(Source: ECI/ABP News)
Harbhajan Mann: ਹਰਭਜਨ ਮਾਨ ਨੇ ਆਸਟਰੇਲੀਆ ਦੇ ਪਰਥ `ਚ ਸਥਿਤ ਗੁਰੂਘਰ `ਚ ਟੇਕਿਆ ਮੱਥਾ, ਸ਼ੇਅਰ ਕੀਤੀ ਤਸਵੀਰ
Punjabi Singer Harbhajan Mann: ਹਰਭਜਨ ਮਾਨ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਕੈਪਸ਼ਨ `ਚ ਲਿਖਿਆ, "ਬਹੁਤ ਸੁਭਾਗੇ ਹਾਂ ਜੀ ਅੱਜ ਪਰਥ, ਆਸਟਰੇਲੀਆ ਵਿਖੇ ਗੁਰੂਘਰ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ।

Harbhajan Mann: ਪੰਜਾਬੀ ਗਾਇਕ ਹਰਭਜਨ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ `ਚ ਉਨ੍ਹਾਂ ਨੇ ਇਤਿਹਾਸ ਰਚਿਆ ਹੈ। ਹਰਭਜਨ ਮਾਨ ਨੇ ਆਸਟਰੇਲੀਆ ਨਿਊ ਜ਼ੀਲੈਂਡ `ਚ 16 ਮਿਊਜ਼ਿਕ ਕੰਸਰਟ ਕੀਤੇ ਸੀ, ਜਿਨ੍ਹਾਂ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ। ਇਹ ਉਪਲਬਧੀ ਹਾਸਲ ਕਰਨ ਵਾਲੇ ਹਰਭਜਨ ਮਾਨ ਪਹਿਲੇ ਭਾਰਤੀ ਕਲਾਕਾਰ ਹਨ। ਇਸ ਤੋਂ ਬਾਅਦ ਸ਼ੁਕਰਾਨਾ ਅਦਾ ਕਰਨ ਲਈ ਮਾਨ ਨੇ ਆਸਟਰੇਲੀਆ ਦੇ ਪਰਥ `ਚ ਸਥਿਤ ਗੁਰਦੁਆਰਾ ਸਾਹਿਬ `ਚ ਮੱਥਾ ਟੇਕਿਆ।
ਹਰਭਜਨ ਮਾਨ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਕੈਪਸ਼ਨ `ਚ ਲਿਖਿਆ, "ਬਹੁਤ ਸੁਭਾਗੇ ਹਾਂ ਜੀ ਅੱਜ ਪਰਥ, ਆਸਟਰੇਲੀਆ ਵਿਖੇ ਗੁਰੂਘਰ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ। ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ।"
View this post on Instagram
ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਪਿਛਲੇ ਦਿਨੀਂ ਨਿਊ ਜ਼ੀਲੈਂਡ `ਚ ਸਨ, ਜਿੱਥੇ ਉਨ੍ਹਾਂ ਨੇ ਮਿਊਜ਼ਿਕ ਸ਼ੋਅਜ਼ ਕੀਤੇ। ਇਸ ਸਮੇਂ ਮਾਨ ਆਸਟਰੇਲੀਆ `ਚ ਸ਼ੋਅ ਕਰ ਰਹੇ ਹਨ। ਉਨ੍ਹਾਂ ਦੇ ਮਿਊਜ਼ਿਕ ਸ਼ੋਅਜ਼ ਦੇਖਣ ਭਾਰੀ ਗਿਣਤੀ `ਚ ਲੋਕ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬੀ ਕਲਾਕਾਰ ਸਤਿੰਦਰ ਸੱਤੀ ਨੇ ਫ਼ੈਨਜ਼ ਨੂੰ ਦੱਸੇ ਵਜ਼ਨ ਘਟਾਉਣ ਦੇ ਨੁਸਖੇ, ਦੇਖੋ ਵੀਡੀਓ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
