ਸੋਨਮ ਬਾਜਵਾ ਦੇ ਸ਼ੋਅ ‘ਦਿਲ ਦੀਆਂ ਗੱਲਾਂ 2’ ‘ਚ ਜੈਸਮੀਨ ਸੈਂਡਲਾਸ ਨੇ ਖੋਲੇ ਦਿਲ ਦੇ ਰਾਜ਼, ਕਿਹਾ- ਮਾੜੇ ਟਾਈਮ ‘ਚ ਸਭ ਛੱਡ ਗਏ ਸੀ
Jasmine Sandlas Sonam Bajwa: ਸੋਨਮ ਬਾਜਵਾ ਦੇ ਸ਼ੋਅ ਦੇ ਉਸ ਐਪੀਸੋਡ ਦਾ ਟੀਜ਼ਰ ਆ ਗਿਆ ਹੈ, ਜਿਸ ਵਿੱਚ ਜੈਸਮੀਨ ਸੈਂਡਲਾਸ ਮਹਿਮਾਨ ਬਣ ਕੇ ਆਵੇਗੀ। ਇਹ ਐਪੀਸੋਡ ਅੱਜ ਯਾਨਿ 12 ਨਵੰਬਰ ਸ਼ਾਮੀਂ 7 ਵਜੇ ਟੈਲੀਕਾਸਟ ਹੋਵੇਗਾ
Jasmine Sandlas Dil Diyan Gallan 2: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਪੰਜਾਬ ਆਈ ਹੋਈ ਹੈ। ਉਹ ਤਕਰੀਬਨ 6 ਸਾਲਾਂ ਦੇ ਬਾਅਦ ਪੰਜਾਬ ਪਰਤੀ ਹੈ। ਜਦੋਂ ਤੋਂ ਜੈਸਮੀਨ ਆਈ ਹੈ, ਉਦੋਂ ਤੋਂ ਹੀ ਉਹ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਨੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਲੰਬੀ ਚੌੜੀ ਪੋਸਟ ਪਾ ਕੇ ਗੈਰੀ ਸੰਧੂ ‘ਤੇ ਨਿਸ਼ਾਨੇ ਲਗਾਏ। ਹੁਣ ਉਹ ਸੋਨਮ ਦੇ ਸ਼ੋਅ ਨੂੰ ਲੈਕੇ ਚਰਚਾ ‘ਚ ਬਣੀ ਹੋਈ ਹੈ। ਸੋਨਮ ਬਾਜਵਾ ਦੇ ਸ਼ੋਅ ਦੇ ਉਸ ਐਪੀਸੋਡ ਦਾ ਟੀਜ਼ਰ ਆ ਗਿਆ ਹੈ, ਜਿਸ ਵਿੱਚ ਜੈਸਮੀਨ ਸੈਂਡਲਾਸ ਮਹਿਮਾਨ ਬਣ ਕੇ ਆਵੇਗੀ। ਇਹ ਐਪੀਸੋਡ ਅੱਜ ਯਾਨਿ 12 ਨਵੰਬਰ ਸ਼ਾਮੀਂ 7 ਵਜੇ ਟੈਲੀਕਾਸਟ ਹੋਵੇਗਾ।
ਟੀਜ਼ਰ ‘ਚ ਦੇਖਿਆ ਜਾ ਸਕਦਾ ਹੈ ਕਿ ਜੈਸਮੀਨ ਸ਼ੋਅ ਵਿੱਚ ਦਿਲ ਦੇ ਕਈ ਰਾਜ਼ ਖੋਲੇਗੀ। ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਹੇਗੀ, ਜੋ ਸ਼ਾਇਦ ਪਿਛਲੇ 6 ਸਾਲਾਂ ਤੋਂ ਉਸ ਦੇ ਮਨ ਵਿੱਚ ਹੀ ਸਨ। ਟੀਜ਼ਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕਾ ਆਪਣੇ ਬੁਰੇ ਸਮੇਂ ਨੂੰ ਯਾਦ ਕਰਕੇ ਰੋਣ ਲੱਗ ਜਾਂਦੀ ਹੈ।
ਸੋਨਮ ਬਾਜਵਾ ਨੇ ਸ਼ੋਅ ਦਾ ਟੀਜ਼ਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਜੈਸਮੀਨ ਨਾਲ ਖੋਲਾਂਗੇ ਦਿਲ ਦੀ ਹਰ ਉਹ ਗੱਲ ਜਿਹੜੀ ਸ਼ਾਇਦ ਦਿਲ ਵਿੱਚ ਹੀ ਰਹਿ ਗਈ। ਦੇਖੋ ਦਿਲ ਦੀਆਂ ਗੱਲਾਂ ਸੀਜ਼ਨ-2, 12 ਨਵੰਬਰ ਨੂੰ ਸ਼ਾਮੀਂ 7 ਵਜੇ।”
View this post on Instagram
ਮਾੜੇ ਸਮੇਂ ‘ਚ ਸਭ ਸਾਥ ਛੱਡ ਗਏ ਸੀ: ਸੈਂਡਲਾਸ
ਜੈਸਮੀਨ ਜਦੋਂ ਸ਼ੋਅ ‘ਤੇ ਆਪਣੇ ਦਿਲ ਦੀ ਗੱਲਾਂ ਕਰ ਰਹੀ ਸੀ ਤਾਂ ਇਸ ਦੌਰਾਨ ਗਾਇਕਾ ਕਾਫ਼ੀ ਭਾਵੁਕ ਹੋ ਗਈ। ਇਹੀ ਨਹੀਂ ਆਪਣੇ ਪੁਰਾਣੇ ਸਮੇਂ ਨੂੰ ਯਾਦ ਉਸ ਦੀਆਂ ਅੱਖਾਂ ‘ਚੋਂ ਹੰਝੂ ਵੀ ਆ ਗਏ। ਉਸ ਨੇ ਕਿਹਾ ਕਿ ਇੱਕ ਸਮਾਂ ਸੀ, ਜਦੋਂ ਉਹ ਬੁਰੀ ਤਰ੍ਹਾਂ ਟੁੱਟ ਗਈ। ਹੋ ਸਕਦਾ ਹੈ ਕਿ ਇੱਥੇ ਉਹ ਗੈਰੀ ਸੰਧੂ ਨਾਲ ਬਰੇਕਅੱਪ ਨੂੰ ਲੈਕੇ ਗੱਲ ਕਰ ਰਹੀ ਸੀ। ਇਸ ਤੋਂ ਬਾਅਦ ਜੈਸਮੀਨ ਨੇ ਕਿਹਾ ਕਿ “ਜਦੋਂ ਮੈਂ ਟੁੱਟ ਗਈ ਤਾਂ ਮੇਰਾ ਫੇਮ (ਪ੍ਰਸਿੱਧੀ) ਵੀ ਚਲੀ ਗਈ, ਮੈਂ ਕੋਈ ਗੀਤ ਨਹੀਂ ਕਰ ਰਹੀ ਸੀ। ਜਦੋਂ ਮੇਰੇ ਕੋਲ ਸਭ ਖਤਮ ਹੋ ਗਿਆ, ਤਾਂ ਸਾਰੇ ਦੋਸਤ-ਮਿੱਤਰ ਵੀ ਛੱਡ ਕੇ ਚਲੇ ਗਏ ਸੀ। ਮੈਂ ਇਕੱਲੀ ਸੀ। ਇਸ ਕਰਕੇ ਮੈਂ ਇੱਥੋਂ ਨਿਕਲ ਜਾਣਾ ਸਹੀ ਸਮਝਿਆ।”