Ammy Virk: ਐਮੀ ਵਿਰਕ ਨੇ ਨਵੀਂ ਐਲਬਮ 'ਲੇਅਰਜ਼' ਦਾ ਕੀਤਾ ਐਲਾਨ, ਇਸ ਗੱਲੋਂ ਫੈਨਜ਼ ਤੋਂ ਮੰਗੀ ਮੁਆਫੀ
Ammy Virk New Album: ਐਮੀ ਵਿਰਕ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਨਵੀਂ ਐਲਬਮ 'ਲੇਅਰਜ਼' ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।
Ammy Virk Announces His New Album: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਅਕਸਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਐਮੀ ਵਿਰਕ ਦੀ ਫਿਲਮ 'ਓਏ ਮੱਖਣਾ' ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਨਾਲ ਨਾਲ ਫਿਲਮ ਦੇ ਗੀਤ 'ਚੰਨ ਸਿਤਾਰੇ' ਨੇ ਕਈ ਰਿਕਾਰਡ ਬਣਾਏ ਅਤੇ ਇਹ ਗਾਣਾ ਸਾਲ ਦੇ ਸਭ ਤੋਂ ਸੁਪਰਹਿੱਟ ਗਾਣਿਆਂ ਵਿੱਚੋਂ ਇੱਕ ਹੈ।
ਹੁਣ ਐਮੀ ਵਿਰਕ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਨਵੀਂ ਐਲਬਮ 'ਲੇਅਰਜ਼' ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।
View this post on Instagram
ਇੱਕ ਲੰਬੀ ਚੌੜੀ ਪੋਸਟ ਵਿੱਚ ਐਮੀ ਨੇ ਦੱਸਿਆ ਕਿ '9 ਸਾਲ ਬਾਅਦ ਮੇਰੀ ਨਵੀਂ ਐਲਬਮ ਆ ਰਹੀ ਹੈ। ਫਿਲਮਾਂ ਵਿੱਚ ਬਿਜ਼ੀ ਹੋਣ ਕਰਕੇ ਮਿਊਜ਼ਿਕ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ, ਓਹਦੇ ਲਈ ਮੁਆਫੀ। ਪਰ ਮੈਂ ਵਾਅਦਾ ਕਰਦਾ ਹਾਂ ਕਿ ਇਸ ਸਾਲ ਤੁਹਾਡੀਆਂ ਦੁਆਵਾਂ ਸਦਕਾ ਆਪਾਂ ਬਹੁਤ ਸੋਹਣੇ ਗਾਣੇ ਬਣਾਵਾਂਗੇ। 'ਲੇਅਰਜ਼' ਐਲਬਮ ਸੱਚੀ ਬਹੁਤ ਸੋਹਣੀ ਆ। ਮੈਂ ਐਵੇਂ ਗੱਲਾਂ ਜਿਹੀਆਂ ਨਹੀਂ ਬਣਾਉਣੀਆਂ ਵੀ ਬਹੁਤ ਮੇਹਨਤ ਲੱਗੀ ਆ ਐਲਬਮ ਤੇ ਯੇ ਵੋ...ਅਸੀਂ ਆਲਮੋਸਟ ਹਫਤਾ ਕੁ ਲਾਇਆ ਐਲਬਮ ਬਣਾਉਣ ਨੂੰ। ਅਸੀਂ ਹੋਟਲ ਦੇ ਕਮਰੇ 'ਚ ਹੀ ਸਟੂਡੀਓ ਬਣਾ ਲਿਆ ਸੀ। ਦਿਨ ਦੇ ਸਮੇਂ ਮੈਂ ਮੂਵੀ ਦੇ ਸ਼ੂਟ 'ਤੇ ਹੁੰਦਾ ਸੀ ਤੇ ਰਾਤ ਦੇ ਸਮੇਂ 1-2 ਗਾਣੇ ਰਿਕਾਰਡ ਕਰਦਾ ਸੀ। ਹਾਂ, ਗਿੱਲ ਰੌਣੀ ਤੇ ਜੈਮੀਤ ਹੁਰਾਂ ਨੇ ਬਹੁਤ ਮੇਹਨਤ ਕਰਾਈ ਆ ਵੀਰਾਂ ਨੇ। ਇਨ੍ਹਾਂ ਤਿੰਨਾਂ ਵੀਰਾਂ ਨੇ ਬਹੁਤ ਤਰੱਕੀ ਕਰਨੀ ਆ। ਵਾਹਿਗੁਰੂ ਭਾਗ ਲਾਉਣ। ਸੱਜਣੋ 3 ਫਰਵਰੀ ਨੂੰ ਆਪਾਂ ਐਲਬਮ ਰਿਲੀਜ਼ ਕਰਨੀ ਆ।'
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦੀ ਨਵੀਂ ਐਲਬਮ ਕਰੀਬ 9 ਸਾਲਾਂ ਬਾਅਦ ਆ ਰਹੀ ਹੈ। ਇਸ ਨੂੰ ਲੈਕੇ ਫੈਨਜ਼ ਕਾਫੀ ਐਕਸਾਇਟਡ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਐਮੀ ਦੀਆਂ 4 ਫਿਲਮਾਂ 'ਸੌਂਕਣ ਸੌਕਣੇ', 'ਆਜਾ ਮੈਕਸੀਕੋ ਚੱਲੀਏ', 'ਸ਼ੇਰ ਬੱਗਾ' ਤੇ 'ਓਏ ਮੱਖਣਾ' ਰਿਲੀਜ਼ ਹੋਈਆਂ।