Binnu Dhillon: ਬਿਨੂੰ ਢਿੱਲੋਂ ਨੇ ਸੋਸ਼ਲ ਮੀਡੀਆ ਤੇ ਇਮੋਸ਼ਨਲ ਪੋਸਟ ਕੀਤੀ ਸ਼ੇਅਰ, ਫ਼ੈਨਜ਼ ਨੂੰ ਹੋਣ ਲੱਗੀ ਚਿੰਤਾ
Binnu Dhillon Post: ਬਿਨੂੰ ਢਿੱਲੋਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਉਨ੍ਹਾਂ ਦੇ ਫ਼ੈਨਜ਼ ਇਮੋਸ਼ਨਲ ਹੋ ਰਹੇ ਹਨ। ਵੀਡੀਓ `ਚ ਬਿਨੂੰ ਦੀਆਂ ਭਾਵਨਾਵਾਂ ਸਾਫ਼ ਜ਼ਾਹਰ ਹੋ ਰਹੀਆਂ ਹਨ।
Binnu Dhillon Emotional Post: ਪੰਜਾਬੀ ਕਲਾਕਾਰ ਬਿਨੂੰ ਢਿੱਲੋਂ ਇੰਡਸਟਰੀ ਦੇ ਟੌਪ ਐਕਟਰਾਂ `ਚੋਂ ਇੱਕ ਹਨ। ਉਨ੍ਹਾਂ ਨੇ ਸਖਤ ਮੇਹਨਤ ਤੇ ਮਸ਼ੱਕਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਅੱਜ ਬਿਨੂੰ ਦਾ ਨਾਂ ਇੰਡਸਟਰੀ ਦੇ ਟੌਪ ਕਲਾਕਾਰਾਂ `ਚ ਸ਼ੁਮਾਰ ਹੈ। ਬਿਨੂੰ ਖਾਸ ਕਰਕੇ ਆਪਣੀ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਹਨ। ਪਰ ਲਗਦਾ ਹੈ ਕਿ ਆਪਣੀ ਕਾਮੇਡੀ ਨਾਲ ਦੁਨੀਆ ਨੂੰ ਹਸਾਉਣ ਵਾਲੇ ਬਿਨੂੰ ਇੰਨੀਂ ਦਿਨੀਂ ਥੋੜ੍ਹੇ ਪਰੇਸ਼ਾਨ ਹਨ। ਐਕਟਰ ਦੀ ਹਾਲੀਆ ਸੋਸ਼ਲ ਮੀਡੀਆ ਪੋਸਟ ਨੂੰ ਦੇਖ ਤਾਂ ਇੰਜ ਹੀ ਲੱਗਦਾ ਹੈ।
ਬਿਨੂੰ ਢਿੱਲੋਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਉਨ੍ਹਾਂ ਦੇ ਫ਼ੈਨਜ਼ ਇਮੋਸ਼ਨਲ ਹੋ ਰਹੇ ਹਨ। ਵੀਡੀਓ `ਚ ਬਿਨੂੰ ਦੀਆਂ ਭਾਵਨਾਵਾਂ ਸਾਫ਼ ਜ਼ਾਹਰ ਹੋ ਰਹੀਆਂ ਹਨ। ਉਹ ਪਰਿਵਾਰਕ ਤੇ ਪ੍ਰੋਫ਼ੈਸ਼ਨਲ ਲਾਈਫ਼ ਚ ਉਲਝੇ ਹੋਏ ਨਜ਼ਰ ਆ ਰਹੇ ਹਨ। ਐਨੀਮੇਸ਼ਨ ਵੀਡੀਓ `ਚ ਇੱਕ ਵਿਅਕਤੀ ਪਿੱਲਰ ਤੇ ਖੜਾ ਆ ਰਿਹਾ ਹੈ, ਜਿਸ ਨੂੰ ਪਰਿਵਾਰ ਦੇ ਮੁਖੀ ਵਜੋਂ ਦਿਖਾਇਆ ਗਿਆ ਹੈ। ਇਸ ਦੌਰਾਨ ਉਹ ਆਪਣੇ ਪਰਿਵਾਰਕ ਤੇ ਪ੍ਰੋਫ਼ੈਸ਼ਨਲ ਜ਼ਿੰਦਗੀ `ਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਡੀਓ ਸ਼ੇਅਰ ਕਰਦਿਆਂ ਬਿਨੂੰ ਨੇ ਕੈਪਸ਼ਨ `ਚ ਲਿਖਿਆ, "ਵਾਹਿਗੁਰੂ ਜੀ ਸਾਨੂੰ ਸ਼ਕਤੀ ਦਿਓ।"
View this post on Instagram
ਵੀਡੀਓ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਇੰਨੀਂ ਦਿਨੀਂ ਬਿਨੂੰ ਵੀ ਕੰਮ ਤੇ ਪਰਿਵਾਰ ਵਿੱਚ ਤਾਲਮੇਲ ਬਿਠਾਉਣ ਲਈ ਸੰਘਰਸ਼ ਕਰ ਰਹੇ ਹਨ। ਦਰਅਸਲ, ਇਸੇ ਸਾਲ ਬਿਨੂੰ ਦੇ ਸਿਰ ਤੋਂ ਉਨ੍ਹਾਂ ਦੇ ਮਾਤਾ-ਪਿਤਾ ਦਾ ਸਾਇਆ ਉੱਠ ਗਿਆ ਹੈ। ਤਾਂ ਜ਼ਾਹਰ ਹੈ ਕਿ ਮਾਪਿਆਂ ਦੇ ਦੇਹਾਂਤ ਦਾ ਬਿਨੂੰ ਤੇ ਉਨ੍ਹਾਂ ਦੇ ਪਰਿਵਾਰ ਦੇ ਡੂੰਘਾ ਅਸਰ ਪਿਆ ਹੈ, ਪਰ ਕੰਮ ਕਰਨਾ ਵੀ ਜ਼ਰੂਰੀ ਹੈ।
ਦਸ ਦਈਏ ਕਿ ਹਾਲ ਹੀ `ਚ ਬਿਨੂੰ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਲਈ ਲੰਡਨ ਵਿੱਚ ਸਨ। ਇਹ ਫ਼ਿਲਮ 29 ਜੂਨ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।