![ABP Premium](https://cdn.abplive.com/imagebank/Premium-ad-Icon.png)
Diljit Dosanjh: ਦਿਲਜੀਤ ਦੋਸਾਂਝ ਦੇ ਹੱਥ ਲੱਗੀ ਇੱਕ ਹੋਰ ਬਾਲੀਵੁੱਡ ਫਿਲਮ, ਤੱਬੂ ਤੇ ਕ੍ਰਿਤੀ ਸੇਨਨ ਨਾਲ ਕਰਨਗੇ ਸਕ੍ਰੀਨ ਸ਼ੇਅਰ
Diljit Dosanjh New Film: ਦਿਲਜੀਤ ਦੀ ਇਕ ਹੋਰ ਬਾਲੀਵੁੱਡ ਫ਼ਿਲਮ ਦੀ ਜਾਣਕਾਰੀ ਸਾਹਮਣੇ ਆਈ। ਦਿਲਜੀਤ ਦੀ ਇਸ ਬਾਲੀਵੁੱਡ ਫ਼ਿਲਮ ਦਾ ਨਾਂ ‘ਦਿ ਕਰਿਊ’ ਹੈ। ਫ਼ਿਲਮ ’ਚ ਦਿਲਜੀਤ ਦੋਸਾਂਝ ਤੱਬੂ, ਕਰੀਨਾ ਕਪੂਰ ਤੇ ਕ੍ਰਿਤੀ ਸੈਨਨ ਨਾਲ ਕੰਮ ਕਰ ਰਹੇ ਹਨ
![Diljit Dosanjh: ਦਿਲਜੀਤ ਦੋਸਾਂਝ ਦੇ ਹੱਥ ਲੱਗੀ ਇੱਕ ਹੋਰ ਬਾਲੀਵੁੱਡ ਫਿਲਮ, ਤੱਬੂ ਤੇ ਕ੍ਰਿਤੀ ਸੇਨਨ ਨਾਲ ਕਰਨਗੇ ਸਕ੍ਰੀਨ ਸ਼ੇਅਰ punjabi singer actor diljit dosanjh bags another bollywood movie will be sharing screen with tabu and kriti sanon Diljit Dosanjh: ਦਿਲਜੀਤ ਦੋਸਾਂਝ ਦੇ ਹੱਥ ਲੱਗੀ ਇੱਕ ਹੋਰ ਬਾਲੀਵੁੱਡ ਫਿਲਮ, ਤੱਬੂ ਤੇ ਕ੍ਰਿਤੀ ਸੇਨਨ ਨਾਲ ਕਰਨਗੇ ਸਕ੍ਰੀਨ ਸ਼ੇਅਰ](https://feeds.abplive.com/onecms/images/uploaded-images/2023/01/31/1381ad0e06d0c929e7be59d563c8783e1675167477364469_original.jpg?impolicy=abp_cdn&imwidth=1200&height=675)
Diljit Dosanjh New Bollywood Movie: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦਾ ਨਾਂ ਇੰਨੀਂ ਦਿਨੀਂ ਸੁਰਖੀਆਂ 'ਚ ਛਾਇਆ ਹੋਇਆ ਹੈ। ਦਿਲਜੀਤ ਦੋਸਾਂਝ ਨੇ ਪਿਛਲੇ ਸਾਲ ‘ਜੋਗੀ’ ਤੇ ‘ਬਾਬੇ ਭੰਗੜਾ ਪਾਉਂਦੇ’ ਵਰਗੀਆਂ ਫ਼ਿਲਮਾਂ ’ਚ ਕੰਮ ਕੀਤਾ ਹੈ। ਹਾਲ ਹੀ ’ਚ ਉਹ ਗਾਇਕ ਚਮਕੀਲਾ ਦੀ ਬਾਇਓਪਿਕ ’ਤੇ ਕੰਮ ਕਰ ਰਹੇ ਹਨ, ਜਿਸ ਨੂੰ ਇਮਤਿਆਜ਼ ਅਲੀ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਕਈ ਘੰਟੇ ਫੋਨ 'ਤੇ ਕਰਦੀਆਂ ਹਨ ਚੁਗਲੀਆਂ, ਸਰਗੁਣ ਨੇ ਖੁਦ ਕੀਤਾ ਖੁਲਾਸਾ
ਹੁਣ ਦਿਲਜੀਤ ਦੀ ਇਕ ਹੋਰ ਬਾਲੀਵੁੱਡ ਫ਼ਿਲਮ ਦੀ ਜਾਣਕਾਰੀ ਸਾਹਮਣੇ ਆਈ ਹੈ। ਦਿਲਜੀਤ ਦੀ ਇਸ ਬਾਲੀਵੁੱਡ ਫ਼ਿਲਮ ਦਾ ਨਾਂ ‘ਦਿ ਕਰਿਊ’ ਹੈ। ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਤੱਬੂ, ਕਰੀਨਾ ਕਪੂਰ ਖ਼ਾਨ ਤੇ ਕ੍ਰਿਤੀ ਸੈਨਨ ਨਾਲ ਕੰਮ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਏਅਰਲਾਈਨ ਇੰਡਸਟਰੀ ’ਤੇ ਆਧਾਰਿਤ ਹੈ, ਜਿਸ ਦੀ ਸ਼ੂਟਿੰਗ ਮਾਰਚ ਮਹੀਨੇ ਦੇ ਅਖੀਰ ’ਚ ਸ਼ੁਰੂ ਹੋਵੇਗੀ।
‘THE CREW’: DILJIT DOSANJH JOINS TABU - KAREENA - KRITI SANON… #DiljitDosanjh is the latest addition to the cast of #TheCrew, starring #Tabu, #KareenaKapoorKhan and #KritiSanon… Set against the backdrop of airline industry… Starts March-end 2023. pic.twitter.com/1DUSxVdHLi
— taran adarsh (@taran_adarsh) January 31, 2023
ਦੱਸ ਦੇਈਏ ਕਿ ‘ਦਿ ਕਰਿਊ’ ਫ਼ਿਲਮ ਨੂੰ ਏਕਤਾ ਕਪੂਰ ਤੇ ਰਿਆ ਕਪੂਰ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਆਖਰੀ ਵਾਰ ਫ਼ਿਲਮ ‘ਵੀਰੇ ਦੀ ਵੈਡਿੰਗ’ ਨੂੰ ਪ੍ਰੋਡਿਊਸ ਕੀਤਾ ਸੀ। ‘ਦਿ ਕਰਿਊ’ ਨੂੰ ਰਾਜੇਸ਼ ਕ੍ਰਿਸ਼ਨਾ ਡਾਇਰੈਕਟ ਕਰਨਗੇ।
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹਨ। ਦਿਲਜੀਤ ਪਿਛਲੇ ਤਕਰੀਬਨ ਡੇਢ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਤੇ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਦਿਲਜੀਤ ਉਹ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਹਨ। ਦਿਲਜੀਤ ਨੂੰ ਇਕੱਲੇ ਇੰਸਟਾਗ੍ਰਾਮ ;ਤੇ ਡੇਢ ਕਰੋੜ ਲੋਕ ਫਾਲੋ ਕਰਦੇ ਹਨ। ਦਿਲਜੀਤ ਤੋਂ ਬਾਅਦ ਸ਼ਹਿਨਾਜ਼ ਗਿੱਲ, ਗੁਰੂ ਰੰਧਾਵਾ ਤੇ ਸਿੱਧੂ ਮੂਸੇਵਾਲਾ ਹੀ ਉਹ ਆਰਟਿਸਟ ਹਨ, ਜਿਨ੍ਹਾਂ ਦੀ ਕਰੋੜਾਂ 'ਚ ਫੈਨ ਫਾਲੋਇੰਗ ਹੈ।
ਇਹ ਵੀ ਪੜ੍ਹੋ: ਗੁਰਦਾਸ ਮਾਨ ਨੇ ਪੁਰਾਣੇ ਦਿਨਾਂ ਦੀ ਤਸਵੀਰ ਕੀਤੀ ਸ਼ੇਅਰ, ਫੈਨਜ਼ ਨੇ ਖੂਬ ਕੀਤੀ ਪਿਆਰ ਦੀ ਵਰਖਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)