Ammy Virk: ਪੰਜਾਬੀ ਸਿੰਗਰ ਐਮੀ ਵਿਰਕ ਬਾਲੀਵੁੱਡ ਫਿਲਮ 'ਚ ਆਵੇਗਾ ਨਜ਼ਰ, ਅਕਸ਼ੈ ਕੁਮਾਰ ਨਾਲ ਸਕ੍ਰੀਨ ਕਰੇਗਾ ਸ਼ੇਅਰ, ਜਾਣੋ ਰਿਲੀਜ਼ ਡੇਟ
Akshay Kumar: ਐਮੀ ਵਿਰਕ ਨੇ ਇਸ ਬਾਰੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ। ਐਮੀ ਨੇ ਇੱਕ ਗਰੁੱਪ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ, ਜਿਸ ਵਿੱਚ ਫਿਲਮ ਦੀ ਸਟਾਰ ਕਾਸਟ ਨਜ਼ਰ ਆ ਰਹੀ ਹੈ।
![Ammy Virk: ਪੰਜਾਬੀ ਸਿੰਗਰ ਐਮੀ ਵਿਰਕ ਬਾਲੀਵੁੱਡ ਫਿਲਮ 'ਚ ਆਵੇਗਾ ਨਜ਼ਰ, ਅਕਸ਼ੈ ਕੁਮਾਰ ਨਾਲ ਸਕ੍ਰੀਨ ਕਰੇਗਾ ਸ਼ੇਅਰ, ਜਾਣੋ ਰਿਲੀਜ਼ ਡੇਟ punjabi singer actor ammy virk annonces new bollywood movie khel khel mein to share screen with akshay kumar tapsee pannu check release date here Ammy Virk: ਪੰਜਾਬੀ ਸਿੰਗਰ ਐਮੀ ਵਿਰਕ ਬਾਲੀਵੁੱਡ ਫਿਲਮ 'ਚ ਆਵੇਗਾ ਨਜ਼ਰ, ਅਕਸ਼ੈ ਕੁਮਾਰ ਨਾਲ ਸਕ੍ਰੀਨ ਕਰੇਗਾ ਸ਼ੇਅਰ, ਜਾਣੋ ਰਿਲੀਜ਼ ਡੇਟ](https://feeds.abplive.com/onecms/images/uploaded-images/2024/04/28/1dff407a39bcb8b98f6eade450da50161714298268481469_original.png?impolicy=abp_cdn&imwidth=1200&height=675)
Ammy Virk New Bollywood Film: ਪੰਜਾਬੀ ਸਿੰਗਰ ਤੇ ਐਕਟਰ ਇੱਕ ਵਾਰ ਸੁਰਖੀਆਂ 'ਚ ਹੈ। ਐਮੀ ਨੇ ਆਪਣੀ ਨਵੀਂ ਬਾਲੀਵੁੱਡ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਨਾਮ ਹੈ 'ਖੇਲ ਖੇਲ ਮੇਂ'। ਇਸ ਫਿਲਮ 'ਚ ਐਮੀ ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੈ ਨਾਲ ਸਕ੍ਰੀਨ ਸ਼ੇਅਰ ਕਰੇਗਾ। ਇਸ ਦੇ ਨਾਲ ਨਾਲ ਫਿਲਮ 'ਚ ਤਾਪਸੀ ਪਨੂੰ ਵੀ ਮੁੱਖ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਇਹੀ ਨਹੀਂ ਐਕਟਰ ਨੇ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕੀਤਾ ਹੈ।
ਐਮੀ ਵਿਰਕ ਨੇ ਇਸ ਬਾਰੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ। ਐਮੀ ਨੇ ਇੱਕ ਗਰੁੱਪ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ, ਜਿਸ ਵਿੱਚ ਫਿਲਮ ਦੀ ਸਟਾਰ ਕਾਸਟ ਨਜ਼ਰ ਆ ਰਹੀ ਹੈ। ਤਸਵੀਰ 'ਚ ਐਮੀ ਦੇ ਨਾਲ ਤਾਪਸੀ ਪਨੂੰ, ਅਕਸ਼ੈ ਕੁਮਾਰ, ਫਰਦੀਨ ਖਾਨ, ਵਾਣੀ ਕਪੂਰ ਤੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਐਮੀ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਹੱਸ ਹੱਸ ਪੈਣਗੀਆਂ ਢਿੱਡੀ ਪੀੜਾਂ, ਆ ਰਹੀ ਹੈ ਸਾਡੀ ਨਵੀਂ ਫਿਲਮ ਖੇਲ ਖੇਲ ਮੇਂ, ਜੋ ਕਿ ਕਾਮੇਡੀ ਤੇ ਡਰਾਮੇ ਦਾ ਫੁੱਲ ਡੋਜ਼ ਹੈ। ਕੈਲੰਡਰ 'ਤੇ 6 ਸਤੰਬਰ 2024 ਦੀ ਤਰੀਕ ਮਾਰਕ ਕਰ ਲਓ।' ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਅਕਸ਼ੈ ਕੁਮਾਰ ਦੀਆਂ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਫਿਲਮਾਂ ਫਲੌਪ ਹੋਈਆਂ ਹਨ, ਜਿਸ ਕਰਕੇ ਉਨ੍ਹਾਂ ਉੱਪਰ ਫਲੌਪ ਐਕਟਰ ਦਾ ਠੱਪਾ ਲੱਗ ਚੁੱਕਿਆ ਹੈ। ਹੁਣ ਦੇਖਣਾ ਇਹ ਹੈ ਕਿ ਕੀ ਐਮੀ ਵਿਰਕ ਨੂੰ ਫਿਲਮ 'ਚ ਲੈਣ ਨਾਲ ਇਸ ਨੂੰ ਪੰਜਾਬੀ ਦਰਸ਼ਕ ਪਿਆਰ ਦੇਣਗੇ? ਕੀ ਅਕਸ਼ੈ ਕੁਮਾਰ ਦੇ ਮੱਥੇ ਤੋਂ ਫਲੌਪ ਐਕਟਰ ਦੀ ਮੋਹਰ ਹਟੇਗੀ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)