ਆਰ ਨੇਤ ਦੀ ਪਹਿਲੀ ਐਲਬਮ ਕਢਾੳੇੁਣ ਲਈ ਉਨ੍ਹਾਂ ਦੇ ਪਿਤਾ ਨੇ ਵੇਚੀ ਸੀ ਜ਼ਮੀਨ, ਗੀਤ ਰਾਹੀਂ ਸਿੰਗਰ ਨੇ ਪਿਤਾ ਨੂੰ ਕਹੀ ਇਹ ਗੱਲ
R Nait: ਆਰ ਨੇਤ ਨੇ ਆਪਣੇ ਗੀਤ `ਬਾਪੂ ਮੇਰਾ` ਦੇ ਟੀਜ਼ਰ `ਚ ਇਸ ਬਾਰੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੀ ਪਹਿਲੀ ਐਲਬਮ ਆਈ ਸੀ। ਉਨ੍ਹਾਂ ਦੇ ਪਿਤਾ ਨੇ ਆਪਣੇ ਪੁੱਤਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੀ ਜ਼ਮੀਨ ਵੇਚੀ ਸੀ
R Nait New Song: ਪੰਜਾਬੀ ਸਿੰਗਰ ਆਰ ਨੇਤ ਅੱਜ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗੀਤ ਦਿਤੇ ਹਨ, ਪਰ ਕੋਈ ਸਮਾਂ ਸੀ, ਜਦੋਂ ਆਰ ਨੇਤ ਤੇ ਉਨ੍ਹਾਂ ਦਾ ਪਰਿਵਾਰ ਗ਼ਰੀਬੀ `ਚ ਜਿਉਂਦਾ ਸੀ। ਆਰ ਨੇਤ ਨੇ ਆਪਣੇ ਗੀਤ `ਬਾਪੂ ਮੇਰਾ` ਦੇ ਟੀਜ਼ਰ `ਚ ਇਸ ਬਾਰੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੀ ਪਹਿਲੀ ਐਲਬਮ ਆਈ ਸੀ। ਉਨ੍ਹਾਂ ਦੇ ਪਿਤਾ ਨੇ ਆਪਣੇ ਪੁੱਤਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੀ ਜ਼ਮੀਨ ਵੇਚੀ ਸੀ। ਦੇਖੋ ਵੀਡੀਓ:
View this post on Instagram
ਆਰ ਨੇਤ ਦਾ ਕਹਿਣੈ ਕਿ ਉਹ ਕਦੇ ਨਹੀਂ ਭੁੱਲਣਗੇ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਕੀ ਕੀਤਾ ਹੈ। ਆਰ ਨੇਤ ਨੇ ਆਪਣੇ ਪਿਤਾ ਦਾ ਧੰਨਵਾਦ ਕਰਨ ਲਈ ਹੀ `ਬਾਪੂ ਮੇਰਾ` ਗੀਤ ਬਣਾਇਆ ਹੈ। ਇਸ ਗੀਤ `ਚ ਸਿੰਗਰ ਨੇ ਆਪਣੇ ਸੰਘਰਸ਼ ਦੇ ਦਿਨਾਂ ਦਾ ਜ਼ਿਕਰ ਕੀਤਾ ਹੈ। ਆਰ ਨੇਤ ਦਾ ਇਹ ਨਵਾਂ ਗੀਤ ਤੁਹਾਨੂੰ ਜ਼ਿੰਦਗੀ `ਚ ਕੁੱਝ ਕਰਨ ਦੀ ਪ੍ਰੇਰਨਾ ਦਿੰਦਾ ਹੈ। ਦੇਖੋ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਆਰ ਨੇਤ ਦਾ ਅਸਲੀ ਨੇਤ ਰਾਮ ਸ਼ਰਮਾ ਹੈ। ਉਨ੍ਹਾਂ ਦਾ ਜਨਮ 15 ਅਗਸਤ 1989 ਨੂੰ ਮਾਨਸਾ ਵਿਖੇ ਹੋਇਆ। ਉਹ ਮਾਨਸਾ ਦੇ ਛੋਟੇ ਜਿਹੇ ਪਿੰਡ ਬਰੇਟਾ ਤੋਂ ਆਉਂਦੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ `ਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।