆਨ- ਚਾਰ ਸ਼ਾਨਦਾਰ ਸਾਲਾਂ ਤੋਂ ਬਾਅਦ, ਅਸੀਂ ਆਪਸੀ ਸਹਿਮਤੀ ਨਾਲ ਆਪਣੇ ਵਿਆਹ ਨੂੰ ਸੁਖਾਵੇਂ ਰੂਪ ਵਿੱਚ ਖਤਮ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਅਜਿਹਾ ਕਿਉਂ ਕਰ ਰਹੇ ਹਾਂ, ਇਸ ਬਾਰੇ ਬਹੁਤ ਸਾਰੀਆਂ ਅਟਕਲਾਂ ਚੱਲ ਰਹੀਆਂ ਹਨ, ਪਰ ਅਸਲ ਵਿੱਚ ਇਹ ਸਾਡਾ ਫੈਸਲਾ ਹੈ ਅਤੇ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਹਰ ਕੋਈ ਸਾਡੀ ਅਤੇ ਸਾਡੇ ਬੱਚਿਆਂ ਦੀ ਨਿਜਤਾ ਦੀ ਇੱਛਾ ਦਾ ਸਨਮਾਨ ਕਰੇਗਾ...।"
View this post on Instagram
ਸੋਫੀ ਅਤੇ ਜੋਅ ਦੇ ਪ੍ਰਸ਼ੰਸਕਾਂ ਨੂੰ ਝਟਕਾ ਲੱਗਾ
ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਸੋਫੀ ਅਤੇ ਜੋਅ ਆਪਣੇ ਤਲਾਕ ਨੂੰ ਲੈ ਕੇ ਸੁਰਖੀਆਂ ਵਿੱਚ ਸਨ। ਦੂਜੇ ਪਾਸੇ ਪਿਛਲੇ ਦਿਨੀਂ ਇਸ ਜੋੜੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਸੀ। ਜਿਸ 'ਚ ਉਨ੍ਹਾਂ ਦੇ ਦੋਹਾਂ ਹੱਥਾਂ 'ਚ ਵਿਆਹ ਦੀਆਂ ਅੰਗੂਠੀਆਂ ਨਜ਼ਰ ਆ ਰਹੀਆਂ ਸਨ। ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਇਹ ਸੋਚ ਕੇ ਬਹੁਤ ਖੁਸ਼ ਹੋਏ ਕਿ ਜੋੜੇ ਦੇ ਤਲਾਕ ਦੀ ਖਬਰ ਸਿਰਫ ਅਫਵਾਹ ਹੈ। ਪਰ ਹੁਣ ਸੋਫੀ ਦੇ ਇਸ ਬਿਆਨ ਨੇ ਉਸ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ।
View this post on Instagram
ਜੋੜੇ ਨੇ ਚਾਰ ਸਾਲ ਪਹਿਲਾਂ ਕੀਤਾ ਸੀ ਵਿਆਹ
ਸੋਫੀ ਟਰਨਰ ਅਤੇ ਜੋਅ ਜੋਨਸ ਨੇ ਦੋ ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ 1 ਮਈ 2019 ਨੂੰ ਵਿਆਹ ਕੀਤਾ। ਵਿਆਹ ਤੋਂ ਬਾਅਦ ਇਹ ਜੋੜਾ ਦੋ ਬੱਚਿਆਂ ਦੇ ਮਾਪੇ ਬਣ ਗਿਆ। ਅਕਸਰ ਇਹ ਦੋਵੇਂ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆਉਂਦੇ ਹਨ।