ਬੱਬੂ ਮਾਨ ਨੇ ਹਰ ਘਰ ਤਿਰੰਗਾ ਮੁਹਿੰਮ `ਤੇ ਕੱਸਿਆ ਤੰਜ, ਕਿਹਾ- ਜਿੰਨਾ ਕੋਲ ਘਰ ਹੀ ਨੀ ਉਹ ਝੰਡੇ ਕਿੱਥੇ ਲਾਉਣਗੇ
Babbu Maan: ਬੱਬੂ ਮਾਨ ਸਰਕਾਰ ਤੇ ਤਿੱਖ ਤੰਜ ਕੱਸ ਕੇ ਸੁਰਖੀਆਂ `ਚ ਆ ਗਏ ਹਨ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਖਾਤੇ ਤੇ ਲਿਖਿਆ, "ਰੋਟੀ ਕਿੱਥੋਂ ਖਾਵੇ ਜਿਹਦੇ ਕੋਲ ਜ਼ਰ ਨੀ, ਉਹ ਝੰਡਾ ਕਿੱਥੇ ਲਾਵੇ ਮਾਨਾ ਜਿਹਦੇ ਕੋਲ ਘਰ ਨੀ।"
Babbu Maan On Har Ghar Tiranga: ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਹਨ। ਇਨ੍ਹਾਂ ਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਨਾਲ ਬੱਬੁ ਮਾਨ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ।
ਹੁਣ ਫ਼ਿਰ ਤੋਂ ਬੱਬੂ ਮਾਨ ਸਰਕਾਰ ਤੇ ਤਿੱਖ ਤੰਜ ਕੱਸ ਕੇ ਸੁਰਖੀਆਂ `ਚ ਆ ਗਏ ਹਨ। ਦਰਅਸਲ, 75ਵੇਂ ਸੁਤੰਤਰਤਾ ਦਿਵਸ ;`ਤੇ ਕੇਂਦਰ ਸਰਕਾਰ ਨੇ `ਹਰ ਘਰ ਤਿਰੰਗਾ` ਦਾ ਨਾਅਰਾ ਲਗਾਇਆ ਹੈ। ਯਾਨਿ ਕਿ ਹਰ ਘਰ ਵਿੱਚ 75ਵੇਂ ਸੁਤੰਤਰਾ ਦਿਵਸ ਮੌਕੇ ਤਿਰੰਗਾ ਲੱਗਿਆ ਹੋਣਾ ਚਾਹੀਦਾ ਹੈ।
ਬੱਬੂ ਮਾਨ ਨੇ ਆਪਣੀ ਸੋਸ਼ਲ ਮੀਡੀਆ ਤੇ ਇਸ ਬਾਰੇ ਪੋਸਟ ਪਾਈ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਖਾਤੇ ਤੇ ਲਿਖਿਆ, "ਰੋਟੀ ਕਿੱਥੋਂ ਖਾਵੇ ਜਿਹਦੇ ਕੋਲ ਜ਼ਰ ਨੀ, ਉਹ ਝੰਡਾ ਕਿੱਥੇ ਲਾਵੇ ਮਾਨਾ ਜਿਹਦੇ ਕੋਲ ਘਰ ਨੀ।" ਉਨ੍ਹਾਂ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਫ਼ੈਨਜ਼ ਭਰਵਾਂ ਹੁੰਗਾਰਾ ਦੇ ਰਹੇ ਹਨ। ਉਨ੍ਹਾਂ ਦੀ ਇਸ ਪੋਸਟ `ਤੇ ਹਜ਼ਾਰਾਂ ਲਾਈਕ ਤੇ ਕਮੈਂਟ ਆ ਚੁੱਕੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਦੇਸ਼ ਹੋਵੇ ਜਾਂ ਪੰਜਾਬ ਉਹ ਕਿਸੇ ਵੀ ਮੁੱਦੇ `ਤੇ ਖੁੱਲ੍ਹ ਕੇ ਬੋਲਣ ਤੋਂ ਪਰਹੇਜ਼ ਨਹੀਂ ਕਰਦੇ। ਬੀਤੇ ਦਿਨੀਂ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀ, ਜਿਸ ਵਿੱਚ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਉਹ ਕਿਸਾਨ ਅੰਦੋਲਨ ਦਾ ਵੀ ਖੁੱਲ੍ਹ ਕੇ ਸਮਰਥਨ ਕਰਦੇ ਨਜ਼ਰ ਆਏ ਸੀ।