Sonam Bajwa: ਸੋਨਮ ਬਾਜਵਾ ਦੇ ਸ਼ੋਅ ‘ਚ ਅਜਿਹਾ ਕੀ ਹੋਇਆ ਕਿ ਰੋਣ ਲੱਗ ਪਈ ਹਿਮਾਂਸ਼ੀ, ਦੇਖੋ ਇਹ ਵੀਡੀਓ
Sonam Bajwa Dil Diyan Gallan 2: ਸੋਨਮ ਬਾਜਵਾ ਆਪਣੇ ਸ਼ੋਅ ਦੇ ਐਪੀਸੋਡ ਦਾ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ। ਸ਼ੋਅ ‘ਚ ਹਿਮਾਂਸ਼ੀ ਤੇ ਕੁਲਵਿੰਦਰ ਨੇ ਸੋਨਮ ਨਾਲ ਖੂਬ ਮਸਤੀ ਕੀਤੀ

Himanshi Khurana Kulwinder Billa At Dil Diyan Gallan 2: ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਦਾ ਟਾਕ ਸ਼ੋਅ ‘ਦਿਲ ਦੀਆਂ ਗੱਲਾਂ 2’ ਸੁਪਰਹਿੱਟ ਹੈ। ਹਰ ਵੀਕੈਂਡ ਇਸ ਸ਼ੋਅ ਵਿੱਚ ਸਟਾਰਜ਼ ਆਉਂਦੇ ਹਨ ਅਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ। ਇਸ ਵਾਰ ਸੋਨਮ ਦੇ ਸ਼ੋਅ ‘ਚ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਤੇ ਕੁਲਿਵੰਦਰ ਬਿੱਲਾ ਮਹਿਮਾਨ ਬਣ ਕੇ ਨਜ਼ਰ ਆਉਣਗੇ।
ਸੋਨਮ ਬਾਜਵਾ ਆਪਣੇ ਸ਼ੋਅ ਦੇ ਐਪੀਸੋਡ ਦਾ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ। ਸ਼ੋਅ ‘ਚ ਹਿਮਾਂਸ਼ੀ ਤੇ ਕੁਲਵਿੰਦਰ ਨੇ ਸੋਨਮ ਨਾਲ ਖੂਬ ਮਸਤੀ ਕੀਤੀ। ਇਸ ਦੇ ਨਾਲ ਹੀ ਮਾਹੌਲ ਥੋੜਾ ਗਮਗੀਨ ਵੀ ਹੋਇਆ, ਜਦੋਂ ਦੋਵੇਂ ਕਲਾਕਾਰਾਂ ਨੇ ਅਤੀਤ ‘ਚ ਆਪਣੇ ਨਾਲ ਹੋਈਆਂ ਬੁਰੀਆਂ ਘਟਨਾਵਾਂ ਨੂੰ ਯਾਦ ਕੀਤਾ। ਹਿਮਾਂਸ਼ੀ ਆਪਣੇ ਅਤੀਤ ਦੀ ਗੱਲ ਕਰਦਿਆਂ ਕਾਫੀ ਭਾਵੁਕ ਹੋ ਗਈ। ਇਹੀ ਨਹੀਂ ਉਸ ਦੀਆਂ ਅੱਖਾਂ ‘ਚ ਹੰਝੂ ਵੀ ਆ ਗਏ। ਇਸ ਦੇ ਨਾਲ ਨਾਲ ਕੁਲਵਿੰਦਰ ਬਿੱਲਾ ਨੇ ਆਪਣੇ ਉਨ੍ਹਾਂ ਪਲਾਂ ਨੂੰ ਸਾਂਝਾ ਕੀਤਾ, ਜਦੋਂ ਉਸ ਦੀ ਮਾਸੀ ਦਾ ਬੇਟਾ, ਜੋ ਗਾਇਕ ਦੇ ਕਾਫੀ ਕਰੀਬ, ਨੇ ਖੁਦਕੁਸ਼ੀ ਕਰ ਲਈ ਸੀ।



ਸੋਨਮ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਹਿਮਾਂਸ਼ੀ ਖੁਰਾਣਾ ਤੇ ਕੁਲਵਿੰਦਰ ਬਿੱਲਾ ਦੇ ਦਿਲ ਦੀਆਂ ਡੂੰਘੀਆਂ ਗੱਲਾਂ ਸੁਣ ਕੇ ਭਰਨਗੀਆਂ ਅੱਖਾਂ ਤੇ ਦਿਲ ਭਰੇਗਾ ਉਨ੍ਹਾਂ ਦੀ ਹੌਂਦ ‘ਚ ਹਾਮੀ। ਦੇਖੋ ਦਿਲ ਦੀਆਂ ਗੱਲਾਂ 2 ਸ਼ਨੀਵਰਾਰ ਸ਼ਾਮੀ 7 ਵਜੇ।”
View this post on Instagram
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਨੇ ਹਾਲ ਹੀ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਨਾਲ ਸੋਨਮ ਇੰਨੀਂ ਦਿਨੀਂ ਆਪਣੇ ਸ਼ੋਅ ‘ਦਿਲ ਦੀਆਂ ਗੱਲਾਂ’ ‘ਚ ਬਿਜ਼ੀ ਹੈ। ਇਸ ਸ਼ੋਅ ਰਾਹੀਂ ਸੋਨਮ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਸ਼ੋਅ ‘ਚ ਹਰ ਵੀਕੈਂਡ ਨਵੇਂ ਮਹਿਮਾਨ ਆਉਂਦੇ ਹਨ ਅਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ।






















