ਦਿਲਜੀਤ ਦੋਸਾਂਝ ਸੋਸ਼ਲ ਮੀਡੀਆ `ਤੇ ਦੇ ਰਹੇ ਗਿਆਨ ਦਾ ਡੋਜ਼, ਪਾਈ ਇਹ ਪੋਸਟ
ਦਿਲਜੀਤ ਦੋਸਾਂਝ (Diljit Dosanjh) ਅੱਜ ਕੱਲ ਆਪਣੇ ਫ਼ੈਨਜ਼ ਨੂੰ ਫ਼ਿਲਾਸਫ਼ੀ ਦਾ ਪਾਠ ਪੜ੍ਹਾਉਂਦੇ ਨਜ਼ਰ ਆ ਰਹੇ ਹਨ। ਦੋਸਾਂਝ ਨੇ ਆਪਣੇ ਇੰਸਟਾਗ੍ਰਾਮ `ਤੇ ਇੱਕ ਸਟੋਰੀ ਪਾਈ, ਜਿਸ ਵਿੱਚ ਉਹ ਆਪਣੇ ਫ਼ੈਨਜ਼ ਨੂੰ ਗਿਆਨ ਦਾ ਡੋਜ਼ ਦਿੰਦੇ ਨਜ਼ਰ ਆ ਰਹੇ ਹਨ।
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਕੈਨੇਡਾ ਵਿੱਚ ਆਪਣੇ ਮਿਊਜ਼ਿਕ ਕੰਸਰਟ ਦੀਆਂ ਤਿਆਰੀਆਂ ਕਰ ਰਹੇ ਹਨ। ਉਹ ਆਪਣੇ ਕੈਨੇਡਾ `ਚ ਹੋਣ ਵਾਲੇ ਮਿਊਜ਼ਿਕ ਕੰਸਰਟ ਨੂੰ ਲੈਕੇ ਕਾਫ਼ੀ ਐਕਸਾਈਟਡ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ `ਤੇ ਵੀ ਪੂਰੀ ਤਰ੍ਹਾਂ ਸਰਗਰਮ ਹਨ। ਉਹ ਆਪਣੀ ਹਰ ਐਕਟੀਵਿਟੀ ਆਪਣੇ ਫ਼ੈਨਜ਼ ਸ਼ੇਅਰ ਕਰ ਰਹੇ ਹਨ।
ਦੋਸਾਂਝ ਨੇ ਫ਼ੈਨਜ਼ ਨੂੰ ਦਿਤਾ ਗਿਆਨ ਦਾ ਡੋਜ਼
ਦਿਲਜੀਤ ਦੋਸਾਂਝ ਅੱਜ ਕੱਲ ਆਪਣੇ ਫ਼ੈਨਜ਼ ਨੂੰ ਫ਼ਿਲਾਸਫ਼ੀ ਦਾ ਪਾਠ ਪੜ੍ਹਾਉਂਦੇ ਨਜ਼ਰ ਆ ਰਹੇ ਹਨ। ਦੋਸਾਂਝ ਨੇ ਆਪਣੇ ਇੰਸਟਾਗ੍ਰਾਮ `ਤੇ ਇੱਕ ਸਟੋਰੀ ਪਾਈ, ਜਿਸ ਵਿੱਚ ਉਹ ਆਪਣੇ ਫ਼ੈਨਜ਼ ਨੂੰ ਗਿਆਨ ਦਾ ਡੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੋਸਾਂਝ ਨੇ ਲਿਖਿਆ, "ਮੁਆਫ਼ ਕਰ ਦੇਣਾ ਬਹੁਤ ਵੱਡਾ ਗੁਣ ਹੈ, ਜੇ ਤੁਹਾਡੇ ਕੋਲ ਇਹ ਗੁਣ ਹੈ ਤਾਂ ਸਮਝੋ ਤੁਹਾਡੀ ਵਾਰੀ ਆ ਗਈ।"
ਇਸ ਦੇ ਨਾਲ ਹੀ ਗਾਇਕ ਨੇ ਇੱਕ ਹੋਰ ਸਟੋਰੀ `ਚ ਲਿਖਿਆ, "ਤੁਹਾਡੇ ਅੰਦਰ ਕਿੰਨਾ ਗ਼ੁੱਸਾ ਹੈ ਤੇ ਤੁਹਾਡੇ ਅੰਦਰ ਉਹ ਗ਼ੁੱਸਾ ਹੈਂਡਲ ਕਰਨ ਲਈ ਕਿੰਨਾ ਸਬਰ ਹੈ, ਸੋਸ਼ਲ ਮੀਡੀਆ ਇਹ ਸਭ ਚੈੱਕ ਕਰਨ ਵਾਲਾ ਥਰਮਾਮੀਟਰ ਹੈ। ਸੋਸ਼ਲ ਮੀਡੀਆ ਬਹੁਤ ਵਧੀਆ ਐਕਸਰਸਾਈਜ਼ ਹੈ। ਪਰ ਨਾਲ ਹੀ ਇਹ ਵੀ ਯਾਦ ਹੋਣਾ ਚਾਹੀਦਾ ਹੈ ਕਿ ਸਭ ਫ਼ੇਕ ਆ। ਜੋ ਤੁਹਾਨੂੰ ਤੰਗ ਕਰ ਰਹੇ ਆ, ਉਹ ਸਭ ਥਰਮਾਮੀਟਰ ਨੇ।" ਇਹ ਲਿਖ ਕੇ ਦੋਸਾਂਝ ਨੇ ਸਮਾਈਲ ਵਾਲੀ ਇਮੋਜੀ ਵੀ ਪੋਸਟ ਦੇ ਵਿੱਚ ਪਾਈ।
ਦਿਲਜੀਤ ਦੋਸਾਂਝ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਇਨਸਾਨ ਹਨ। ਅੱਜ ਤੱਕ ਕਦੇ ਉਨ੍ਹਾਂ ਦਾ ਕਿਸੇ ਦੇ ਨਾਲ ਕੋਈ ਝਗੜਾ ਜਾਂ ਵਿਵਾਦ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਿਆ। ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਦਿਲਜੀਤ ਨੇ ਅਖ਼ਰਕਾਰ ਇਹ ਪੋਸਟ ਕਿਉਂ ਪਾਈ। ਕੀ ਉਹ ਇਸ ਪੋਸਟ ਦੇ ਜ਼ਰੀਏ ਕਿਸੇ ਨੂੰ ਟਾਰਗੈੱਟ ਕਰ ਰਹੇ ਹਨ ਜਾਂ ਫ਼ਿਰ ਵੈਸੇ ਹੀ ਆਪਣੇ ਫ਼ੈਨਜ਼ ਨੂੰ ਗਿਆਨ ਦਾ ਡੋਜ਼ ਦੇ ਰਹੇ ਹਨ। ਇਹ ਤਾਂ ਆਉਣ ਵਾਲੇ ਸਮੇਂ `ਚ ਹੀ ਪਤਾ ਲੱਗੇਗਾ।