Sonam Bajwa: ਸੋਨਮ ਬਾਜਵਾ ਨੂੰ ਨਵੀਆਂ ਤਸਵੀਰਾਂ ਸ਼ੇਅਰ ਕਰਨਾ ਪਿਆ ਮਹਿੰਗਾ, ਬੁਰੀ ਤਰ੍ਹਾਂ ਹੋਈ ਟਰੋਲ, ਲੋਕ ਬੋਲੇ- 'ਲੱਗਦਾ ਪੇਟ ਖਰਾਬ ਹੋ ਗਿਆ'
Sonam Bajwa Pics: ਸੋਨਮ ਬਾਜਵਾ ਨੂੰ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਨਾ ਮਹਿੰਗਾ ਪੈ ਰਿਹਾ ਹੈ। ਨਵੀਆਂ ਤਸਵੀਰਾਂ ਕਰਕੇ ਲੋਕ ਰੱਜ ਕੇ ਉਸ ਦਾ ਮਜ਼ਾਕ ਉਡਾ ਰਹੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਨ੍ਹਾਂ ਤਸਵੀਰਾਂ 'ਚ ਕੀ ਖਰਾਬੀ ਹੈ।
Sonam Bajwa Trolled: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਸੋਨਮ ਸੋਸ਼ਲ ਮੀਡੀਆ 'ਤੇ ਵੀ ਛਾਈ ਰਹਿੰਦੀ ਹੈ। ਉਹ ਆਪਣੀਆਂ ਬੇਹੱਦ ਦਿਲਕਸ਼ ਤੇ ਖੂਬਸੂਰਤ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਪਰ ਹਾਲ ਹੀ 'ਚ ਸੋਨਮ ਬਾਜਵਾ ਨੂੰ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਨਾ ਮਹਿੰਗਾ ਪੈ ਰਿਹਾ ਹੈ। ਨਵੀਆਂ ਤਸਵੀਰਾਂ ਕਰਕੇ ਲੋਕ ਰੱਜ ਕੇ ਉਸ ਦਾ ਮਜ਼ਾਕ ਉਡਾ ਰਹੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਨ੍ਹਾਂ ਤਸਵੀਰਾਂ 'ਚ ਕੀ ਖਰਾਬੀ ਹੈ। ਇਨ੍ਹਾਂ ਤਸਵੀਰਾਂ 'ਚ ਜੋ ਚੀਜ਼ ਫੈਨਜ਼ ਨੂੰ ਅਜੀਬ ਲੱਗ ਰਹੀ ਹੈ, ਉਹ ਹੈ ਸੋਨਮ ਦੇ ਬੈਠਣ ਦਾ ਤਰੀਕਾ। ਸੋਨਮ ਦੇ ਬੈਠਣ ਦੇ ਤਰੀਕੇ ਨੂੰ ਲੋਕ 'ਪੌਟੀ ਪੋਜ਼' ਦੱਸ ਰਹੇ ਹਨ। ਇਨ੍ਹਾਂ ਤਸਵੀਰਾਂ 'ਤੇ ਕਮੈਂਟਸ ਦੇਖ ਤੁਹਾਡਾ ਵੀ ਹਾਸਾ ਨਿਕਲ ਜਾਵੇਗਾ, ਪਰ ਪਹਿਲਾਂ ਦੇਖੋ ਇਹ ਤਸਵੀਰਾਂ:
View this post on Instagram
ਫੈਨਜ਼ ਨੇ ਕੀਤੇ ਅਜਿਹੇ ਕਮੈਂਟਸ
ਦੱਸ ਦਈਏ ਕਿ ਲੋਕ ਸੋਨਮ ਦਾ ਰੱਜ ਕੇ ਮਜ਼ਾਕ ਉਡਾ ਰਹੇ ਹਨ। ਇੱਕ ਸ਼ਖਸ ਨੇ ਕਮੈਂਟ ਕੀਤਾ, 'ਮੈਡਮ ਨੂੰ ਪੌਟੀ ਲੱਗੀ ਹੈ।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਮੈਨੂੰ ਚੰਗਾ ਲੱਗਿਆ ਦੇਖ ਕੇ ਸੋਨਮ ਬਾਜਵਾ ਵਰਗੀ ਸੋਹਣੀਆਂ ਕੁੜੀਆਂ ਵੀ ਪੌਟੀ ਜਾਂਦੀਆਂ ਹਨ।' ਇੱਕ ਹੋਰ ਸ਼ਖਸ ਨੇ ਲਿਿਖਿਆ, 'ਗੰਦੀ ਗੱਲ ਖੁੱਲ੍ਹੀ ਥਾਂ 'ਤੇ ਨਹੀਂ ਕਰਦੇ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਲੱਗਦਾ ਇਸ ਦਾ ਪੇਟ ਖਰਾਬ ਹੋ ਗਿਆ ਹੈ।' ਪੜ੍ਹੋ ਇਹ ਕਮੈਂਟ:
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਲਈ ਸਾਲ 2024 ਕਾਫੀ ਵਧੀਆ ਹੋਣ ਵਾਲਾ ਹੈ। ਸੋਨਮ ਇਸ ਸਾਲ ਕਈ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਉਹ ਇੰਨੀਂ ਦਿਨੀਂ ਆਪਣੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ 'ਚ ਉਹ ਐਮੀ ਵਿਰਕ ਨਾਲ ਰੋਮਾਂਸ ਕਰਦੀ ਨਜ਼ਰ ਆਂਉਣ ਵਾਲੀ ਹੈ। ਇਸ ਦੇ ਨਾਲ ਨਾਲ ਉਹ ਨਿੱਕਾ ਜ਼ੈਲਦਾਰ 4, ਰੰਨਾਂ 'ਚ ਧੰਨਾ ਵਰਗੀਆਂ ਫਿਲਮਾਂ 'ਚ ਨਜ਼ਰ ਆਂਉਣ ਵਾਲੀ ਹੈ। ਇਹ ਫਿਲਮਾਂ ਇਸੇ ਸਾਲ ਰਿਲੀਜ਼ ਹੋ ਰਹੀਆਂ ਹਨ।