B Praak: ਬੀ ਪਰਾਕ ਨੇ ਆਪਣੀ ਪਤਨੀ ਮੀਰਾ ਨਾਲ ਕੀਤਾ ਦੂਜੀ ਵਾਰ ਵਿਆਹ, ਸੋਸ਼ਲ ਮੀਡੀਆ 'ਤੇ ਆਉਂਦੇ ਹੀ ਤਸਵੀਰਾਂ ਵਾਇਰਲ
B Praak Seond Marriage: ਗਾਇਕ ਬੀ ਪਰਾਕ ਨੇ ਆਪਣੀ ਪਤਨੀ ਮੀਰਾ ਬਚਨ ਨਾਲ ਦੂਜੀ ਵਾਰ ਵਿਆਹ ਕੀਤਾ ਹੈ। ਸੋਸ਼ਲ ਮੀਡੀਆ 'ਤੇ ਗਾਇਕ ਨੇ ਖੁਦ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ।
B Praak Second Marriage With Wife Meera: ਪੰਜਾਬੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦਾ ਗਾਇਆ 'ਐਨੀਮਲ' ਫਿਲਮ ਦਾ ਗਾਣਾ 'ਰੋਨੇ ਨਹੀਂ ਦੇਂਗੇ' ਪੂਰੇ ਦੇਸ਼ ਦੇ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਵੱਡੀ ਸਫਲਤਾ ਦੇ ਨਾਲ ਹੀ ਬੀ ਪਰਾਕ ਦੀ ਫੈਨ ਫਾਲੋਇੰਗ 'ਚ ਵੀ ਜ਼ਬਰਦਸਤ ਇਜ਼ਾਫਾ ਹੋਇਆ ਹੈ।
ਬੀ ਪਰਾਕ ਦੀ ਹਾਲੀਆ ਸੋਸ਼ਲ ਮੀਡੀਆ ਪੋਸਟ ਚਰਚਾ 'ਚ ਹੈ। ਦਰਅਸਲ, ਗਾਇਕ ਨੇ ਆਪਣੀ ਪਤਨੀ ਮੀਰਾ ਬਚਨ ਨਾਲ ਦੂਜੀ ਵਾਰ ਵਿਆਹ ਕੀਤਾ ਹੈ। ਸੋਸ਼ਲ ਮੀਡੀਆ 'ਤੇ ਗਾਇਕ ਨੇ ਖੁਦ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ, ਹੁਣ ਇਹ ਤਸਵੀਰਾਂ ਦੇਖਦੇ ਹੀ ਦੇਖਦੇ ਵਾਇਰਲ ਹੋ ਰਹੀਆਂ ਹਨ। ਦਰਅਸਲ, ਇਸ ਜੋੜੇ ਨੇ ਪੂਜਾ ਲਈ ਕੋਈ ਵਿਧੀ ਕੀਤੀ ਸੀ, ਜਿਸ ਦੇ ਤਹਿਤ ਇਨ੍ਹਾਂ ਨੇ ਅਗਨੀ ਦੇ ਆਲੇ ਦੁਆਲੇ ਸੱਤ ਫੇਰੇ ਲਏ। ਬੀ ਪਰਾਕ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੋਮਾਂਟਿਕ ਕੈਪਸ਼ਨ ਵੀ ਲਿਖੀ, 'ਤੁਮ ਕਿਆ ਮਿਲੇ ਮੀਰੂ...'। ਦੇਖੋ ਇਹ ਖੂਬਸੂਰਤ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ ਬੀ ਪਰਾਕ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਹਨ। ਜਿਨ੍ਹਾਂ ਨੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਉਹ ਜ਼ਿਆਦਾਤਰ ਸੈਡ ਸੌਂਗਜ਼ ਯਾਨਿ ਦਿਲ ਟੁੱਟਣ ਵਾਲੇ ਗਾਣੇ ਗਾਉਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਆਵਾਜ਼ 'ਚ ਦਰਦ ਭਰੇ ਗਾਣੇ ਕਾਫੀ ਜਚਦੇ ਹਨ ਅਤੇ ਹਿੱਟ ਵੀ ਹੁੰਦੇ ਹਨ। ਹਾਲ ਹੀ 'ਚ ਬੀ ਪਰਾਕ ਨੇ 'ਐਨੀਮਲ' ਫਿਲਮ ਦਾ ਗਾਣਾ 'ਰੋਨੇ ਨਹੀਂ ਦੇਂਗੇ' ਗਾਇਆ। ਇਹ ਗਾਣਾ ਜ਼ਬਰਦਸਤ ਹਿੱਟ ਰਿਹਾ। ਗਾਣੇ ਨੂੰ ਦੇਸ਼ ਭਰ 'ਚ ਖੂਬ ਪਿਆਰ ਮਿਿਲਿਆ। ਫਿਲਮ ;ਚ ਜਦੋਂ ਵੀ ਇਹ ਗਾਣਾ ਚੱਲਿਆ, ਲੋਕ ਸਿਨੇਮਾਘਰਾਂ 'ਚ ਭਾਵੁਕ ਹੋ ਗਏ।