Gurdas Maan: ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡਾ ਝਟਕਾ, ਇਸ ਪਰਿਵਾਰਕ ਮੈਂਬਰ ਦਾ ਦਿਹਾਂਤ, ਗ਼ਮ 'ਚ ਡੁੱਬਿਆ ਪਰਿਵਾਰ
ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡਾ ਝਟਕਾ ਲੱਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦਾ ਦਿਹਾਂਤ ਹੋ ਗਿਆ ਹੈ। ਆਪਣੇ ਛੋਟੇ ਭਰਾ ਦੀ ਮੌਤ ਦਾ ਗਾਇਕ ਨੂੰ ਵੱਡਾ ਸਦਮਾ ਲੱਗਿਆ ਹੈ।

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡਾ ਝਟਕਾ ਲੱਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਚੰਡੀਗੜ੍ਹ ਵਿੱਚ ਹੋਈ ਹੈ। ਉਨ੍ਹਾਂ ਨੇ 73 ਸਾਲ ਦੀ ਉਮਰ ਵਿੱਚ ਆਖਰੀ ਸਾਂਹ ਲਏ।
9 ਜੂਨ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਗੁਰਪੰਥ ਮਾਨ ਪਿਛਲੇ ਲਗਭਗ 2 ਮਹੀਨੇ ਤੋਂ ਮੋਹਾਲੀ ਦੇ ਇੱਕ ਮਲਟੀਸਪੈਸ਼ਲਟੀ ਹਸਪਤਾਲ ਵਿੱਚ ਇਲਾਜ ਅਧੀਨ ਸਨ। ਉਨ੍ਹਾਂ ਦੇ ਰਿਸ਼ਤੇਦਾਰਾਂ ਅਨੁਸਾਰ, ਕੁਝ ਦਿਨ ਪਹਿਲਾਂ ਗੁਰਪੰਥ ਮਾਨ ਦੀ ਸਿਹਤ 'ਚ ਸੁਧਾਰ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਉਨ੍ਹਾਂ ਨੇ ਕੁਝ ਦਿਨ ਘਰ 'ਚ ਹੀ ਬਿਤਾਏ, ਪਰ 9 ਜੂਨ ਨੂੰ ਉਨ੍ਹਾਂ ਦੀ ਤਬੀਅਤ ਅਚਾਨਕ ਵਧੇਰੇ ਖਰਾਬ ਹੋ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪਰਿਵਾਰਕ ਰਿਸ਼ਤੇਦਾਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਵਿੱਚ ਹੀ ਕੀਤਾ ਜਾਵੇਗਾ। ਗੁਰਪੰਥ ਮਾਨ ਗਿੱਧੜਬਾਹਾ ਦੇ ਰਹਿਣ ਵਾਲੇ ਸਨ।
ਗੁਰਪੰਥ ਦੇ ਪਰਿਵਾਰ ਵਿੱਚ ਉਸ ਦੀ ਪਤਨੀ, ਬੇਟਾ ਗੁਰਨਿਆਜ਼ ਅਤੇ ਬੇਟੀ ਗੁੱਡੂ ਹਨ। ਗੁਰਨਿਆਜ਼ ਅਤੇ ਗੁੱਡੂ ਕੈਨੇਡਾ ਵਿੱਚ ਰਹਿ ਰਹੇ ਹਨ, ਜਦਕਿ ਗੁਰਪੰਥ ਗਿੱਦੜਬਾਹਾ ਵਿੱਚ ਆਪਣੀ ਪਤਨੀ ਨਾਲ ਰਹਿੰਦੇ ਸਨ। ਗੁਰਦਾਸ ਅਤੇ ਗੁਰਪੰਥ ਦੋ ਹੀ ਭਰਾ ਸਨ, ਅਤੇ ਉਨ੍ਹਾਂ ਦੀ ਇੱਕ ਭੈਣ ਵੀ ਹੈ।
ਪੁੱਤਰ ਘਰ 'ਚ, ਧੀ 10 ਦਿਨ ਪਹਿਲਾਂ ਕੈਨੇਡਾ ਗਈ ਸੀ
ਪਰਿਵਾਰ ਦੇ ਕਰੀਬੀ ਐਡਵੋਕੇਟ ਗੁਰਮੀਤ ਮਾਨ ਨੇ ਦੱਸਿਆ ਕਿ ਗੁਰਪੰਥ ਮਾਨ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਬੱਚਿਆਂ ਨੂੰ ਦੇ ਦਿੱਤੀ ਗਈ ਹੈ। ਇਸ ਵੇਲੇ ਉਨ੍ਹਾਂ ਦਾ ਪੁੱਤਰ ਘਰ 'ਚ ਹੀ ਮੌਜੂਦ ਹੈ, ਜਦਕਿ ਧੀ ਲਗਭਗ 10 ਦਿਨ ਪਹਿਲਾਂ ਹੀ ਕੈਨੇਡਾ ਵਾਪਸ ਗਈ ਸੀ। ਉਸਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਗੁਰਮੀਤ ਨੇ ਕਿਹਾ ਕਿ ਉਮੀਦ ਹੈ ਉਹ ਹੁਣ ਫਲਾਈਟ ਫੜ ਕੇ ਸਵੇਰੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਜਾਵੇਗੀ।
ਗੁਰਦਾਸ ਮਾਨ ਦੇ ਨਾਲ 1990 ਤੱਕ ਕੀਤਾ ਕੰਮ
ਗੁਰਮੀਤ ਨੇ ਦੱਸਿਆ ਕਿ ਗੁਰਪੰਥ ਮਾਨ, ਗੁਰਦਾਸ ਮਾਨ ਤੋਂ ਛੋਟੇ ਸਨ। 1990 ਤੱਕ ਉਹ ਗੁਰਦਾਸ ਮਾਨ ਦੇ ਨਾਲ ਕੰਮ ਕਰਦੇ ਰਹੇ। ਉਹ ਮੈਂਡੋਲੀਨ ਵਜਾਉਂਦੇ ਸਨ, ਪਰ 1990 ਤੋਂ ਬਾਅਦ ਉਨ੍ਹਾਂ ਨੇ ਗਿੱਧੜਬਾਹਾ ਵਿੱਚ ਆਪਣੀ ਦੁਕਾਨ ਖੋਲ੍ਹ ਲਈ ਸੀ। ਇਸ ਤੋਂ ਇਲਾਵਾ ਉਹ ਖੇਤੀਬਾੜੀ ਵੀ ਕਰਦੇ ਸਨ। ਉਨ੍ਹਾਂ ਦੀ ਸ਼ਖਸੀਅਤ ਬਹੁਤ ਮਿਲਣਸਾਰ ਅਤੇ ਵਧੀਆ ਸੀ।






















