Aamir Khan:ਪੰਜਾਬੀ ਸਿੰਗਰ ਜਸਬੀਰ ਜੱਸੀ ਨੇ ਆਮਿਰ ਖਾਨ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਕੈਪਸ਼ਨ 'ਚ ਕਹੀ ਇਹ ਗੱਲ
Aamir Khan Jasbir Jassi: ਜਸਬੀਰ ਜੱਸੀ ਨੇ ਆਮਿਰ ਖਾਨ ਨਾਲ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿੱਖਿਆ, 'ਦਿਲ ਦਾ ਅਮੀਰ, ਆਮਿਰ ਖਾਨ।' ਦੇਖੋ ਇਹ ਤਸਵੀਰਾਂ:
Jasbir Jassi With Aamir Khan: ਪੰਜਾਬੀ ਸਿੰਗਰ ਜਸਬੀਰ ਜੱਸੀ ਭਾਵੇਂ ਪੰਜਾਬੀ ਇੰਡਸਟਰੀ 'ਚ ਜ਼ਿਆਦਾ ਐਕਟਿਵ ਨਹੀਂ ਹਨ, ਪਰ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਦੇ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇੰਨੀਂ ਦਿਨੀਂ ਜਸਬੀਰ ਜੱਸੀ ਮੁੰਬਈ ਵਿੱਚ ਹਨ। ਇੱਥੇ ਉਨ੍ਹਾਂ ਨੇ ਹਾਲ ਹੀ 'ਚ ਕੋਈ ਫੰਕਸ਼ਨ ਅਟੈਂਡ ਕੀਤਾ ਸੀ। ਜਿਸ ਦੀਆਂ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜੱਸੀ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨਾਲ ਨਜ਼ਰ ਆ ਰਹੇ ਹਨ। ਜਸਬੀਰ ਜੱਸੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਜਸਬੀਰ ਜੱਸੀ ਨੇ ਆਮਿਰ ਖਾਨ ਨਾਲ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿੱਖਿਆ, 'ਦਿਲ ਦਾ ਅਮੀਰ, ਆਮਿਰ ਖਾਨ।' ਦੇਖੋ ਇਹ ਤਸਵੀਰਾਂ:
View this post on Instagram
ਦੱਸ ਦਈਏ ਕਿ ਆਮਿਰ ਖਾਨ ਨੇ ਹਾਲ ਹੀ 'ਚ ਫਿਲਮਾਂ ਤੋਂ ਬਰੇਕ ਲੈਣ ਦਾ ਐਲਾਨ ਕੀਤਾ ਸੀ। ਮੀਡੀਆ ਰਿਪੋਰਟਾਂ ਦੀ ਮੰਨੀ ਜਾਏ ਤਾਂ ਐਕਟਰ ਨੂੰ 'ਲਾਲ ਸਿੰਘ ਚੱਢਾ' ਦੇ ਫਲਾਪ ਹੋਣ ਨਾਲ ਵੱਡਾ ਝਟਕਾ ਲੱਗਿਆ ਹੈ। ਹੁਣ ਆਮਿਰ ਖਾਨ ਨੂੰ ਇਸ ਨੁਕਸਾਨ ਤੋਂ ਉੱਭਰਨ ਲਈ ਸਮੇਂ ਦੀ ਲੋੜ ਹੈ। ਆਮਿਰ ਨੇ ਈਵੈਂਟ ਤੇ ਹੋਰ ਫੰਕਸ਼ਨਾਂ 'ਚ ਜਾਣਾ ਵੀ ਘਟਾ ਦਿੱਤਾ ਹੈ। ਇਸ ਤੋਂ ਇਲਾਵਾ 'ਲਾਲ ਸਿੰਘ ਚੱਢਾ' ਆਮਿਰ ਖਾਨ ਦੇ ਕਰੀਅਰ ਦੀ ਲਗਾਤਾਰ ਤੀਜੀ ਫਲਾਪ ਫਿਲਮ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ 'ਧੂਮ 3' ਤੇ 'ਠੱਗਸ ਆਫ ਹਿੰਦੁਸਤਾਨ' ਵਰਗੀਆਂ ਫਿਲਮਾਂ ਵੀ ਪਿਟ ਚੁੱਕੀਆਂ ਸਨ। ਅਜਿਹੇ 'ਚ ਆਮਿਰ ਖਾਨ ਨੂੰ 'ਲਾਲ ਸਿੰਘ ਚੱਢਾ' ਤੋਂ ਕਾਫੀ ਉਮੀਦਾਂ ਸਨ, ਪਰ ਇਹ ਫਿਲਮ ਵੀ ਆਮਿਰ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰ ਸਕੀ।