Neeru Bajwa: ਨੀਰੂ ਬਾਜਵਾ ਨੇ ਭੈਣ ਰੁਬੀਨਾ ਬਾਜਵਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਵੀਡੀਓ ਸ਼ੇਅਰ ਕਰ ਭੈਣ 'ਤੇ ਲੁਟਾਇਆ ਪਿਆਰ
Neeru Bajwa Rubina Bajwa: ਨੀਰੂ ਬਾਜਵਾ ਨੇ ਵੀ ਆਪਣੀ ਲਾਡਲੀ ਭੈਣ ਲਈ ਸੋਸ਼ਲ ਮੀਡੀਆ 'ਤੇ ਪਿਆਰੀ ਜਿਹੀ ਪੋਸਟ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦਿਆਂ ਨੀਰੂ ਨੇ ਕਿਹਾ, 'ਮੈਂ ਇਹ ਗਾਣਾ ਵੀਡੀਓ ਲਈ ਇਸਤੇਮਾਲ ਕੀਤਾ ਹੈ।
Rubina Bajwa Birthday: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਦੀ ਫਿਲਮ 'ਕਲੀ ਜੋਟਾ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਨੀਰੂ ਨੇ ਆਪਣੀ ਐਕਟਿੰਗ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਨੀਰੂ ਬਾਜਵਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਇਸ ਵੀਡੀਓ 'ਚ ਉਸ ਨੇ ਬੜੇ ਹੀ ਪਿਆਰ ਭਰੇ ਅੰਦਾਜ਼ ਵਿੱਚ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਜੀ ਹਾਂ, ਅਦਾਕਾਰਾ ਤੇ ਨੀਰੂ ਬਾਜਵਾ ਦੀ ਭੈਣ ਰੁਬੀਨਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਸ ਨੂੰ ਪਰਿਵਾਰ, ਦੋਸਤਾਂ ਤੇ ਫੈਨਜ਼ ਵੱਲੋਂ ਢੇਰ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ।
ਨੀਰੂ ਬਾਜਵਾ ਨੇ ਵੀ ਆਪਣੀ ਲਾਡਲੀ ਭੈਣ ਲਈ ਸੋਸ਼ਲ ਮੀਡੀਆ 'ਤੇ ਪਿਆਰੀ ਜਿਹੀ ਪੋਸਟ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦਿਆਂ ਨੀਰੂ ਨੇ ਕਿਹਾ, 'ਮੈਂ ਇਹ ਗਾਣਾ ਵੀਡੀਓ ਲਈ ਇਸਤੇਮਾਲ ਕੀਤਾ ਹੈ। ਮੈਨੂੰ ਇਹ ਗੀਤ ਬਹੁਤ ਪਸੰਦ ਹੈ। ਹੈੱਪੀ ਬਰਥਡੇ ਰੁਬੀਨਾ ਬਾਜਵਾ। ਲਵ ਯੂ ਮੇਰੀ ਪਿਆਰੀ ਬੇਬੀ ਗਰਲ। ਤੂੰ ਹਮੇਸ਼ਾ ਮੇਰੀ ਬੱਚੀ ਰਹੇਗੀ।' ਇਸ ਵੀਡੀਓ ਦੇ ਬੈਕਗਰਾਊਂਡ 'ਚ ਸ਼ੈਰੀ ਮਾਨ ਦਾ ਗਾਣਾ 'ਬਰਥਡੇ ਗਿਫਟ' ਸੁਣਿਆ ਜਾ ਸਕਦਾ ਹੈ। ਦੇਖੋ ਇਹ ਵੀਡੀਓ:
View this post on Instagram
ਦੂਜੇ ਪਾਸੇ, ਰੁਬੀਨਾ ਦੇ ਪਤੀ ਗੁਰਬਖਸ਼ ਸਿੰਘ ਚਾਹਲ ਨੇ ਵੀ ਉਸ ਦੇ ਜਨਮਦਿਨ ਮੌਕੇ ਪਿਆਰੀ ਜਿਹੀ ਪੋਸਟ ਸ਼ੇਅਰ ਕਰਕੇ ਪਤਨੀ ਨੂੰ ਵਧਾਈ ਦਿੱਤੀ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਰੁਬੀਨਾ ਬਾਜਵਾ ਨੇ ਵੀ ਪੰਜਾਬੀ ਇੰਡਸਟਰੀ ਵਿੱਚ ਕਿਸਮਤ ਆਜ਼ਮਾਈ ਸੀ, ਪਰ ਉਹ ਆਪਣੀ ਭੈਣ ਰੁਬੀਨਾ ਵਾਂਗ ਸਫਲਤਾ ਹਾਸਲ ਨਹੀਂ ਕਰ ਸਕੀ। ਪਿਛਲੇ ਸਾਲ ਰੁਬੀਨਾ ਦੀ ਫਿਲਮ 'ਤੇਰੀ ਮੇਰੀ ਗੱਲ ਬਣ ਗਈ' ਰਿਲੀਜ਼ ਹੋਈ ਸੀ, ਪਰ ਇਹ ਫਿਲਮ ਬੁਰੀ ਤਰ੍ਹਾਂ ਫਲਾਪ ਹੋਈ ਸੀ। ਇਸ ਦੇ ਨਾਲ ਨਾਲ ਪਿਛਲੇ ਸਾਲ ਹੀ ਯਾਨਿ 2022 'ਚ ਰੁਬੀਨਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫਰੈਂਡ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਕੀਤਾ ਸੀ।
ਇਹ ਵੀ ਪੜ੍ਹੋ: 'ਡਰ' ਫਿਲਮ ਦੇ ਸੈੱਟ 'ਤੇ ਸ਼ਾਹਰੁਖ 'ਤੇ ਕਿਉਂ ਭੜਕੇ ਸੀ ਸੰਨੀ ਦਿਓਲ, ਗੁੱਸੇ 'ਚ ਫਾੜ ਲਈ ਸੀ ਆਪਣੀ ਪੈਂਟ