(Source: ECI/ABP News/ABP Majha)
Ravinder Grewal: ਪੰਜਾਬੀ ਗਾਇਕ ਰਵਿੰਦਰ ਗਰੇਵਾਲ ਜਿੰਮ ‘ਚ ਵਰਕਆਊਟ ਕਰਦੇ ਆਏ ਨਜ਼ਰ, ਸ਼ੇਅਰ ਕੀਤਾ ਵੀਡੀਓ
Ravinder Grewal Video: ਰਵਿੰਦਰ ਗਰੇਵਾਲ ਨੇ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਗਾਇਕ ਜਿੰਮ ‘ਚ ਵਰਕਆਊਟ ਕਰਦਾ ਨਜ਼ਰ ਆ ਰਿਹਾ ਹੈ। ਗਰੇਵਾਲ ਨੂੰ ਜਿੰਮ ‘ਚ ਜੀਤੋੜ ਮੇਹਨਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ
Punjabi Singer Ravinder Grewal Video: ਪੰਜਾਬੀ ਗਾਇਕ ਰਵਿੰਦਰ ਗਰੇਵਾਲ ਇੰਡਸਟਰੀ ਦੇ ਟੌਪ ਗਾਇਕਾਂ ‘ਚੋਂ ਇੱਕ ਰਹੇ ਹਨ। ਉਨ੍ਹਾਂ ਦਾ ਗਾਇਕੀ ਦਾ ਕਰੀਅਰ ਕਾਫ਼ੀ ਵਧੀਆ ਰਿਹਾ ਹੈ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ ‘ਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਹਾਲ ਹੀ ਰਵਿੰਦਰ ਗਰੇਵਾਲ ਆਪਣੀ ਫ਼ਿਲਮ ‘ਵਿੱਚ ਬੋਲੂੂੰਗਾ ਤੇਰੇ’ ਕਰਕੇ ਸੁਰਖੀਆਂ ‘ਚ ਰਹੇ ਸੀ। ਇਹ ਫ਼ਿਲਮ ਇੱਕ ਹਾਰਰ ਕਾਮੇਡੀ (ਡਰਾਉਣੀ ਕਾਮੇਡੀ) ਸੀ, ਜੋ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ‘ਚ ਕਾਮਯਾਬ ਨਹੀਂ ਹੋ ਸਕੀ।
ਹੁਣ ਰਵਿੰਦਰ ਗਰੇਵਾਲ ਨੇ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਗਾਇਕ ਜਿੰਮ ‘ਚ ਵਰਕਆਊਟ ਕਰਦਾ ਨਜ਼ਰ ਆ ਰਿਹਾ ਹੈ। ਗਰੇਵਾਲ ਨੂੰ ਜਿੰਮ ‘ਚ ਜੀਤੋੜ ਮੇਹਨਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਗਰੇਵਾਲ ਦੇ ਇਸ ਵੀਡੀਓ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ ਨੂੰ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਰਵਿੰਦਰ ਗਰੇਵਾਲ ਦੀ ਹਾਲ ਹੀ ‘ਚ ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਰਿਲੀਜ਼ ਹੋਈ ਸੀ। ਇਹ ਫ਼ਿਲਮ ਅਕਤੂਬਰ ‘ਚ ਰਿਲੀਜ਼ ਹੋਈ ਸੀ। ਫ਼ਿਲਮ ਨੂੰ ਦਰਸ਼ਕਾਂ ਦਾ ਹੁੰਗਾਰਾ ਨਹੀਂ ਮਿਲ ਸਕਿਆ, ਪਰ ਫ਼ਿਲਮ ਦੀ ਆਈਐਮਡੀਬੀ ‘ਤੇ ਕਾਫ਼ੀ ਵਧੀਆ ਰੇਟਿੰਗ ਹੈ। ਦਸ ਦਈਏ ਕਿ 43 ਸਾਲਾ ਗਰੇਵਾਲ ਦਾ ਜਨਮ 28 ਮਾਰਚ 1979 ਨੂੰ ਲੁਧਿਆਣਾ ‘ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਕਈ ਹਿੱਟ ਗੀਤ ਇੰਡਸਟਰੀ ਦੀ ਝੌਲੀ ‘ਚ ਪਾਏ ਹਨ। ਇਸ ਦੇ ਨਾਲ ਨਾਲ ਗਰੇਵਾਲ ਇੱਕ ਬੇਹਤਰੀਨ ਐਕਟਰ ਵੀ ਹਨ। ਉਹ ਹੁਣ ਤੱਕ ਵਿੱਚ ਬੋਲੂੰਗਾ ਤੇਰੇ, ਜੱਜ ਸਿੰਘ ਐਲਐਲਬੀ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ।