Harbhajan Mann: ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਦੇ ਦੋ ਗਾਣੇ ਇਕੱਠੇ ਹੋਏ ਰਿਲੀਜ਼, ਫੈਨਜ਼ ਬੋਲੇ- 'ਬਿਲਕੁਲ ਪਿਤਾ ਵਰਗੀ ਆਵਾਜ਼'
Avkash Mann Songs: ਅਵਕਾਸ਼ ਮਾਨ ਹਾਲ ਹੀ 'ਚ ਸੁਰਖੀਆਂ ;ਚ ਹੈ। ਦਰਅਸਲ, ਗਾਇਕ ਦੇ ਦੋ ਗਾਣੇ ਇਕੱਠੇ ਰਿਲੀਜ਼ ਹੋਏ ਹਨ। ਇਹ ਦੋਵੇਂ ਹੀ ਗਾਣਿਆਂ ਨੂੰ ਅਵਕਾਸ਼ ਮਾਨ ਨੇ ਆਪਣੀ ਆਵਾਜ਼ ਦਿੱਤੀ ਹੈ।
Harbhajan Mann Son Avkash Mann Songs Out: ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਨੇ ਆਪਣੇ ਸਮੇਂ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਾਿੱਕ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਮਾਨ ਨੂੰ ਉਨ੍ਹਾਂ ਦੀ ਸੱਭਿਆਚਾਰ, ਵਿਰਸੇ ਨਾਲ ਜੁੜੀ ਹੋਈ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: 'ਗਦਰ 2' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਸੰਨੀ ਦਿਓਲ ਦਾ ਲੁੱਕ ਤੇ ਫਿਲਮ ਦੇ ਦਮਦਾਰ ਡਾਇਲੌਗ ਜਿੱਤਣਗੇ ਦਿਲ
ਹੁਣ ਹਰਭਜਨ ਮਾਨ ਦੀ ਰਾਹ 'ਤੇ ਹੀ ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ ਵੀ ਚੱਲ ਰਿਹਾ ਹੈ। ਉਹ ਵੀ ਆਪਣੇ ਪਿਤਾ ਦੀ ਤਰ੍ਹਾਂ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਕਰਦਾ ਹੈ। ਅਵਕਾਸ਼ ਮਾਨ ਹਾਲ ਹੀ 'ਚ ਸੁਰਖੀਆਂ ;ਚ ਹੈ। ਦਰਅਸਲ, ਗਾਇਕ ਦੇ ਦੋ ਗਾਣੇ ਇਕੱਠੇ ਰਿਲੀਜ਼ ਹੋਏ ਹਨ। ਇਹ ਦੋਵੇਂ ਹੀ ਗਾਣਿਆਂ ਨੂੰ ਅਵਕਾਸ਼ ਮਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਗਾਣੇ ਹਨ 'ਦੂਰੀਆਂ' ਤੇ 'ਡਿਸੀਸ਼ਨਜ਼'। ਇਹ ਦੋਵੇਂ ਗਾਣਿਆਂ ਦਾ ਐਲਾਨ ਅਵਜਾਸ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟਾਂ ਪਾ ਕੇ ਕੀਤਾ। ਦੇਖੋ ਇਹ ਵੀਡੀਓ;
View this post on Instagram
ਦੇਖੋ ਇੱਕ ਹੋਰ ਵੀਡੀਓ:
View this post on Instagram
ਫੈਨਜ਼ ਕਰ ਰਹੇ ਇਹ ਕਮੈਂਟਸ
ਅਵਕਾਸ਼ ਮਾਨ ਦੇ ਇਹ ਗਾਣੇ ਸੁਣ ਕੇ ਫੈਨਜ਼ ਉਸ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਕੁੱਝ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਅਵਕਾਸ਼ ਵੀ ਆਪਣੇ ਪਿਤਾ ਵਾਂਗ ਸੁਥਰੀ ਗਾਇਕੀ ਕਰਦਾ ਹੈ। ਕੁੱਝ ਦਾ ਕਹਿਣਾ ਹੈ ਕਿ ਅਵਕਾਸ਼ ਦੀ ਅਵਾਜ਼ ਆਪਣੇ ਪਿਤਾ ਹਰਭਜਨ ਮਾਨ ਨਾਲ ਮੇਲ ਖਾਂਦੀ ਹੈ।
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਹਰਭਜਨ ਮਾਨ ਦਾ ਕੈਨੇਡਾ 'ਚ ਸ਼ੋਅ ਸੀ। ਇੱਥੋਂ ਉਨ੍ਹਾਂ ਦਾ ਇੱਕ ਵੀਡੀਓ ਕਾਫੀ ਵਾਇਰਕ ਹੋਇਆ ਸੀ, ਜਦੋਂ ਹਰਭਜਨ ਮਾਨ ਨੇ ਆਪਣੇ ਪੁੱਤਰ ਤੇ ਭਰਾ ਅਵਕਾਸ਼ ਤੇ ਗੁਰਸੇਵਕ ਮਾਨ ਨਾਲ ਸਟੇਜ ਸ਼ੇਅਰ ਕੀਤੀ ਸੀ। ਫੈਨਜ਼ ਨੂੰ ਇਹ ਵੀਡੀਓ ਖੂਬ ਪਸੰਦ ਆਇਆ ਸੀ।