ਹਰਭਜਨ ਮਾਨ ਨੇ ਪਤਨੀ ਹਰਮਨ ਕੌਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪਤਨੀ ਲਈ ਲਿਖਿਆ ਰੋਮਾਂਟਿਕ ਸੰਦੇਸ਼
Harbhajan Mann Harman Kaur: ਹਰਭਜਨ ਮਾਨ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਮੇਰੀ ਸਾਹਾਂ ਤੋਂ ਵੀ ਪਿਆਰੀ, ਮੇਰਾ ਹੌਸਲਾ, ਮੇਰੀ ਹਿੰਮਤ, ਮੇਰੀ ਪਿਆਰੀ ਹਰਮਨ, ਜਨਮਦਿਨ ਮੁਬਾਰਕ।
Harbhajan Mann Wife: ਪੰਜਾਬੀ ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਮਾਨ ਦਾ ਅੱਜ ਜਨਮਦਿਨ ਹੈ। ਉਨ੍ਹਾਂ ਨੇ ਇਸ ਮੌਕੇ ਪਤਨੀ ਨਾਲ ਸੋਸ਼ਲ ਮੀਡੀਆ ਤੇ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ `ਚ ਪਤਨੀ ਲਈ ਪਿਆਰਾ ਸੰਦੇਸ਼ ਵੀ ਲਿਖਿਆ।
ਹਰਭਜਨ ਮਾਨ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਮੇਰੀ ਸਾਹਾਂ ਤੋਂ ਵੀ ਪਿਆਰੀ, ਮੇਰਾ ਹੌਸਲਾ, ਮੇਰੀ ਹਿੰਮਤ, ਮੇਰੀ ਪਿਆਰੀ ਹਰਮਨ, ਜਨਮਦਿਨ ਮੁਬਾਰਕ। ਤੂੰ ਜੋ ਕੁਝ ਮੇਰੇ ਲਈ ਕੀਤਾ, ਉਸ ਦੇ ਲਈ ਮੈਂ ਜਿੰਨੀਂ ਵਾਰੀ ਤੇਰਾ ਧੰਨਵਾਦ ਕਰਾਂ ਘੱਟ ਹੋਵੇਗਾ। ਤੂੰ ਬੇਹੱਦ ਖਾਸ, ਦੁਨੀਆ `ਚ ਸਭ ਤੋਂ ਅਲੱਗ ਤੇ ਮੇਰੀ ਜ਼ਿੰਦਗੀ ਦੀ ਸਭ ਤੋਂ ਅਹਿਮ ਇਨਸਾਨ ਹੈਂ। ਮੇਰੀ ਪਿਆਰੀ ਪਤਨੀ ਹਰਮਨ। ਜਨਮਦਿਨ ਮੁਬਾਰਕ। ਮੇਰੀ ਜ਼ਿੰਦਗੀ ਦੇ ਹਰ ਮੋੜ, ਜ਼ਿੰਦਗੀ ਦੀ ਹਰ ਖੁਸ਼ੀ, ਗ਼ਮੀ ਕਿਸੇ ਵੀ ਚੁਣੌਤੀ `ਤੇ ਨਾਲ ਖਲੋਣ ਵਾਲੀ ਤੇ ਸਾਡੇ ਪਰਿਵਾਰ ਦਾ ਧੁਰਾ ਹਰਮਨ ਇੱਕ ਵਾਰ ਫ਼ਿਰ ਜਨਮਦਿਨ ਮੁਬਾਰਕ।"
View this post on Instagram
ਦੱਸ ਦਈਏ ਕਿ ਹਰਭਜਨ ਮਾਨ ਇੰਨੀਂ ਦਿਨੀਂ ਵਰਲਡ ਟੂਰ `ਚ ਬਿਜ਼ੀ ਹਨ। ਇਸ ਦੇ ਵਿੱਚ ਉਨ੍ਹਾਂ ਦੀ ਪਤਨੀ ਹਰਮਨ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ। ਹਾਲ ਹੀ `ਚ ਮਾਨ ਨੇ ਆਸਟਰੇਲੀਆ `ਚ ਲਾਈਵ ਸ਼ੋਅਜ਼ ਕੀਤੇ ਸੀ ਤੇ ਇਸ ਸਮੇਂ ਸਿੰਗਰ ਤੇ ਉਨ੍ਹਾਂ ਦੀ ਪਤਨੀ ਨਿਊ ਜ਼ੀਲੈਂਡ `ਚ ਹਨ। ਇਸ ਦੇ ਨਾਲ ਨਾਲ ਹਰਭਜਨ ਮਾਨ ਦੀ ਪਤਨੀ ਖੁਦ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ।