Ammy Virk: ਐਮੀ ਵਿਰਕ ਦੇ ਇਸ ਵੀਡੀਓ ਨੇ ਜਿੱਤਿਆ ਦਿਲ, ਜਾਣੋ ਫੈਨਜ਼ ਨੇ ਕਿਉਂ ਕਿਹਾ 'ਸਭ ਤੋਂ ਡਾਊਨ ਟੂ ਅਰਥ ਕਲਾਕਾਰ'
Ammy Virk Video: ਐਮੀ ਵਿਰਕ ਹੁਣ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਲਾਈਮਾਈਟ 'ਚ ਆ ਗਿਆ ਹੈ। ਦਰਅਸਲ, ਇਸ ਵੀਡੀਓ ਨੂੰ ਖੁਦ ਐਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
Ammy Virk Video: ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ। ਇਸ ਦੇ ਨਾਲ ਨਾਲ ਐਮੀ ਇੱਕ ਉਮਦਾ ਕਲਾਕਾਰ ਵੀ ਹੈ। ਹਾਲ ਹੀ 'ਚ ਐਮੀ ਵਿਰਕ ਨੇ ਆਪਣੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਐਮੀ ਵਿਰਕ ਹੁਣ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਲਾਈਮਾਈਟ 'ਚ ਆ ਗਿਆ ਹੈ। ਦਰਅਸਲ, ਇਸ ਵੀਡੀਓ ਨੂੰ ਖੁਦ ਐਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸੜਕ 'ਤੇ ਖਾਣ ਪੀਣ ਦਾ ਸਮਾਨ ਵੇਚਣ ਵਾਲਾ ਇੱਕ ਬੱਚਾ ਐਮੀ ਨੂੰ ਕੁੱਝ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ 'ਤੇ ਐਮੀ ਨੇ ਉਸ ਬੱਚੇ ਨੂੰ ਜੋ ਪਿਆਰ ਤੇ ਮਾਣ ਦਿੱਤਾ, ਉਸ ਨੇ ਸਭ ਦਾ ਦਿਲ ਜਿੱਤ ਲਿਆ ਹੈ। ਐਮੀ ਨੇ ਉਸ ਤੋਂ ਸਮਾਨ ਨਹੀਂ ਖਰੀਦਿਆ, ਪਰ ਉਸ ਨੂੰ ਪੈਸੇ ਦੇ ਦਿੱਤੇ। ਐਮੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਬਣਿਆ ਹੋਇਆ ਹੈ। ਫੈਨਜ਼ ਵੀਡੀਓ 'ਤੇ ਕਮੈਂਟ ਕਰਕੇ ਗਾਇਕ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਫੈਨਜ਼ ਨੇ ਕੀਤੇ ਇਹ ਕਮੈਂਟਸ
ਐਮੀ ਵਿਰਕ ਦੇ ਇਸ ਵੀਡੀਓ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਇੱਕ ਯੂਜ਼ਰ ਨੇ ਐਮੀ ਦੀ ਪੋਸਟ 'ਤੇ ਕਮੈਂਟ ਕੀਤਾ, 'ਡਾਊਨ ਟੂ ਅਰਥ', ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਜਿਊਂਦੇ ਵੱਸਦੇ ਰਹੋ।' ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਇਸ ਸਾਲ ਐਮੀ ਵਿਰਕ ਆਪਣੀਆਂ ਫਿਲਮਾਂ ਕਰਕੇ ਕਾਫੀ ਚਰਚਾ 'ਚ ਰਿਹਾ ਸੀ। ਐਮੀ ਦੀਆਂ ਇਸ ਸਾਲ ਤਿੰਨ ਫਿਲਮਾਂ 'ਅੰਨ੍ਹੀ ਦਿਆ ਮਜ਼ਾਕ ਏ', 'ਮੌੜ' ਰਿਲੀਜ਼ ਹੋਈਆਂ ਹਨ, ਜਦਕਿ ਉਸ ਦੀ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: ਐਸ਼ਵਰਿਆ ਰਾਏ ਦੀ ਧੀ ਆਰਾਧਿਆ ਬੱਚਨ ਫਿਰ ਹੋਈ ਟਰੋਲ, ਲੋਕਾਂ ਨੇ ਹੇਅਰ ਸਟਾਇਲ ਦਾ ਰੱਜ ਕੇ ਉਡਾਇਆ ਮਜ਼ਾਕ