Tania: ਅਮਰੀਕੀ ਮੈਗਜ਼ੀਨ ‘ਹਾਇ ਲਾਈਫ’ ਦੇ ਕਵਰ ਪੇਜ ‘ਤੇ ਛਾਈ ਤਾਨੀਆ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸ਼ੇਅਰ
Punjabi Actress Tania: ਤਾਨੀਆ ਹਾਲ ਹੀ ‘ਚ ਅਮਰੀਕੀ ਮੈਗਜ਼ੀਨ ‘ਹਾਇ-ਲਾਈਫ’ ਦੇ ਕਵਰ ਪੇਜ ‘ਤੇ ਨਜ਼ਰ ਆਈ ਹੈ। ਕਵਰ ਗਰਲ ਦੇ ਰੂਪ ‘ਚ ਤਾਨੀਆ ਬੇਹੱਦ ਦਿਲਕਸ਼ ਨਜ਼ਰ ਆ ਰਹੀ ਹੈ।
Tania On Hi Life USA Magazine Cover Page: ਪੰਜਾਬੀ ਅਦਾਕਾਰਾ ਤਾਨੀਆ ਇੰਨੀਂ ਦਿਨੀਂ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਅਦਾਕਾਰਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਪੰਜਾਬੀ ਫਿਲਮ ਇੰਡਸਟਰੀ ‘ਚ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ‘ਚ ਉਸ ਦੀ ਫਿਲਮ ‘ਓਏ ਮੱਖਣਾ’ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ‘ਚ ਉਸ ਨੇ ਆਪਣੇ ਚੁਲਬੁਲੇ ਅੰਦਾਜ਼ ਨਾਲ ਸਭ ਦਾ ਮਨ ਮੋਹ ਲਿਆ।
ਹੁਣ ਤਾਨੀਆ ਫਿਰ ਤੋਂ ਸੁਰਖੀਆਂ ‘ਚ ਆ ਗਈ ਹੈ। ਦਰਅਸਲ, ਤਾਨੀਆ ਹਾਲ ਹੀ ‘ਚ ਅਮਰੀਕੀ ਮੈਗਜ਼ੀਨ ‘ਹਾਇ-ਲਾਈਫ’ ਦੇ ਕਵਰ ਪੇਜ ‘ਤੇ ਨਜ਼ਰ ਆਈ ਹੈ। ਕਵਰ ਗਰਲ ਦੇ ਰੂਪ ‘ਚ ਤਾਨੀਆ ਬੇਹੱਦ ਦਿਲਕਸ਼ ਨਜ਼ਰ ਆ ਰਹੀ ਹੈ। ਪੀਲੇ ਗਾਊਨ ‘ਚ ਉਸ ਦਾ ਸਾਦਗੀ ਭਰਿਆ ਅੰਦਾਜ਼ ਸਭ ਦਾ ਦਿਲ ਜਿੱਤ ਰਿਹਾ ਹੈ। ਦੱਸ ਦਈਏ ਕਿ ਤਾਨੀਆ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ‘ਚ ਤਾਨੀਆ ਨੇ ਲਿਖਿਆ, ‘ਹੈਲੋ ਹਾਇ ਲਾਈਫ ਮੈਗਜ਼ੀਨ ਯੂਐਸਏ (ਵੋਲ: 94)…ਤੁਹਾਡੇ ਮੈਗਜ਼ੀਨ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।
View this post on Instagram
ਦੱਸ ਦਈਏ ਕਿ ਇਸ ਮੈਗਜ਼ੀਨ ਲਈ ਫੋਟੋਸ਼ੂਟ ਚੰਡੀਗੜ੍ਹ ‘ਚ ਹੀ ਹੋਇਆ ਸੀ। ਤਾਨੀਆ ਨੇ ਫੋਟੋਸ਼ੂਟ ਦੌਰਾਨ ਪੀਲੇ ਰੰਗ ਦਾ ਗਾਊਨ ਪਹਿਨਿਆ ਹੋਇਆ ਸੀ, ਜਿਸ ਵਿੱਚ ਉਹ ਬੇਹੱਦ ਪਿਆਰੀ ਲੱਗ ਰਹੀ ਸੀ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਵਰਕਫਰੰਟ ਦੀ ਗੱਲ ਕਰੀਏ ਤਾਂ ਇੰਨੀਂ ਦਿਨੀਂ ਤਾਨੀਆ ਦੀ ਕਿਸਮਤ ਦੇ ਤਾਰੇ ਬੁਲੰਦੀ ‘ਤੇ ਹਨ। ਉਸ ਨੂੰ ਹਾਲ ਹੀ ‘ਚ ‘ਕਿਸਮਤ 2’ ਫਿਲਮ ਲਈ ਪੀਟੀਸੀ ਪੰਜਾਬੀ ਐਵਾਰਡ ਵੀ ਮਿਲਿਆ ਹੈ। ਤਾਨੀਆ ਦਾ ਇਹ ਪਹਿਲਾ ਐਵਾਰਡ ਹੈ, ਜਿਸ ਨੂੰ ਹਾਸਲ ਕਰਕੇ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ।
View this post on Instagram
ਇਸ ਦੇ ਨਾਲ ਨਾਲ ਹਾਲ ਹੀ ‘ਚ ਤਾਨੀਆ ਫਿਲਮ ‘ਓਏ ਮੱਖਣਾ’ ‘ਚ ਐਮੀ ਵਿਰਕ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਫਿਲਮ ‘ਗੋਡੇ ਗੋਡੇ ਚਾਅ’ ‘ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ‘ਚ ਸੋਨਮ ਬਾਜਵਾ ਵੀ ਮੁੱਖ ਭੂਮਿਕਾ ਨਿਭਾ ਰਹੀ ਹੈ।