Harbhajan Mann: ਹਰਭਜਨ ਮਾਨ ਆਪਣੇ ਬੇਟੇ ਅਵਕਾਸ਼ ਤੇ ਭਰਾ ਗੁਰਸੇਵਕ ਨਾਲ ਸਟੇਜ 'ਤੇ ਗਾਉਂਦੇ ਆਏ ਨਜ਼ਰ, ਵੀਡੀਓ 'ਤੇ ਫੈਨਜ਼ ਲੁਟਾ ਰਹੇ ਪਿਆਰ
Harbhajan Mann Video: ਹਰਭਜਨ ਮਾਨ ਕੈਨੇਡਾ 'ਚ ਸਟੇਜ ਸ਼ੋਅਜ਼ ਕਰ ਰਹੇ ਹਨ। ਉਨ੍ਹਾਂ ਦਾ ਇੱਕ ਸਟੇਜ ਸ਼ੋਅ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਸ਼ੋਅ 'ਚ ਹਰਭਜਨ ਮਾਨ ਨੇ ਆਪਣੇ ਬੇਟੇ ਅਵਕਾਸ਼ ਮਾਨ ਤੇ ਭਰਾ ਗੁਰਸੇਵਕ ਨਾਲ ਸਟੇਜ ਸ਼ੇਅਰ ਕੀਤਾ
Harbbhajan Mann Video: ਪੰਜਾਬੀ ਸਿੰਗਰ ਤੇ ਐਕਟਰ ਹਰਭਜਨ ਮਾਨ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਹੀ ਨਹੀਂ ਹਰਭਜਨ ਮਾਨ ਹੀ ਉਹ ਕਲਾਕਾਰ ਹਨ, ਜਿਨ੍ਹਾਂ ਨੇ ਮੁਰਦਾ ਪਏ ਪੰਜਾਬੀ ਸਿਨੇਮਾ 'ਚ ਫਿਰ ਤੋਂ ਜਾਨ ਫੂਕੀ ਸੀ।
ਇੰਨੀਂ ਦਿਨੀਂ ਹਰਭਜਨ ਮਾਨ ਕਾਫੀ ਜ਼ਿਆਦਾ ਸੁਰਖੀਆਂ 'ਚ ਬਣੇ ਹੋਏ ਹਨ। ਦਰਅਸਲ, ਹਰਭਜਨ ਮਾਨ ਇੰਨੀਂ ਦਿਨੀਂ ਕੈਨੇਡਾ 'ਚ ਸਟੇਜ ਸ਼ੋਅਜ਼ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦਾ ਇੱਕ ਸਟੇਜ ਸ਼ੋਅ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਸਟੇਜ ਸ਼ੋਅ 'ਚ ਹਰਭਜਨ ਮਾਨ ਨੇ ਆਪਣੇ ਬੇਟੇ ਅਵਕਾਸ਼ ਮਾਨ ਤੇ ਭਰਾ ਗੁਰਸੇਵਕ ਮਾਨ ਨਾਲ ਸਟੇਜ ਸ਼ੇਅਰ ਕੀਤਾ ਸੀ। ਦੱਸ ਦਈਏ ਕਿ ਇਸ ਵੀਡੀਓ ਨੂੰ ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਮਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਫੈਨਜ਼ ਇਸ ਵੀਡੀਓ 'ਤੇ ਕਮੈਂਟਸ ਕਰਕੇ ਖੂਭ ਪਿਆਰ ਦੀ ਬਰਸਾਤ ਕਰ ਰਹੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਇੰਨੀਂ ਦਿਨੀਂ ਕੈਨੇਡਾ ਟੂਰ 'ਚ ਬਿਜ਼ੀ ਹਨ। ਉਹ 'ਸਤਰੰਗੀ ਪੀਂਘ' ਵਰਲਡ ਟੂਰ ਕਰ ਰਹੇ ਹਨ। ਇਸ ਦੌਰਾਨ ਉਹ ਆਸਟਰੇਲੀਆ 'ਚ ਵੀ ਸ਼ੋਅਜ਼ ਲਗਾਉਣ ਵਾਲੇ ਹਨ। ਦੱਸ ਦਈਏ ਕਿ ਹਰਭਜਨ ਮਾਨ ਨੂੰ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਗਾਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਦੇ ਹਨ। ਹਾਲ ਹੀ 'ਚ ਹਰਭਜਨ ਮਾਨ ਦੀ ਐਲਬਮ 'ਮਾਈ ਵੇਅ: ਮੈਂ ਤੇ ਮੇਰੇ ਗੀਤ' ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਦਾ ਭਰਪੂਰ ਪਿਆਰ ਮਿਿਲਿਆ ਸੀ। ਦੱਸ ਦਈਏ ਕਿ ਇਹ ਐਲਬਮ ਮਾਨ ਨੇ ਪੰਜਾਬੀ ਇੰਡਸਟਰੀ 'ਚ 30 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਕੱਢੀ ਸੀ।
ਇਹ ਵੀ ਪੜ੍ਹੋ: ਨਰਗਿਸ ਨੂੰ ਬਚਾਉਣ ਲਈ ਅੱਗ 'ਚ ਛਾਲ ਮਾਰ ਗਏ ਸੀ ਸੁਨੀਲ ਦੱਤ, ਇੰਜ ਸ਼ੁਰੂ ਹੋਈ ਦੋਵਾਂ ਦੀ ਲਵ ਸਟੋਰੀ