(Source: ECI/ABP News)
Guru Randhawa: ਗੁਰਦਾਸ ਮਾਨ ਨੂੰ ਆਪਣੀ ਪ੍ਰੇਰਨਾ ਮੰਨਦੇ ਹਨ ਗੁਰੂ ਰੰਧਾਵਾ, ਤਸਵੀਰਾਂ ਸ਼ੇਅਰ ਕਰ ਗੁਰੂ ਨੇ ਕਹੀ ਇਹ ਗੱਲ
Gurdas Maan Guru Randhawa: ਗੁਰੂ ਰੰਧਾਵਾ ਨੇ ਲੈਜੇਂਡਰੀ ਸਿੰਗਰ ਗੁਰਦਾਸ ਮਾਨ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸੀ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ।
![Guru Randhawa: ਗੁਰਦਾਸ ਮਾਨ ਨੂੰ ਆਪਣੀ ਪ੍ਰੇਰਨਾ ਮੰਨਦੇ ਹਨ ਗੁਰੂ ਰੰਧਾਵਾ, ਤਸਵੀਰਾਂ ਸ਼ੇਅਰ ਕਰ ਗੁਰੂ ਨੇ ਕਹੀ ਇਹ ਗੱਲ punjabi singer guru randhawa shares photos with gurdas maan says you are my inspiration sir Guru Randhawa: ਗੁਰਦਾਸ ਮਾਨ ਨੂੰ ਆਪਣੀ ਪ੍ਰੇਰਨਾ ਮੰਨਦੇ ਹਨ ਗੁਰੂ ਰੰਧਾਵਾ, ਤਸਵੀਰਾਂ ਸ਼ੇਅਰ ਕਰ ਗੁਰੂ ਨੇ ਕਹੀ ਇਹ ਗੱਲ](https://feeds.abplive.com/onecms/images/uploaded-images/2023/01/28/99ddf21fba0500c3e6505282eb2482a71674910614994469_original.jpg?impolicy=abp_cdn&imwidth=1200&height=675)
Guru Randhawa Meets Gurdas Maan: ਗੁਰਦਾਸ ਮਾਨ ਨੂੰ ਪੰਜਾਬੀ ਇੰਡਸਟਰੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਮਾਨ ਲਗਭਗ 4 ਦਹਾਕਿਆਂ ਯਾਨਿ 40 ਸਾਲਾਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੇ ਹਨ। 66 ਸਾਲਾਂ ਦੀ ਉਮਰ 'ਚ ਵੀ ਉਨ੍ਹਾਂ ਦੀ ਪ੍ਰਸਿੱਧੀ ਘਟੀ ਨਹੀਂ, ਸਗੋਂ ਹੋਰ ਵਧੀ ਹੈ। ਉਹ ਨਾ ਸਿਰਫ ਇੰਡਸਟਰੀ 'ਚ ਐਕਟਿਵ ਹਨ, ਬਲਕਿ ਸੋਸ਼ਲ ਮੀਡੀਆ 'ਤੇ ਵੀ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਹਨ। ਇਹੀ ਨਹੀਂ ਕਿੰਨੇ ਹੀ ਪੰਜਾਬੀ ਕਲਾਕਾਰਾਂ ਨੇ ਉਨ੍ਹਾਂ ਨੂੰ ਆਪਣੀ ਪ੍ਰੇਰਨਾ ਬਣਾ ਕੇ ਸਫਲਤਾ ਦੀਆਂ ਬੁਲੰਦੀਆਂ ਛੂਹ ਲਈਆਂ ਹਨ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਜਸਬੀਰ ਜੱਸੀ ਨੇ ਆਮਿਰ ਖਾਨ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਕੈਪਸ਼ਨ 'ਚ ਕਹੀ ਇਹ ਗੱਲ
ਹਾਲ ਹੀ 'ਚ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਲੈਜੇਂਡਰੀ ਸਿੰਗਰ ਗੁਰਦਾਸ ਮਾਨ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸੀ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਗੁਰੂ ਨੇ ਕੈਪਸ਼ਨ ਵਿੱਚ ਲਿੱਖਿਆ, 'ਗੁਰਦਾਸ ਮਾਨ ਸਰ, ਤੁਸੀਂ ਮੇਰੀ ਪ੍ਰੇਰਨਾ ਹੋ। ਮੈਨੂੰ ਆਪਣਾ ਸਮਾਂ ਦੇਣ ਲਈ ਧੰਨਵਾਦ। ਲਵ ਯੂ ਆਲਵੇਜ਼ ਐਂਡ ਫੋਰਐਵਰ।' ਦੇਖੋ ਇਹ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ ਗੁਰਦਾਸ ਮਾਨ ਦਾ ਗਾਣਾ 'ਚਿੰਤਾ ਨਾ ਕਰ ਯਾਰ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਹ ਗੀਤ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਇਸ ਗੀਤ ਦਾ ਮਿਊਜ਼ਿਕ ਜਿੰਨਾ ਦਿਲ ਨੂੰ ਛੂਹਣ ਵਾਲਾ ਹੈ, ਉਨੇਂ ਹੀ ਪਿਆਰੇ ਇਸ ਗਾਣੇ ਦੇ ਬੋਲ ਹਨ। ਇਸ ਗੀਤ ਦ ਬੋਲ ਸਿੱਧਾ ਦਿਲ ਵਿੱਚ ਉੱਤਰਦੇ ਹਨ। ਦੂਜੇ ਪਾਸੇ, ਗੁਰੂ ਰੰਧਾਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਅਨੁਪਮ ਖੇਰ ਨਾਲ ਪਹਿਲੀ ਬਾਲੀਵੁੱਡ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਗੁਰੂ ਇੰਨੀਂ ਦਿਨੀਂ ਸ਼ਹਿਨਾਜ਼ ਨਾਲ ਰਿਸ਼ਤੇ ਨੂੰ ਲੈਕੇ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ। 27 ਜਨਵਰੀ ਨੂੰ ਗੁਰੂ ਨੇ ਰੋਮਾਂਟਿਕ ਅੰਦਾਜ਼ 'ਚ ਸ਼ਹਿਨਾਜ਼ ਗਿੱਲ ਜਨਮਦਿਨ ਦੀ ਵਧਾਈ ਵੀ ਦਿੱਤੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)