Jasmine Sandlas: ਜੈਸਮੀਨ ਸੈਂਡਲਾਸ ਦਾ ਨਵਾਂ ਗਾਣਾ ‘ਜੀ ਜਿਹਾ ਕਰਦਾ’ ਰਿਲੀਜ਼, ਗੀਤ ਨਾਲੋਂ ਵੱਧ ਗਾਇਕਾ ਦੇ ਬੋਲਡ ਲੁੱਕ ਦੀ ਚਰਚਾ
Jasmine Sandlas New Song: ਇਸ ਗਾਣੇ ਵਿੱਚ ਜੈਸਮੀਨ ਬੋਲਡ ਲੁੱਕ ‘ਚ ਨਜ਼ਰ ਆ ਰਹੀ ਹੈ। ਗਾਣੇ ਨਾਲੋਂ ਵੱਧ ਜੈਸਮੀਨ ਦੇ ਇਸ ਨਵੇਂ ਲੁੱਕ ਦੀ ਚਰਚਾ ਹੋ ਰਹੀ ਹੈ।

Jasmine Sandlas Jee Jeha Karda Out Now: ਪੰਜਾਬੀ ਗਾਇਕਾ ਤੇ ਰੈਪਰ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਪੰਜਾਬ `ਚ ਹੈ। ਪੰਜਾਬ ਆਉਂਦੇ ਹੀ ਗਾਇਕਾ ਸੁਰਖੀਆਂ `ਚ ਆ ਗਈ ਹੈ। ਹੁਣ ਜੈਸਮੀਨ ਸੈਂਡਲਾਸ ਨੇ ਆਪਣਾ ਗੀਤ `ਜੀ ਜਿਹਾ ਕਰਦਾ` ਰਿਲੀਜ਼ ਕਰ ਦਿੱਤਾ ਹੈ। ਦਸ ਦਈਏ ਕਿ ਇਸ ਤੋਂ ਇੱਕ ਦਿਨ ਪਹਿਲਾਂ ਜੈਸਮੀਨ ਨੇ ਆਪਣੇ ਗੀਤ ਦਾ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਤੋਂ ਹੀ ਫ਼ੈਨਜ਼ ਉਸ ਦੇ ਗਾਣੇ ਦੀ ਉਡੀਕ ਕਰ ਰਹੇ ਸੀ। ਇਸ ਗਾਣੇ ਵਿੱਚ ਜੈਸਮੀਨ ਬੋਲਡ ਲੁੱਕ ‘ਚ ਨਜ਼ਰ ਆ ਰਹੀ ਹੈ। ਗਾਣੇ ਨਾਲੋਂ ਵੱਧ ਜੈਸਮੀਨ ਦੇ ਇਸ ਨਵੇਂ ਲੁੱਕ ਦੀ ਚਰਚਾ ਹੋ ਰਹੀ ਹੈ।
View this post on Instagram
ਇਸ ਗੀਤ `ਚ ਜੈਸਮੀਨ ਆਪਣੀ ਲੁੱਕ ਕਰਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਗਾਣੇ ਦੇ ਵੀਡੀਓ `ਚ ਜੈਸਮੀਨ ਦਾ ਬੇਹੱਦ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਗਾਣੇ ਤੋਂ ਜ਼ਿਆਦਾ ਜੈਸਮੀਨ ਦੀ ਲੁੱਕ ਦੀ ਚਰਚਾ ਹੋ ਰਹੀ ਹੈ। ਦੱਸ ਦਈਏ ਕਿ ਗੀਤ ਨੂੰ ਜੈਸਮੀਨ ਸੈਂਡਲਾਸ ਨੇ ਆਪਣੀ ਅਵਾਜ਼ ਦਿੱਤੀ ਹੈ। ਗੀਤ ਦੇ ਬੋਲ ਰਣਬੀਰ ਗਰੇਵਾਲ ਨੇ ਲਿਖੇ ਹਨ। ਗੀਤ ਨੂੰ ਮਿਊਜ਼ਿਕ ਸੁਮੀਤ ਧੀਮਾਨ ਨੇ ਦਿੱਤਾ ਹੈ। ਦੇਖੋ ਗੀਤ:
ਕਾਬਿਲੇਗ਼ੌਰ ਹੈ ਕਿ ਜੈਸਮੀਨ ਤਕਰੀਬਨ ਇੱਕ ਹਫ਼ਤੇ ਪਹਿਲਾਂ ਪੰਜਾਬ ਆਈ ਸੀ ਤੇ ਪੰਜਾਬ ਆਉਂਦੇ ਹੀ ਉਸ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਧਮਾਕਾ ਕਰ ਦਿੱਤਾ ਸੀ। ਉਸ ਨੇ ਲੰਬੀ ਚੌੜੀ ਸੋਸ਼ਲ ਮੀਡੀਆ ਪੋਸਟ `ਚ ਗੈਰੀ ਸੰਧੂ ਤੇ ਨਿਸ਼ਾਨੇ ਸਾਧੇ ਸੀ। ਇਸ ਤੋਂ ਬਾਅਦ ੳੇੁਹ ਸੋਨਮ ਬਾਜਵਾ ਦੇ ਸ਼ੋਅ `ਦਿਲ ਦੀਆਂ ਗੱਲਾਂ 2` `ਚ ਮਹਿਮਾਨ ਬਣ ਸ਼ਾਮਲ ਹੋਈ। ਸੋਨਮ ਤੇ ਜੈਸਮੀਨ ਦੀ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋਈ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
