Binnu Dhillon: ਬਿਨੂੰ ਢਿੱਲੋਂ ਦੇ ਭਤੀਜੇ ਨੇ ਏਸ਼ੀਅਨ ਗੇਮਜ਼ 'ਚ ਜਿੱਤਿਆ ਗੋਲਡ ਮੈਡਲ, ਐਕਟਰ ਨੇ ਸੋਸ਼ਲ ਮੀਡੀਆ 'ਤੇ ਇੰਝ ਦਿੱਤੀ ਵਧਾਈ
ਬਿਨੂੰ ਢਿੱਲੋਂ ਦੇ ਭਤੀਜੇ ਅਰਜੁਨ ਸਿੰਘ ਚੀਮਾ ਨੇ ਬਾਜ਼ੀ ਮਾਰ ਲਈ ਹੈ। ਅਰਜੁਨ ਨੇ ਇਸ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਬਾਅਦ ਐਕਟਰ ਤੇ ਕਮੇਡੀਅਨ ਬਿਨੂੰ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਭਤੀਜੇ ਨੂੰ ਖਾਸ ਅੰਦਾਜ਼ 'ਚ ਵਧਾਈ ਦਿੱਤੀ
Binnu Dhillon Nephew Wins Gold In Asian Games: ਬਿਨੂੰ ਢਿੱਲੋਂ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਮੇਡੀਅਨ ਦੇ ਰੂਪ ਵਿੱਚ ਕੀਤੀ ਸੀ। ਅੱਜ ਉਹ ਪੰਜਾਬੀ ਇੰਡਸਟਰੀ ਦੇ ਟੌਪ ਅਭਿਨੇਤਾ ਬਣ ਗਏ ਹਨ। ਇੰਨੀਂ ਦਿਨੀਂ ਬਿਨੂੰ ਆਪਣੀ ਆਉਣ ਵਾਲੀ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਕਰਕੇ ਸੁਰਖੀਆਂ 'ਚ ਹਨ। ਪਰ ਹੁਣ ਬਿਨੂੰ ਢਿੱਲੋਂ ਦਾ ਨਾਮ ਕਿਸੇ ਹੋਰ ਕਾਰਨ ਕਰਕੇ ਸੁਰਖੀਆਂ ਵਿੱਚ ਹੈ।
ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਏਸ਼ੀਅਨ ਗੇਮਜ਼ ਦਾ ਆਯੋਜਨ ਹੋ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਵੀ 58 ਖਿਡਾਰੀਆਂ ਨੇ ਹਿੱਸਾ ਲਿਆ ਹੈ। ਇਸ ਦੌਰਾਨ ਏਅਰ ਪਿਸਟਲ ਦੀ ਈਵੈਂਟ 'ਚ ਅਦਾਕਾਰ ਬਿਨੂੰ ਢਿੱਲੋਂ ਦੇ ਭਤੀਜੇ ਅਰਜੁਨ ਸਿੰਘ ਚੀਮਾ ਨੇ ਬਾਜ਼ੀ ਮਾਰ ਲਈ ਹੈ। ਅਰਜੁਨ ਨੇ ਇਸ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਬਾਅਦ ਐਕਟਰ ਤੇ ਕਮੇਡੀਅਨ ਬਿਨੂੰ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਭਤੀਜੇ ਨੂੰ ਖਾਸ ਅੰਦਾਜ਼ 'ਚ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਲਿਿਖਿਆ, 'ਮਾਣ ਵਾਲੀ ਗੱਲ। ਮੇਰੇ ਭਤੀਜੇ ਅਰਜੁਨ ਸਿੰਘ ਚੀਮਾ ਨੇ ਏਸ਼ੀਅਨ ਗੇਮਜ਼ 'ਚ ਏਅਰ ਪਿਸਟਲ ਵਿੱਚ ਗੋਲਡ ਜਿੱਤਿਆ ਹੈ।' ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਪੰਜਾਬ ਦੇ 58 ਖਿਡਾਰੀ ਇਸ ਸਾਲ ਏਸ਼ੀਅਨ ਗੇਮਜ਼ ਵਿੱਚ ਭਾਗ ਲੈਣ ਗਏ ਹਨ। ਦੂਜੇ ਪਾਸੇ, ਗੱਲ ਬਿਨੂੰ ਢਿੱਲੋਂ ਦੀ ਕਰੀਏ ਤਾਂ ਉਹ ਹਾਲ ਹੀ 'ਚ ਫਿਲਮ 'ਕੈਰੀ ਆਨ ਜੱਟਾ 3' 'ਚ ਨਜ਼ਰ ਆਏ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਹੁਣ ਬਿਨੂੰ ਢਿੱਲੋਂ ਦੀ ਨਵੀਂ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਵੀ ਰਿਲੀਜ਼ ਹੋਣ ਲਈ ਤਿਆਰ ਹੈ।
ਇਹ ਵੀ ਪੜ੍ਹੋ: ਹਨੀਮੂਨ 'ਤੇ ਨਹੀਂ ਜਾਣਗੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ, ਇਸ ਵਜ੍ਹਾ ਕਰਕੇ ਲਿਆ ਇਹ ਫੈਸਲਾ