Dev Kharoud: ਪੰਜਾਬੀ ਐਕਟਰ ਦੇਵ ਖਰੌੜ ਨੇ ਖੋਲ੍ਹੇ ਪੰਜਾਬੀ ਕਲਾਕਾਰਾਂ ਦੇ ਕਾਲੇ ਰਾਜ਼, ਬੋਲੇ- 'ਆਪਣੀ ਫਿਲਮਾਂ ਦੀ ਟਿਕਟਾਂ ਆਪ ਬੁੱਕ ਕਰਕੇ....'
Dev Kharoud Video: ਦੇਵ ਖਰੌੜ ਨੇ ਪਹਿਲਾਂ ਵੀ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ ਉਹ ਇੰਡਸਟਰੀ ਦੇ ਲੋਕਾਂ ਨਾਲ ਜ਼ਿਆਦਾ ਘੁਲਣਾ ਮਿਲਣਾ ਪਸੰਦ ਨਹੀਂ ਕਰਦੇ, ਕਿਉਂਕਿ ਇੱਥੇ ਜ਼ਿਆਦਾਤਰ ਲੋਕ ਝੂਠੇ ਹਨ।
![Dev Kharoud: ਪੰਜਾਬੀ ਐਕਟਰ ਦੇਵ ਖਰੌੜ ਨੇ ਖੋਲ੍ਹੇ ਪੰਜਾਬੀ ਕਲਾਕਾਰਾਂ ਦੇ ਕਾਲੇ ਰਾਜ਼, ਬੋਲੇ- 'ਆਪਣੀ ਫਿਲਮਾਂ ਦੀ ਟਿਕਟਾਂ ਆਪ ਬੁੱਕ ਕਰਕੇ....' punjabi actor dev kharoud exposes punjabi artists says apni filman diyan ticktes aap hi kharid ke cake cut lainde ne Dev Kharoud: ਪੰਜਾਬੀ ਐਕਟਰ ਦੇਵ ਖਰੌੜ ਨੇ ਖੋਲ੍ਹੇ ਪੰਜਾਬੀ ਕਲਾਕਾਰਾਂ ਦੇ ਕਾਲੇ ਰਾਜ਼, ਬੋਲੇ- 'ਆਪਣੀ ਫਿਲਮਾਂ ਦੀ ਟਿਕਟਾਂ ਆਪ ਬੁੱਕ ਕਰਕੇ....'](https://feeds.abplive.com/onecms/images/uploaded-images/2024/03/05/9205bca727e4cc16105382ab3ba759d41709639111174469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Dev Kharoud Video: ਪੰਜਾਬੀ ਐਕਟਰ ਦੇਵ ਖਰੌੜ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਅਦਾਕਾਰ ਦੀ ਫਿਲਮ 'ਬਲੈਕੀਆ 2' ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫਿਲਮ 8 ਮਾਰਚ 2024 ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਦੇਵ ਖਰੌੜ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਪੰਜਾਬੀ ਕਲਾਕਾਰਾਂ ਦੇ ਅਸਲ ਚਿਹਰੇ ਬਿਆਨ ਕਰਦੇ ਨਜ਼ਰ ਆ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਐਕਟਰ ਨੇ ਕੀ ਕਿਹਾ:
ਇਹ ਵੀ ਪੜ੍ਹੋ: ਪੰਜਾਬੀ ਗਾਇਕ ਹਰਭਜਨ ਮਾਨ ਨੇ ਬਣਾਇਆ ਰਿਕਾਰਡ, ਸਿੰਗਰ ਦੇ ਫਰੀਦਕੋਟ ਅਖਾੜੇ 'ਚ ਇਕੱਠੀ ਹੋਈ ਜ਼ਬਰਦਸਤ ਭੀੜ
ਇਸ ਕਰਕੇ ਇੰਡਸਟਰੀ ਤੋਂ ਦੂਰ ਰਹਿੰਦੇ ਹਨ ਦੇਵ ਖਰੌੜ
ਦੇਵ ਖਰੌੜ ਨੇ ਪਹਿਲਾਂ ਵੀ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ ਉਹ ਇੰਡਸਟਰੀ ਦੇ ਲੋਕਾਂ ਨਾਲ ਜ਼ਿਆਦਾ ਘੁਲਣਾ ਮਿਲਣਾ ਪਸੰਦ ਨਹੀਂ ਕਰਦੇ, ਕਿਉਂਕਿ ਇੱਥੇ ਜ਼ਿਆਦਾਤਰ ਲੋਕ ਝੂਠੇ ਹਨ। ਜਦੋਂ ਉਨ੍ਹਾਂ 'ਤੇ ਔਖਾ ਵਕਤ ਆਇਆ ਸੀ, ਤਾਂ ਕੋਈ ਉਨ੍ਹਾਂ ਦੇ ਨਾਲ ਨਹੀਂ ਖੜਿਆ। ਇਸ ਲਈ ਉਹ ਇੱਥੇ ਦੇ ਲੋਕਾਂ ਨਾਲ ਵਾਹ ਵਾਸਤਾ ਨਹੀਂ ਰੱਖਦੇ।
'ਆਪਣੀ ਫਿਲਮਾਂ ਦੀਆਂ ਟਿਕਟਾਂ ਆਪ ਖਰੀਦ ਕੇ ਕੇਕ ਕੱਟਦੇ...'
ਇਸ ਦੇ ਨਾਲ ਨਾਲ ਦੇਵ ਖਰੌੜ ਨੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਕਈ ਕਾਲੇ ਰਾਜ਼ ਤੋਂ ਪਰਦਾ ਚੁੱਕਿਆ। ਐਕਟਰ ਨੇ ਦੱਸਿਆ ਕਿ ਇੱਥੇ ਰਿਵਾਜ ਹੈ ਕਿ ਇਹ ਲੋਕ ਆਪਣੀਆਂ ਫਿਲਮਾਂ ਦੀਆਂ ਟਿਕਟਾਂ ਆਪ ਖਰੀਦ ਕੇ ਰੌਲਾ ਪਾ ਦਿੰਦੇ ਕਿ ਪਹਿਲੇ ਦਿਨ 40 ਲੱਖ ਕਲੈਕਸ਼ਨ ਹੋਇਆ, ਡੇਢ ਕਰੋੜ ਕਲੈਕਸ਼ਨ ਹੋਇਆ। ਇਹ ਵੀਡੀਓ ਤੁਹਾਨੂੰ ਹੈਰਾਨ ਕਰੇਗਾ। ਦੇਖੋ:
View this post on Instagram
ਕਾਬਿਲੇਗ਼ੌਰ ਹੈ ਕਿ ਦੇਵ ਖਰੌੜ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਹਨ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਨੂੰ ਖਾਸ ਕਰਕੇ 'ਰੁਪਿੰਦਰ ਗਾਂਧੀ ਦ ਗੈਂਗਸਟਰ' ਤੇ ਬਲੈਕੀਆ ਵਰਗੀਆਂ ਫਿਲਮਾਂ ਲਈ ਵਧੇਰੇ ਜਾਣਿਆ ਜਾਂਦਾ ਹੈ। ਇਸ ਦੇ ਨਾਲ ਨਾਲ ਪਿਛਲੇ ਸਾਲ ਦੇਵ ਐਮੀ ਵਿਰਕ ਦੇ ਨਾਲ ਫਿਲਮ 'ਮੌੜ' ;ਚ ਨਜ਼ਰ ਆਏ ਸੀ। ਇਹ ਫਿਲਮ ਤਾਂ ਫਲੌਪ ਰਹੀ ਸੀ, ਪਰ ਇਸ 'ਚ ਦੇਵ ਦੇ ਕਿਰਦਾਰ ਨੂੰ ਕਾਫੀ ਤਾਰੀਫ ਮਿਲੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)