(Source: ECI/ABP News)
Himanshi Khurana: ਹਿਮਾਂਸ਼ੀ ਖੁਰਾਣਾ ਨਵੀਆਂ ਤਸਵੀਰਾਂ 'ਚ ਚੂੜਾ ਪਹਿਨੇ ਆਈ ਨਜ਼ਰ, ਫੈਨਜ਼ ਨੇ ਪੁੱਛਿਆ- ਵਿਆਹ ਕਰਾ ਲਿਆ
Himanshi Khurana Pics: ਹਿਮਾਂਸ਼ੀ ਖੁਰਾਣਾ ਨੇ ਆਪਣੇ ਹੱਥਾਂ ‘ਚ ਪੂਜਾ ਵਾਲੀ ਟੋਕਰੀ ਫੜੀ ਹੋਈ ਹੈ ਅਤੇ ਅਦਾਕਾਰਾ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
![Himanshi Khurana: ਹਿਮਾਂਸ਼ੀ ਖੁਰਾਣਾ ਨਵੀਆਂ ਤਸਵੀਰਾਂ 'ਚ ਚੂੜਾ ਪਹਿਨੇ ਆਈ ਨਜ਼ਰ, ਫੈਨਜ਼ ਨੇ ਪੁੱਛਿਆ- ਵਿਆਹ ਕਰਾ ਲਿਆ punjabi model himanshi khurana seen wearing chooda in latest pics fans ask you got married Himanshi Khurana: ਹਿਮਾਂਸ਼ੀ ਖੁਰਾਣਾ ਨਵੀਆਂ ਤਸਵੀਰਾਂ 'ਚ ਚੂੜਾ ਪਹਿਨੇ ਆਈ ਨਜ਼ਰ, ਫੈਨਜ਼ ਨੇ ਪੁੱਛਿਆ- ਵਿਆਹ ਕਰਾ ਲਿਆ](https://feeds.abplive.com/onecms/images/uploaded-images/2023/01/20/58d2fc71e1238649e75261ac3b2fd42d1674214875614469_original.jpg?impolicy=abp_cdn&imwidth=1200&height=675)
Himanshi Khurana New Pics: ਹਿਮਾਂਸ਼ੀ ਖੁਰਾਣਾ (Himanshi Khurana) ਮਾਤਾ ਜਵਾਲਾ ਜੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੀ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਮੱਥੇ ‘ਤੇ ਤਿਲਕ ਲਗਾਇਆ ਹੋਇਆ ਹੈ ਅਤੇ ਉਸ ਨੇ ਹੱਥਾਂ ‘ਚ ਲਾਲ ਚੂੜਾ ਪਾਇਆ ਹੋਇਆ ਹੈ ਅਤੇ ਉਹ ਆਪਣੇ ਚੂੜੇ ਨੂੰ ਇਨ੍ਹਾਂ ਤਸਵੀਰਾਂ ‘ਚ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਸ਼ਿੰਦਾ ਗਰੇਵਾਲ ਨੇ ਗਿੱਪੀ ਤੇ ਰਵਨੀਤ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਮੰਮੀ-ਡੈਡੀ ਨਾਲ ਕੀਤੀ ਖੂਬ ਮਸਤੀ
ਹਿਮਾਂਸ਼ੀ ਖੁਰਾਣਾ ਨੇ ਆਪਣੇ ਹੱਥਾਂ ‘ਚ ਪੂਜਾ ਵਾਲੀ ਟੋਕਰੀ ਫੜੀ ਹੋਈ ਹੈ ਅਤੇ ਅਦਾਕਾਰਾ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਤਸਵੀਰ ‘ਚ ਹਿਮਾਂਸ਼ੀ ਹੱਥਾਂ ‘ਚ ਪੂਜਾ ਵਾਲੀ ਟੋਕਰੀ ਫੜੇ ਹੋਈ ਦਿਖਾਈ ਦੇ ਰਹੀ ਹੈ ।
View this post on Instagram
ਜਦੋਂਕਿ ਇੱਕ ਹੋਰ ਦੂਜੀ ਤਸਵੀਰ ‘ਚ ਉਹ ਉੱਥੇ ਗੁਲਾਬ ਜਾਮੁਨ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ‘ਚ ਉਹ ਹੱਥਾਂ ‘ਚ ਚੂੜੇ ਨੂੰ ਫਲਾਂਟ ਕਰਦੀ ਹੋਈ ਦਿਖਾਈ ਦੇ ਰਹੀ ਹੈ ।
ਹਿਮਾਂਸ਼ੀ ਖੁਰਾਣਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਚੂੜੇ ਵਾਲੀ ਤਸਵੀਰ ਵੇਖ ਕੇ ਇੱਕ ਵਾਰ ਤਾਂ ਪ੍ਰਸ਼ੰਸਕਾਂ ਨੂੰ ਲੱਗਿਆ ਕਿ ਹਿਮਾਂਸ਼ੀ ਨੇ ਵਿਆਹ ਕਰਵਾ ਲਿਆ ਹੈ । ਕਈਆਂ ਨੇ ਕਿਹਾ ਕਿ ਹੁਣ ਤੁਸੀਂ ਅਸਲ ‘ਚ ਵੀ ਚੂੜਾ ਪਾ ਲਓ ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਬਚਪਨ ਦੀ ਤਸਵੀਰਾਂ ਵਾਇਰਲ, ਪਿਓ-ਪੁੱਤ ਦੀ ਜੋੜੀ ਨੇ ਫੈਨਜ਼ ਨੂੰ ਕੀਤਾ ਇਮੋਸ਼ਨਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)