(Source: ECI/ABP News)
Harbhajan Mann: ਹਰਭਜਨ ਮਾਨ ਦੇ ਪ੍ਰਸ਼ੰਸਕ ਨੇ ਕੀਤੀ ਸ਼ਿਕਾਇਤ, ਕਿਹਾ- ਤੁਸੀਂ ਬਹੁਤ ਗਾਣੇ ਕੱਢਦੇ, ਦੇਖੋ ਗਾਇਕ ਦਾ ਜਵਾਬ
Harbhajan Mann Album: ਹਰਭਜਨ ਮਾਨ ਦੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਸ਼ਿਕਾਇਤ ਕਰ ਦਿੱਤੀ ਹੈ। ਉਸ ਦੇ ਭੇਜੇ ਗਏ ਮੈਸੇਜ ਦਾ ਸਕ੍ਰੀਨਸ਼ਾਟ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
![Harbhajan Mann: ਹਰਭਜਨ ਮਾਨ ਦੇ ਪ੍ਰਸ਼ੰਸਕ ਨੇ ਕੀਤੀ ਸ਼ਿਕਾਇਤ, ਕਿਹਾ- ਤੁਸੀਂ ਬਹੁਤ ਗਾਣੇ ਕੱਢਦੇ, ਦੇਖੋ ਗਾਇਕ ਦਾ ਜਵਾਬ punjabi singer harbhajan mann fan complaint says tusi gaane boht kadd de see mann s reply Harbhajan Mann: ਹਰਭਜਨ ਮਾਨ ਦੇ ਪ੍ਰਸ਼ੰਸਕ ਨੇ ਕੀਤੀ ਸ਼ਿਕਾਇਤ, ਕਿਹਾ- ਤੁਸੀਂ ਬਹੁਤ ਗਾਣੇ ਕੱਢਦੇ, ਦੇਖੋ ਗਾਇਕ ਦਾ ਜਵਾਬ](https://feeds.abplive.com/onecms/images/uploaded-images/2023/01/24/6df4505c49ed2bf163fec8661c0a3be61674559743625469_original.jpg?impolicy=abp_cdn&imwidth=1200&height=675)
Harbhajan Mann Album: ਪੰਜਾਬੀ ਗਾਇਕ ਹਰਭਜਨ ਮਾਨ ਦੀ ਗਿਣਤੀ ਇੰਡਸਟਰੀ ਦੇ ਟੌਪ ਦੇ ਕਲਾਕਾਰਾਂ ਵਿੱਚ ਹੁੰਦੀ ਹੈ। ਹਾਲ ਹੀ 'ਚ ਗਾਇਕ ਨੇ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੇ 30 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਆਪਣੀ ਐਲਬਮ 'ਮਾਇ ਵੇਅ- ਮੈਂ ਤੇ ਮੇਰੇ ਗੀਤ' ਵੀ ਕੱਢੀ ਹੈ। ਜਿਸ ਦੇ ਗਾਣੇ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਹਨ। ਪਰ ਇੱਕ ਮਾਨ ਦੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਸ਼ਿਕਾਇਤ ਕਰ ਦਿੱਤੀ ਹੈ। ਉਸ ਦੇ ਭੇਜੇ ਗਏ ਮੈਸੇਜ ਦਾ ਸਕ੍ਰੀਨਸ਼ਾਟ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ: ਜਦੋਂ ਕਾਦਰ ਖਾਨ ਨੇ ਅਮਿਤਾਭ ਬੱਚਨ ਨੂੰ ਨਹੀਂ ਕਿਹਾ 'ਸਰ ਜੀ', ਅਮਿਤਾਭ ਨੇ ਫਿਲਮ 'ਚੋਂ ਕਢਵਾਇਆ ਸੀ ਬਾਹਰ
View this post on Instagram
ਹਰਭਜਨ ਮਾਨ ਦੇ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਮੈਸੇਜ ਕਰਕੇ ਇਹ ਸ਼ਿਕਾਇਤ ਕੀਤੀ 'ਮਾਨ ਸਾਹਿਬ ਇੱਕ ਗੀਤ ਤਾਂ ਸਵਾਦ ਨਾਲ ਸੁਣ ਲੈਣ ਦਿਆ ਕਰੋ। ਇੱਕ ਗੀਤ ਦਾ ਸਵਾਦ ਖਤਮ ਨਹੀਂ ਹੁੰਦਾ ਤੇ ਤੁਸੀਂ ਦੂਜਾ ਪਾ ਦਿੰਦੇ ਹੋ।' ਇਸ 'ਤੇ ਮਾਨ ਨੇ ਰਿਪਲਾਈ ਦਿੱਤਾ, 'ਯਾਰ ਪਹਿਲਾਂ ਕਹਿੰਦੇ ਹੁੰਦੇ ਸੀ ਬਾਈ ਗਾਣੇ ਨੀ ਕੱਢਦਾ।'
ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਨੇ ਨਵੰਬਰ 'ਚ 'ਮਾਇ ਵੇਅ- ਮੈਂ ਤੇ ਮੇਰੇ ਗੀਤ' ਐਲਬਮ ਕੱਢੀ ਸੀ। ਇਸ ਐਲਬਮ ਦੇ ਗੀਤਾਂ ਨੂੰ ਆਡੀਐਂਸ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਨਵੰਬਰ ਮਹੀਨੇ 'ਚ ਐਲਬਮ ਦੇ ਚਾਰ ਗਾਣੇ ਰਿਲੀਜ਼ ਹੋਏ ਸੀ, ਜਦਕਿ ਮਾਨ ਨੇ ਕਿਹਾ ਸੀ ਕਿ ਐਲਬਮ ਦੇ ਬਾਕੀ ਚਾਰ ਗਾਣੇ ਜਨਵਰੀ 2023 'ਚ ਰਿਲੀਜ਼ ਕਰਨਗੇ ਉਨ੍ਹਾਂ ਦੀ ਇਸ ਐਲਬਮ ਦੇ ਹੁਣ ਤੱਕ 7 ਗਾਣੇ ਰਿਲੀਜ਼ ਹੋ ਚੁੱਕੇ ਹਨ। ਉਨ੍ਹਾਂ ਦੇ ਗਾਏ ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਤੇ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਕਿ ਹਰਭਜਨ ਮਾਨ ਨੇ ਇੰਡਸਟਰੀ 'ਚ 30 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਫੈਨਜ਼ ਨੂੰ ਨਵੀਂ ਐਲਬਮ ਦਾ ਤੋਹਫਾ ਦਿੱਤਾ ਸੀ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਆਪਣੀ ਮਾਂ ਨਾਲ ਕੀਤਾ ਇਹ ਵਾਅਦਾ ਹਮੇਸ਼ਾ ਰੱਖਦੇ ਹਨ ਯਾਦ, ਜਾਨਣ ਲਈ ਦੇਖੋ ਵੀਡੀਓ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)